Saturday, July 27, 2024

ਸਕਾਊਟ ਤੇ ਗਾਈਡ ਵਰਲਡ ਥਿੰਕਿੰਗ ਹਫਤਾ ਮਨਾਇਆ

ਸੰਗਰੂਰ, 22 ਫਰਵਰੀ (ਜਗਸੀਰ ਲੌਂਗੋਵਾਲ) – ਸਿਪਾਹੀ ਦਰਸ਼ਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਸ਼ੇਰੋ ਵਿਖੇ ਜਰਨੈਲ ਸਿੰਘ ਸਕੂਲ ਇੰਚਾਰਜ਼ ਯਾਦਵਿੰਦਰ ਸਿੰਘ ਕੰਪਿਊਟਰ ਫੈਕਲਟੀ ਕੰਮ ਸਕਾਊਟ ਮਾਸਟਰ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਲੈਫਟੀਨੈਂਟ-ਜਨਰਲ ਰੌਬਰਟ ਸਟੀਫਨਸਨ ਸਮਿਥ ਬੈਡਨ-ਪਾਵੇਲ ਦੇ ਜਨਮ ਦਿਵਸ ਨੂੰ ਮੁੱਖ ਰੱਖਦੇ ਹੋਏ 17 ਤੋਂ 22 ਫਰਵਰੀ ਤੱਕ ਸਕਾਊਟ ਅਤੇ ਗਾਈਡ ਵਰਲਡ ਥਿੰਕਿੰਗ ਹਫਤਾ ਮਨਾਇਆ ਗਿਆ।
ਇਸ ਹਫਤੇ ਦੌਰਾਨ ਸਕਾਊਟ ਅਤੇ ਗਾਈਡਜ਼ ਵਲੋਂ ਸ਼ੇਰੋ ਪਿੰਡ ਵਿੱਚ ਤਿੰਨ ਦਿਨਾਂ ਫਸਟ ਏਡ ਮੁਹੱਈਆ ਕਰਵਾਈ ਗਈ ਅਤੇ ਸਕਾਊਟ ਅਤੇ ਗਾਈਡਜ਼ ਵਲੋਂ ਹੈਂਡੀਕਰਾਫਟ ਦੇ ਵੱਖ-ਵੱਖ ਤਰ੍ਹਾਂ ਦਾ ਸਮਾਨ ਤਿਆਰ ਕੀਤਾ ਗਿਆ।ਜਰਨੈਲ ਸਿੰਘ ਅਤੇ ਯਾਦਵਿੰਦਰ ਸਿੰਘ ਦਵਿੰਦਰ ਪਾਲ ਸਿੰਘ ਅਤੇ ਪਿੰਡ ਦੇ ਮੁਹਤਬਰ ਸੁਖਚੈਨ ਸਿੰਘ ਅਤੇ ਮੈਡਮ ਵੀਨਾ ਰਾਣੀ ਦੁਆਰਾ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਸਮਾਜ ਸੇਵਾ ਬਾਰੇ ਪ੍ਰੇਰਿਤ ਕੀਤਾ।ਇਸ ਤਰ੍ਹਾਂ ਦੇ ਕੈਂਪਾਂ ਰਾਹੀਂ ਵਿਦਿਆਰਥੀਆਂ ਨੂੰ ਸਮਾਜ ਸੇਵਾ ਦੇ ਨਾਲ ਨਾਲ ਪਰਿਵਾਰਕ ਜ਼ਿੰਮੇਵਾਰੀਆਂ ਨਾਲ ਵੀ ਜੋੜਿਆ ਜਾਂਦਾ ਹੈ ਅਤੇ ਉਨਾ ਨੂੰ ਵੱਡੇ ਦਾ ਆਦਰ ਤੇ ਛੋਟੇ ਦਾ ਸਤਿਕਾਰ ਕਰਨਾ ਵੀ ਸਿਖਾਇਆ ਜਾਂਦਾ ਹੈ।ਇਸ ਤਰ੍ਹਾਂ ਦੇ ਕੈਂਪ ਬੱਚਿਆਂ ਦੇ ਲਈ ਬਹੁਤ ਹੀ ਪ੍ਰੇਰਕ ਹੁੰਦੇ ਹਨ ਅਤੇ ਬੱਚਿਆਂ ਨੂੰ ਪਰਿਵਾਰ ਅਤੇ ਬਾਹਰ ਰਹਿਣ ਲਈ ਵੀ ਪ੍ਰੇਰਿਤ ਕਰਦੇ ਹਨ ਤਾਂ ਜੋ ਬੱਚਿਆਂ ਵਿੱਚ ਚੰਗੇ ਗੁਣਾਤਮਕ ਪੈਦਾ ਹੋ ਸਕਣ।ਰੋਬਰਟ ਬੈਡਨ ਪਾਵੇਲ ਨੇ ਸਕਾਊਟਿੰਗ ਦੀ ਸ਼ੂਰੂਆਤ ਵਿੱਚ ਸਿਰਫ 20 ਸਕਾਊਟ ਦਾ ਹੀ ਕੈਂਪ ਲਗਾਇਆ।ਉਹਨਾਂ ਨੂੰ ਸਮਾਜ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਫੌਜ ਦੀ ਟ੍ਰੇਨਿੰਗ ਵੀ ਦਿੱਤੀ ਗਈ।ਸਕਾਊਟਸ ਅਤੇ ਗਾਈਡਜ਼ ਨੇ ਸਕੂਲ ਵਿੱਚ ਪੌਦੇ ਲਗਾ ਕੇ ਇਸ ਹਫਤੇ ਦਾ ਅੰਤ ਕੀਤਾ।ਕੈਂਪ ਦੀ ਸ਼ੂਰੂਆਤ ‘ਚ ਸੁਮਨਪ੍ਰੀਤ ਕੌਰ ਕਲਾਸ ਨੌਵੀਂ, ਖੁਸ਼ਪ੍ਰੀਤ ਸਿੰਘ ਕਲਾਸ ਨੌਵੀਂ, ਸੁਖਵਿੰਦਰ ਸਿੰਘ ਕਲਾਸ ਨੌਵੀਂ, ਦੀ ਅਗਵਾਈ ‘ਚ ਫਸਟ-ਏਡ ਦੇ ਕੈਂਪ ਲਗਾਇਆ ਗਿਆ।ਹੈਂਡੀਕਰਾਫਟ ਦਾ ਕੰਮ ਪਵਨ ਰੇਖਾ ਕਲਾਸ ਗਿਆਰਵੀਂ ਦੁਬਾਰਾ ਸ਼ੂਰੂ ਕੀਤਾ ਗਿਆ ਅਤੇ ਇਸ ਵਿੱਚ ਅੱਠਵੀਂ ਕਲਾਸ ਦੀ ਹਰਮਨਪ੍ਰੀਤ ਕੌਰ, ਸਿਮਰਨਪ੍ਰੀਤ ਕੌਰ ਗਾਈਡਜ਼ ਲੀਡਰਾਂ ਦੀ ਅਗਵਾਈ ਹੇਠ ਵੱਖ-ਵੱਖ ਤਰ੍ਹਾਂ ਦੇ ਹੈਂਡੀਕਰਾਫਟ ਬੱਚਿਆਂ ਦੁਆਰਾ ਤਿਆਰ ਕੀਤੇ ਗਏ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …