ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ) – ਪਿਛਲੇ ਦਿਨੀਂ ਸ਼ਹਿਰ ਦੀ ਕੂੜਾ ਚੁੱਕਣ ਵਾਲੀ ਕੰਪਨੀ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਕੂੜੇ ਦੇ ਢੇਰ ਲੱਗ ਗਏ ਸਨ।ਇਸ ਦਾ ਸਖ਼ਤ ਨੋਟਿਸ ਲੈਂਦਿਆਂ ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਟਰੈਕਟਰ ਟਰਾਲੀ ਕਿਰਾਏ ’ਤੇ ਲੈ ਕੇ ਆਪਣੇ ਪੱਧਰ ’ਤੇ ਕੂੜਾ ਇਕੱਠਾ ਕਰਨ ਦੇ ਹੁਕਮ ਦਿੱਤੇ ਹਨ।ਕਮਿਸ਼ਨਰ ਦੇ ਹੁਕਮਾਂ `ਤੇ ਨਿਗਮ ਦੇ ਸਿਹਤ ਵਿਭਾਗ ਨੇ ਟਰੈਕਟਰ ਟਰਾਲੀ ਕਿਰਾਏ `ਤੇ ਲੈ ਕੇ ਵਿਸ਼ੇਸ਼ ਤੌਰ `ਤੇ ਚਾਰਦੀਵਾਰੀ ਤੋਂ ਕੂੜਾ ਇਕੱਠਾ ਕੀਤਾ।
ਇਸ ਦੌਰਾਨ ਕੰਪਨੀ ਮੁਲਾਜ਼਼ਮਾਂ ਦੀ ਹੜਤਾਲ ਵੀ ਸਮਾਪਤ ਹੋ ਗਈ।ਇਸ ਦੇ ਬਾਵਜ਼ੂਦ ਕੰਪਨੀ ਵਲੋਂ ਸਾਰੇ ਵਾਹਨ ਸੜਕਾਂ ’ਤੇ ਨਹੀਂ ਲਾਏ ਜਾ ਰਹੇ।ਜਿਸ ਕਾਰਨ ਅੱਜ ਵੀ ਕਈ ਥਾਵਾਂ `ਤੇ ਕੂੜਾ ਪਿਆ ਨਜ਼ਰ ਆ ਰਿਹਾ ਹੈ।ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਅੱਜ ਸ਼ਹਿਰ ਦੀ ਸਫਾਈ ਵਿਵਸਥਾ ਸਬੰਧੀ ਨਿਗਮ ਅਧਿਕਾਰੀਆਂ ਨਾਲ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ।ਜਿਆਦਾਤਰ ਥਾਵਾਂ `ਤੇ ਸਫ਼ਾਈ ਵਿਵਸਥਾ ਠੀਕ ਜਾਪਦੀ ਸੀ।ਪਰ ਅਜੇ ਵੀ ਕੁੱਝ ਇਲਾਕਿਆਂ ਵਿੱਚ ਕੂੜਾ ਪਿਆ ਹੈ ।
ਕਮਿਸ਼ਨਰ ਹਰਪ੍ਰੀਤ ਸਿੰਘ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਨਿਗਮ ਦੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀ ਸਵੇਰੇ 7.00 ਵਜੇ ਤੋਂ ਹੀ ਸੜਕਾਂ `ਤੇ ਆ ਕੇ ਆਪਣੇ-ਆਪਣੇ ਖੇਤਰ ਦੀ ਸਫ਼ਾਈ ਦਾ ਜਾਇਜ਼ਾ ਲੈਣ ਅਤੇ ਸੈਕਟਰੀ ਸੁਪਰਵਾਈਜ਼ਰ ਅਤੇ ਸਫ਼ਾਈ ਕਰਮਚਾਰੀਆਂ ਦੀਆਂ ਹਾਜ਼ਰੀ ਦੀ ਵੀ ਚੈਕਿੰਗ ਕਰਨ।ਇਸ ਤੋਂ ਇਲਾਵਾ ਕੰਪਨੀ ਵਾਹਨਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵੱਸਥਾ 100 ਫ਼ੀਸਦੀ ਹੋਣੀ ਚਾਹੀਦੀ ਹੈ।ਕਮਿਸ਼ਨਰ ਹਰਪ੍ਰੀਤ ਸਿੰਘ ਨੇ ਸਪੱਸ਼ਟ ਕਿਹਾ ਕਿ ਉਹ ਅਤੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਸ਼ਹਿਰ ਦੀ ਸਫ਼ਾਈ ਦੀ ਜਾਂਚ ਲਈ ਸੜਕਾਂ ’ਤੇ ਉਤਰਦੇ ਰਹਿਣਗੇ।ਉਨ੍ਹਾਂ ਕਿਹਾ ਕਿ ਜਿਸ ਖੇਤਰ ਵਿੱਚ ਸਫਾਈ ਵਿਵਸਥਾ ਠੀਕ ਨਾ ਹੋਈ ਉਸ ਖੇਤਰ ਦਾ ਸੈਨੇਟਰੀ ਇੰਸਪੈਕਟਰ ਜ਼ਿੰਮੇਵਾਰ ਹੋਵੇਗਾ ਅਤੇ ਸੈਨੇਟਰੀ ਇੰਸਪੈਕਟਰ ਖਿਲਾਫ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ।
Check Also
ਡੀ.ਏ.ਵੀ ਪਬਲਿਕ ਸਕੂਲ ਨੇ ਗੁਰੂ ਰਵੀਦਾਸ ਜਯੰਤੀ ਅਤੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਜਯੰਤੀ ਮਨਾਈ
ਅੰਮ੍ਰਿਤਸਰ, 15 ਫਰਵਰੀ (ਜਗਦੀਪ ਸਿੰਘ) – ਆਰਿਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ ਦਇਆਨੰਦ ਸਰਸਵਤੀ ਅਤੇ ਜਾਤ-ਪਾਤ …