Friday, July 5, 2024

ਅਕਾਦਮੀ ਵਲੋਂ ਅੰਤਰਰਾਸ਼ਟਰੀ ਮਾਂ-ਬੋਲੀ ਨੂੰ ਸਮਰਪਿਤ ਸੈਮੀਨਾਰ ਤੇ ਕਵੀ ਦਰਬਾਰ

ਅੰਮ੍ਰਿਤਸਰ, 26 ਫ਼ਰਵਰੀ (ਦੀਪ ਦਵਿੰਦਰ ਸਿੰਘ) – ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਅੰਮ੍ਰਿਤਸਰ ਇਕਾਈ ਵਲੋਂ ਸਾਂਝੇ ਤੌਰ ’ਤੇ ਕੌਮਾਂਤਰੀ ਮਾਂ-ਬੋਲੀ ਨੂੰ ਸਮਰਪਿਤ ਸੈਮੀਨਾਰ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।ਕਰਮਜੀਤ ਕੌਰ ਜੱਸਲ ਨੇ ਆਈਆਂ ਹੋਈਆਂ ਸਖ਼ਸ਼ੀਅਤਾਂ ਨੂੰ ‘ਜੀ ਆਇਆ’ ਕਿਹਾ।ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਕਿਹਾ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਵੱਲੋਂ ਭਾਰਤ ਦੇ ਸਾਰੇ ਰਾਜਾਂ ਨੂੰ ਇਹ ਅਧਿਕਾਰ ਦੇਣਾ ਚਾਹੀਦਾ ਹੈ ਕਿ ਉਹ ਆਪਣੀਆਂ ਖੇਤਰੀ ਜ਼ੁਬਾਨਾਂ ਨੂੰ ਜ਼ਿੰਦਾ ਰੱਖ ਕੇ ਉਨ੍ਹਾਂ ਦਾ ਵਿਕਾਸ ਕਰਨ।ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਸਾਸ਼ਨ ਅਤੇ ਨਿਆਂ ਦੇ ਖੇਤਰ ਵਿੱਚ ਮਾਤ ਭਾਸ਼ਾ ਨੂੰ ਲਾਗੂ ਕਰਨ ਦੀ ਬਹੁਤ ਜ਼ਰੂਰਤ ਹੈ।
ਵਿਸ਼ੇਸ਼ ਬੁਲਾਰੇ ਡਾ. ਰੁਪਿੰਦਰ ਗਿੱਲ ਨੇ ਕਿਹਾ ਕਿ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਪੜ੍ਹਾਉਂਦੇ ਸਮੇਂ ਇਸ ਦਾ ਪਾਠ ਕਰਮ ਦਿਲਚਸਪ ਅਤੇ ਗਿਆਨ ਵਧਾਊ ਹੋਵੇ ਅਤੇ ਦੂਸਰੀਆਂ ਭਾਸ਼ਾਵਾਂ ਦੇ ਕਠਿਨ ਸ਼ਬਦਾਂ ਦੀ ਵਰਤੋਂ ਨਾ ਕੀਤੀ ਜਾਵੇ, ਤਾਂ ਹੀ ਇਸ ਦਾ ਵਿਕਾਸ ਹੋਵੇਗਾ।ਮੰਚ ਸੰਚਾਲਨ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਵਲੋਂ ਕੀਤਾ ਗਿਆ।
ਦੂਸਰੇ ਸੈਸ਼ਨ ਵਿੱਚ ਮਾਂ-ਬੋਲੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਅ।ਕਵੀ ਦਰਬਾਰ ਦੀ ਪ੍ਰਧਾਨਗੀ ਸ਼ਾਇਰ ਨਿਰਮਲ ਅਰਪਣ, ਭੁਪਿੰਦਰ ਸਿੰਘ ਸੰਧੂ, ਸੁਖਬੀਰ ਸਿੰਘ ਭੁੱਲਰ, ਐਸ.ਪ੍ਰਸ਼ੋਤਮ, ਹਰਦਰਸ਼ਨ ਸਿੰਘ ਕਮਲ ਅਤੇ ਡਾ. ਵਿਕਰਮਜੀਤ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ।ਮੰਚ ਸੰਚਾਲਕ ਦੇ ਫ਼ਰਜ਼ ਨਿਭਾਉਂਦਿਆਂ ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਇਕਾਈ ਦੇ ਜਨਰਲ ਸਕੱਤਰ ਧਰਵਿੰਦਰ ਸਿੰਘ ਔਲਖ ਨੇ ਹਾਜ਼ਰ ਸ਼ਾਇਰਾਂ ਨੂੰ ਪੇਸ਼ ਕੀਤਾ।ਕਵੀ ਦਰਬਾਰ ਦਾ ਆਗਾਜ਼ ਪ੍ਰੋ. ਸੁਰਜੀਤ ਜੱਜ ਦੇ ਲਿਖੇ ਅਤੇ ਪ੍ਰਸਿੱਧ ਗਾਇਕ ਹਰਿੰਦਰ ਸੋਹਲ ਵਲੋਂ ਗਾਏ ਗੀਤ ‘ਇਕ ਜੋਤ ਪੰਜਾਬੀ’ ਨਾਲ ਹੋਇਆ, ਉਪਰੰਤ ਮਨਦੀਪ ਰਾਜਨ, ਮਾਸਟਰ ਨਿਸ਼ਾਨ ਸਿੰਘ, ਕਮਲ ਗਿੱਲ, ਰਾਜਪਾਲ ਸ਼ਰਮਾ, ਨਿਰੰਜਨ ਸਿੰਘ ਗਿੱਲ, ਭਗਤ ਨਰੈਣ, ਦਲੇਰ ਸਿੰਘ ਪੰਨੂੰ, ਸੁਖਵੰਤ ਸਿੰਘ, ਮੱਖਣ ਭੈਣੀਵਾਲਾ, ਵਿਸ਼ਾਲ ਬਿਆਸ, ਡਾ. ਗਿਆਨ ਸਿੰਘ ਘਈ, ਕਰਮਬੀਰ ਸਿੰਘ ਪੰਧੇਰ, ਜਸਬੀਰ ਜੱਸ ਸਿਡਾਨਾ, ਆਰ.ਜੀਤ, ਸੁਖਵਿੰਦਰ ਸਿੰਘ ਖਾਰੇਵਾਲਾ, ਨਿਰਮਲ ਕੌਰ ਕੋਟਲਾ, ਗੁਰਪ੍ਰੀਤ ਸਿੰਘ ਕੱਦਗਿੱਲ, ਜਗਰੂਪ ਸਿੰਘ ਐਮਾ ਆਦਿ ਸ਼ਾਇਰਾਂ ਨੇ ਆਪਣੀਆਂ-ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।
ਅਕਾਦਮੀ ਵਲੋਂ ਵਿਸ਼ੇਸ਼ ਅੰਕ ‘‘ਪੰਜ ਪਾਣੀ’’ ਲੋਕ ਅਰਪਣ ਕੀਤਾ ਗਿਆ ਅਤੇ ਸਿੱਖਿਆ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੇ ਪੰਜ ਅਧਿਆਪਕਾਂ ਸਤਨਾਮ ਸਿੰਘ ਜੱਸੜ ਹਰੜ੍ਹ ਕਲਾਂ, ਪਰਮਿੰਦਰ ਕੌਰ ਦੂਜੌਵਾਲ, ਰਾਜੀਵ ਕੁਮਾਰ ਮਜੀਠਾ, ਮਨਪ੍ਰੀਤ ਸਿੰਘ ਰਈਆ ਖੁਰਦ ਅਤੇ ਰਮਨਦੀਪ ਕੌਰ ਟਾਊਨ ਹਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
ਇਸ ਮੌਕੇ ਡਾ. ਇੰਦਰਜੀਤ ਗਿੱਲ, ਕਮਲ ਨੈਨ, ਡਾ. ਸੁਖਦੇਵ ਸਿੰਘ ਸੇਖੋਂ, ਕਾਮਰੇਡ ਅਮਰਜੀਤ ਸਿੰਘ ਆਸਲ, ਲਖਬੀਰ ਸਿੰਘ, ਨਿਜ਼ਾਮਪੁਰਾ, ਹਰੀਸ਼ ਸਾਬਰੀ, ਸਤੀਸ਼ ਝੀਂਗਣ, ਦਿਲਬਾਗ ਸਿੰਘ ਸਰਕਾਰੀਆ ਆਦਿ ਹਸਤੀਆਂ ਨੇ ਸਮਾਗਮ ਨੂੰ ਭਰਪੂਰਤਾ ਬਖ਼ਸ਼ੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …