Wednesday, April 24, 2024

ਜਿਲ੍ਹਾ ਪ੍ਰਧਾਨ ਮੁਨੀਸ਼ ਅਗਰਵਾਲ ਅਤੇ ਮੰਤਰੀ ਧਾਲੀਵਾਲ ਨੇ ਕੀਤਾ ਮੁੱਖ ਦਫ਼ਤਰ ਦਾ ਉਦਘਾਟਨ

ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਸ਼ਹਿਰੀ ਦਾ ਮੁੱਖ ਦਫ਼ਤਰ ਅੱਜ ਸਥਾਨਕ ਭੰਡਾਰੀ ਪੁੱਲ ਉਪਰ ਖੋਲ੍ਹਿਆ ਗਿਆ ਹੈ।ਇਸ ਦਾ ਉਦਘਾਟਨ ਅੱਜ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਜਿਲ੍ਹਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਮੁਨੀਸ਼ ਅਗਰਵਾਲ ਵਲੋਂ ਕੀਤਾ ਗਿਆ।ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਦੱਖਣੀ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜ਼ਰ, ਹਲਕਾ ਪੂਰਬੀ ਦੇ ਵਿਧਾਇਕਾ ਮੈਡਮ ਜੀਵਨਜੋਤ ਕੌਰ, ਹਲਕਾ ਕੇਂਦਰੀ ਵਿਧਾਇਕ ਡਾ. ਅਜੇ ਗੁਪਤਾ, ਹਲਕਾ ਪੱਛਮੀ ਵਿਧਾਇਕ ਜਸਬੀਰ ਸਿੰਘ ਸੰਧੂ, ਸਟੇਟ ਸੇਕਟਰੀ ਗੁਰਦੇਵ ਸਿੰਘ ਲਾਖ਼ਨਾ, ਸਟੇਟ ਮੀਡੀਆ ਕੋਆਰਡੀਨੇਟਰ ਗੁਰਭੇਜ ਸਿੰਘ ਸੰਧੂ, ਚੇਅਰਮੈਨ ਨਗਰ ਸੁਧਾਰ ਟਰੱਸਟ ਅਸ਼ੋਕ ਤਲਵਾਰ, ਚੇਅਰਮੈਨ ਪਲਾਨਿੰਗ ਬੋਰਡ ਜਸਪ੍ਰੀਤ ਸਿੰਘ, ਡਾਇਰਕਟਰ ਪਨਗ੍ਰੇਨ ਇਕਬਾਲ ਸਿੰਘ ਭੁੱਲਰ, ਮੈਂਬਰ ਅਨਿਲ ਮਹਾਜਨ, ਮੈਂਬਰ ਨਰੇਸ਼ ਪਾਠਕ, ਡਾ. ਇੰਦਰਪਾਲ, ਰਵਿੰਦਰ ਹੰਸ ਆਦਿ ਮੌਜ਼ੂਦ ਸਨ।
ਪ੍ਰਧਾਨ ਮੁਨੀਸ਼ ਅਗਰਵਾਲ ਨੇ ਆਏ ਹੋਏ ਸਾਰੇ ਸਾਥੀਆਂ ਨੂੰ ਦਫ਼ਤਰ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਹਤ, ਮੁੱਢਲਾ ਢਾਂਚਾ ਅਤੇ ਸਿੱਖਿਆ ਦੇ ਖੇਤਰ ਵਿੱਚ ਜਿਕਰਯੋਗ ਸੁਧਾਰ ਕੀਤੇ ਗਏ ਹਨ।ਸਰਕਾਰੀ ਹਸਪਤਾਲਾਂ ਵਿੱਚ ਹਰ ਤਰਾਂ ਦੇ ਟੈਸਟ, ਦਵਾਈ ਤੇ ਇਲਾਜ਼ ਦੀ ਸਹੂਲਤ ਵਿੱਚ ਚੋਖਾ ਸੁਧਾਰ ਹੋਇਆ ਹੈ।ਅਲਟਰਾਸਾਊਂਡ ਵਰਗੇ ਟੈਸਟ ਤੇ ਐਕਸ-ਰੇ ਹੁਣ ਸਰਕਾਰੀ ਰੇਟਾਂ ‘ਤੇ ਹੋਣਗੇ।ਉਨ੍ਹਾਂ ਕਿਹਾ ਕਿ ਅੱਜ 92 ਪ੍ਰਤੀਸ਼ਤ ਘਰੇਲੂ ਬਿਜਲੀ ਖਪਤਕਾਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ, ਜੋ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਲਈ ਆਰਥਿਕ ਤੌਰ ‘ਤੇ ਇੱਕ ਚੰਗਾ ਫੈਸਲਾ ਹੈ।
ਇਸ ਮੌਕੇ ਈਵੈਂਟ ਇੰਚਾਰਜ਼ ਜਗਦੀਪ ਸਿੰਘ, ਜਿਲ੍ਹਾ ਮੀਡੀਆ ਇੰਚਾਰਜ਼ ਵਿਕਰਮਜੀਤ ਵਿੱਕੀ, ਮਨਦੀਪ ਮੋਂਗਾ, ਸੱਤਪਾਲ ਸਿੰਘ ਸੋਖੀ, ਰਵਿੰਦਰ ਡਾਵਰ, ਰਜਨੀਸ਼ ਸ਼ਰਮਾ, ਸਿਧਾਰਥ ਅਗਰਵਾਲ, ਮੋਨਿਕਾ ਤਿਆਗੀ, ਤਰਲੋਕੀ ਨਾਥ, ਸੁਮਿਤ ਸਿੰਘਾਨੀਆ, ਰਿਸ਼ੀ ਅਗਰਵਾਲ, ਅਰੁਣ ਬਜਾਜ, ਸਰਬਜੀਤ ਸਿੰਘ ਬਿੱਟੂ, ਅਜੈ ਪੋਦਾਰ, ਜਤਿਨ ਕਪੂਰ, ਡਾ. ਯਾਦਵਿੰਦਰ, ਗੁਰਨਾਮ, ਅਜੈ ਨੋਇਲ, ਨਵਨੀਤ ਸ਼ਰਮਾ, ਮਨਪ੍ਰੀਤ ਸਿੰਘ ਅਤੇ ਹੋਰ ਅਨੇਕਾਂ ਸਾਥੀ ਮੌਜ਼ੂਦ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …