Tuesday, July 29, 2025
Breaking News

ਸਮਰ ਪੈਲੇਸ ਵਿਖੇ ਸਿੱਖ ਇਤਿਹਾਸ `ਤੇ ਬਣੇ ਰੌਸ਼ਨੀ ਅਤੇ ਆਵਾਜ਼ ਸ਼ੋਅ ਦੀ ਹੋਈ ਸ਼ੁਰੂਆਤ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ) – ਰੰਗਲਾ ਪੰਜਾਬ ਮੇਲੇ ਤਹਿਤ ਜਿਥੇ ਪੰਜਾਬ ਸਰਕਾਰ ਵਲੋਂ ਸੈਰ ਸਪਾਟਾ ਅਤੇ ਸੱਭਿਆਚਾਰਕ ਵਿਭਾਗ ਦੇ ਮੱਦਦ ਨਾਲ ਅੰਮ੍ਰਿਤਸਰ ਵਿੱਚ ਪੰਜਾਬ ਦੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗਰਾਮ ਜਾਰੀ ਹਨ, ਉਥੇ ਪੰਜਾਬ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਜੋ ਕਿ ਕੰਪਨੀ ਬਾਗ ਵਿਖੇ ਸਥਿਤ ਹੈ ਵਿਖੇ ਰੌਸ਼ਨੀ ਅਤੇ ਆਵਾਜ਼ ਦੇ ਸੁਮੇਲ ਨਾਲ ਬਣਿਆ ਬਹੁਤ ਵਧੀਆ ਸ਼ੋਅ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗੀ।ਵਿਭਾਗ ਦੇ ਵਧੀਕ ਡਾਇਰੈਕਟਰ ਰਾਕੇਸ਼ ਪੋਪਲੀ ਨੇ ਦੱਸਿਆ ਕਿ ਇਹ ਸ਼ੋਅ ਪੱਕੇ ਤੌਰ ‘ਤੇ ਚੱਲਣ ਵਾਲਾ ਸ਼ੋਅ ਹੋਵੇਗਾ, ਜੋ ਕਿ ਰੋਜ਼ਾਨਾ ਸ਼ਾਮ ਨੂੰ ਇਸ ਪੈਲੇਸ ਵਿੱਚ ਚੱਲੇਗਾ।ਉਨਾਂ ਦੱਸਿਆ ਕਿ 20 ਮਿੰਟ ਦੇ ਇਸ ਸ਼ੋਅ ਵਿੱਚ ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨਾਂ ਦੱਸਿਆ ਕਿ 2.76 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ ਦਿਲਚਸਪ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਪੰਜਾਬ ਦੇ ਯੋਧਿਆਂ ਦੀ ਬਹਾਦਰੀ, ਦਲੇਰੀ ਅਤੇ ਅਮੀਰ ਵਿਰਸੇ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।ਉਨਾਂ ਕਿਹਾ ਕਿ ਇਸ ਪੇਸ਼ਕਾਰੀ ਨੂੰ ਵੇਖਣ ਵਾਲਾ ਦਰਸ਼ਕ ਆਪਣੇ ਆਪ ਨੂੰ ਇਸ ਅਮੀਰ ਵਿਰਸੇ ਵਿੱਚ ਲੀਨ ਹੋਇਆ ਮਹਿਸੂਸ ਕਰਦਾ ਹੈ ਅਤੇ ਯੋਧਿਆਂ ਦੀ ਬਹਾਦਰੀ ਅਤੇ ਭਾਵਨਾ ਨੂੰ ਨਵੀਨਤਮ ਡਿਜ਼ੀਟਲ ਤਕਨਾਲੋਜੀ ਰਾਹੀਂ ਦੇਖਦੇ ਹੋਏ ਆਪ ਉਸ ਸਮੇਂ ਦਾ ਸਮਕਾਲੀ ਹੋ ਜਾਂਦਾ ਹੈ।ਇਸ ਡਿਜ਼ੀਟਲ ਸ਼ੋਅ ਦਾ ਮੰਤਵ ਅੰਮ੍ਰਿਤਸਰ ਸ਼ਹਿਰ ਆਉਣ ਵਾਲੇ ਲੱਖਾਂ ਸੈਲਾਨੀਆਂ ਨੂੰ ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਦੇਣ ਦੇ ਨਾਲ ਨਾਲ ਸ਼ਹਿਰ ਵਿੱਚ ਸੈਲਾਨੀਆਂ ਲਈ ਇਕ ਆਕਰਸ਼ਨ ਪੈਦਾ ਕਰਨਾ ਹੈ, ਤਾਂ ਜੋ ਲੋਕ ਅੰਮ੍ਰਿਤਸਰ ਆ ਕੇ ਇਕ ਤੋਂ ਵੱਧ ਦਿਨ ਗੁਜਾਰਨ ਅਤੇ ਇਸਦੇ ਆਲੇ-ਦੁਆਲੇ ਦੇ ਸਥਾਨਾਂ `ਤੇ ਸੈਰ ਲਈ ਨਿਕਲਣ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …