ਸੰਗਰੂਰ, 22 ਫਰਵਰੀ (ਜਗਸੀਰ ਲੌਂਗੋਵਾਲ) – ਸੰਯੁਕਤ ਅੰਤਰਰਾਸ਼ਟਰੀ ਅੰਗਰੇਜ਼ੀ ਓਲੰਪੀਆਡ ਟੈਸਟ ਯੂ.ਆਈ.ਈ.ਓ ਦੁਆਰਾ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਅਕਾਲ ਅਕੈਡਮੀ ਰੰਨੋ ਜਮਾਤ ਪਹਿਲੀ ਤੋਂ ਅੱਠਵੀਂ ਤੱਕ ਦੇ 62 ਵਿਦਿਆਰਥੀਆਂ ਨੇ ਪੁਰੇ ਜੋਸ਼ ਨਾਲ ਹਿੱਸਾ ਲਿਆ।ਇਹ ਟੈਸਟ ਪ੍ਰਿੰਸੀਪਲ ਸ੍ਰੀਮਤੀ ਕੁਸਮਾ ਭਾਰਦਵਾਜ ਅਤੇ ਵਿਸ਼ਾ ਇੰਚਾਰਜ਼ ਮੈਡਮ ਕਰਮਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ।ਜਿਸ ਵਿੱਚ ਬੱਚਿਆਂ ਅਤੇ ਅਧਿਆਪਕਾਂ ਦੇ ਨਿਰਦੇਸ਼ਾਂ ਅਤੇ ਮਿਹਨਤ ਦੇ ਨਾਲ ਬਹੁਤ ਹੀ ਵਧੀਆ ਨਤੀਜੇ ਹਾਸਿਲ ਕੀਤੇ।ਅਸੀਂ ਮਾਣ ਨਾਲ ਦੱਸ ਰਹੇ ਹਾਂ ਕਿ ਸਾਡੇ ਦੋ ਵਿਦਿਆਰਥੀ ਸਾਹਿਬਦੀਪ ਜਮਾਤ ਪਹਿਲੀ ਅਤੇ ਗੁਰਸ਼ਰਨ ਕੌਰ ਜਮਾਤ ਪਹਿਲੀ ਨੇ 150 ਵਿਦਿਆਰਥੀਆਂ ਵਿਚੋਂ ਰਾਜ-ਪੱਧਰ `ਤੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਕੇ ਅਕਾਲ ਅਕੈਡਮੀ ਰੰਨੋ ਦਾ ਨਾਮ ਰੌਸ਼ਨ ਕੀਤਾ ਹੈ।ਇੰਨ੍ਹਾਂ ਵਿਦਿਆਰਥੀਆਂ ਨੂੰ ਯੂ.ਆਈ.ਈ.ਓ ਦੀ ਟੀਮ ਵਲੋਂ 1998 ਰੁਪਏ ਦੇ ਕੂਪਨ ਵੀ ਦਿੱਤੇ ਗਏ ਹਨ।ਪਹਿਲੀ ਤੋਂ ਅੱਠਵੀਂ ਜਮਾਤ ਦੇ 14 ਵਿਦਿਆਰਥੀਆਂ ਨੇ ਸੋਨੇ ਦੇ ਤਗਮੇ ਜਿੱਤੇ ਹਨ। ਸਾਰੇ ਹੀ ਪ੍ਰਤੀਯੋਗੀਆਂ ਨੂੰ ਸਨਮਾਨ-ਪੱਤਰ ਦਿੱਤੇ ਗਏ ਹਨ।ਇਨ੍ਹਾਂ ਸਾਰੇ ਹੀ ਪ੍ਰਤੀਯੋਗੀਆਂ ਦੀ ਮਿਹਨਤ ਸ਼ਲਾਘਾਯੋਗ ਹੈ।
ਇਸ ਮੌਕੇ ਪ੍ਰਿੰਸੀਪਲ ਨੇ ਅਧਿਆਪਕਾਂ ਅਤੇ ਬੱਚਿਆਂ ਵਲੋਂ ਚੁੱਕੇ ਗਏ ਸ਼਼ਲਾਘਾਯੋਗ ਕਦਮਾਂ ਦੀ ਪ੍ਰਸੰਸਾ ਕੀਤੀ ਅਤੇ ਸਾਰੇ ਜੇਤੂਆਂ ਨੂੰ ਵਧਾਈਆਂ ਦਿੱਤੀਆ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …