Wednesday, April 17, 2024

ਨਿਰਵਿਘਨ ਆਵਾਜਾਈ ਲਈ ਰੇਹੜੀਆਂ, ਫੜੀਆਂ ਤੇ ਦੁਕਾਨਦਾਰਾਂ ਨੂੰ ਨਜਾਇਜ਼ ਕਬਜ਼ੇ ਹਟਾਉਣ ਦੀ ਕੀਤੀ ਅਪੀਲ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ) – ਏ.ਡੀ.ਸੀ.ਪੀ ਟਰੈਫਿਕ ਅੰਮ੍ਰਿਤਸਰ ਹਰਪਾਲ ਸਿੰਘ ਦੀ ਅਗਵਾਈ ਹੇਠ ਟਰੈਫਿਕ ਸਟਾਫ ਵਲੋਂ ਅੱਜ ਰੇਹੜੀਆਂ, ਫੜੀਆਂ ਅਤੇ ਦੁਕਾਨਦਾਰਾਂ ਵਲੋਂ ਸੜਕ ‘ਤੇ ਕੀਤੇ ਨਜ਼ਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਮਾਲ ਰੋਡ, ਹਾਲ ਬਜ਼ਾਰ, ਪੁਤਲੀਘਰ ਬਜ਼ਾਰ, ਛੇਹਰਟਾ ਬਜ਼ਾਰ, ਕੱਟੜਾ ਜੈਮਲ ਸਿੰਘ ਆਦਿ ਖੇਤਰਾਂ ਵਿੱਚ ਜਾ ਕੇ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਦੁਕਾਨ ਦੀ ਹਦੂਦ ਅੰਦਰ ਹੀ ਰੱਖਣ ਤੇ ਫੁੱਟਪਾਥਾਂ ‘ਤੇ ਕਿਸੇ ਕਿਸਮ ਦਾ ਕੋਈ ਸਮਾਨ ਜਾਂ ਡਿਸਪਲੇਅ ਬੋਰਡ ਆਦਿ ਨਾ ਰੱਖਿਆ ਜਾਵੇ, ਤਾਂ ਜੋ ਪਬਲਿਕ ਨੂੰ ਪੈਦਲ ਚੱਲਣ ‘ਚ ਕਿਸੇ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।ਇਸ ਤੋਂ ਇਲਾਵਾ ਵਾਹਣ ਪਾਰਕਿੰਗ ਵਾਲੀ ਜਗਾ ‘ਤੇ ਹੀ ਖੜੇ ਕੀਤੇ ਜਾਣ ਤਾਂ ਜੋ ਆਵਾਜਾਈ ਨਿਰਵਿਘਨ ਚੱਲ ਸਕੇ।
ਇਸੇ ਦੌਰਾਨ ਸਾਂਝ ਕੇਂਦਰ ਦੇ ਇੰਚਾਰਜ਼ ਇੰਸਪੈਕਟਰ ਪਰਮਜੀਤ ਸਿੰਘ ਦੀ ਟੀਮ ਅਤੇ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ਼ ਐਸ.ਆਈ ਦਲਜੀਤ ਸਿੰਘ ਨੇ ਸਮੇਤ ਟੀਮ ਖਾਲਸਾ ਕਾਲਜ ਫਾਰ ਵੁਮੈਨ ਵਿਖੇ ਨੇ ਸਾਂਝੇ ਤੌਰ ‘ਤੇ ਇੱਕ ਸੈਮੀਨਰ ਲਗਾਇਆ।ਇਸ ਦੌਰਾਨ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਅਤੇ ਸਾਂਝ ਕੇਂਦਰ ਦੀਆਂ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ।ਟਰੈਫਿਕ ਐਜੂਕੇਸ਼ਨ ਸੈਲ ਦੀ ਟੀਮ ਨੇ ਆਮ ਟ੍ਰੈਫਿਕ ਸਿਗਨਲਾਂ ਅਤੇ ਸੀਟ ਬੈਲਟ ਤੇ ਹੈਲਮੇਟ ਬਾਰੇ ਖਾਸ ਤੌਰ ‘ਤੇ ਜਾਣਕਾਰੀ ਦਿੱਤੀ।ਇਸ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਦਿਆਂ ਜਿੰਨਾਂ ਵਿਅਕਤੀਆਂ ਨੇ ਸੀਟ ਬੈਲਟ ਅਤੇ ਹੈਲਮੇਟ ਪਹਿਨੇ ਹੋਏ ਸਨ, ਉਹਨਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …