ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ) – ਜੇ.ਐਮ.ਡੀ.ਸੀ ਫਾਊਂਡੇਸ਼ਨ ਵਲੋਂ ਸ਼੍ਰੀ ਵੈਸ਼ਨੋ ਦੇਵੀ ਲਈ ਸ਼ੁਰੂ ਕੀਤੀ ਗਈ 42ਵੀਂ ਮਹੀਨਾਵਾਰ ਮੁਫਤ ਯਾਤਰਾ ਬੱਸ 25 ਫਰਵਰੀ ਦੀ ਰਾਤ ਨੂੰ ਹਾਲ ਗੇਟ ਤੋਂ ਰਵਾਨਾ ਹੋਈ।ਕੰਜ਼ਕ ਦੇ ਰੂਪ ਵਿੱਚ ਛੋਟੀ ਬੱਚੀ ਨੇ ਸ਼੍ਰੀ ਵੈਸ਼ਨੋ ਦੇਵੀ ਲਈ ਯਾਤਰਾ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਸੰਸਥਾ ਦੇ ਸੰਸਥਾਪਕ ਰਾਕੇਸ਼ ਰੌਕੀ ਮਹਾਜਨ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਬੱਸ ਦੀ ਰਵਾਨਗੀ ਪ੍ਰਵੀਨ ਸਹਿਗਲ ਦੀ ਦੇਖ-ਰੇਖ ਹੇਠ ਕੀਤੀ ਜਾਂਦੀ ਹੈ।ਰਸਤੇ ਵਿੱਚ ਯਾਤਰਾ ਦੀ ਅਗਵਾਈ ਯੋਗੇਸ਼ ਮਹਾਜਨ ਅਤੇ ਰਾਜਿੰਦਰ ਭਾਟੀਆ ਕਰਦੇ ਹਨ।ਉਨਾਂ ਦੱਸਿਆ ਕਿ ਹਰ ਮਹੀਨੇ ਦੀ 10 ਤੋਂ 12 ਤਰੀਕ ਤੱਕ ਯਾਤਰਾ ਬੱਸ ਦੀ ਬੁਕਿੰਗ ਕੀਤੀ ਜਾਂਦੀ ਹੈ ਅਤੇ ਤਿੰਨ ਦਿਨਾਂ ‘ਚ ਸਾਰੀ ਬੁਕਿੰਗ ਪੂਰੀ ਹੋ ਜਾਂਦੀ ਹੈ।
ਉਨਾਂ ਕਿਹਾ ਕਿ ਅੰਮ੍ਰਿਤਸਰ ਤੋਂ ਯਾਤਰਾ ਰਵਾਨਾ ਹੋਣ ਉਪਰੰਤ ਲਖਨਪੁਰ ਵਿੱਚ ਸ਼ੁੱਧ ਪਾਣੀ, ਜੂਸ, ਟੌਫੀਆਂ, ਅੰਬ-ਪਾਪੜ, ਚਾਹ, ਮਠਿਆਈਆਂ ਅਤੇ ਸਨੈਕਸ, ਕਟੜਾ ਵਿੱਚ ਸਵੇਰ ਦੀ ਚਾਹ ਤੇ ਨਾਸ਼ਤਾ ਅਤੇ ਰਾਤ ਦਾ ਖਾਣਾ ਰਾਵਲਪਿੰਡੀ ਦੀ ਧਰਮਸ਼ਾਲਾ ਵਿੱਚ ਮੁਫਤ ਉਪਲੱਬਧ ਹੈ।
ਇਸ ਮੌਕੇ ਰਾਕੇਸ਼ ਰੌਕੀ ਮਹਾਜਨ, ਪ੍ਰਵੀਨ ਸਹਿਗਲ, ਗੋਰਵ ਸੂਦ, ਵਿਸ਼ਾਲ ਮਹਾਜਨ, ਯੋਗੇਸ਼ ਮਹਾਜਨ, ਰਾਜਿੰਦਰ ਭਾਟੀਆ, ਵਿਨੈ ਬਾਂਸਲ, ਅਚਿਨ ਕਪੂਰ, ਰਜ਼ਤ ਹਾਂਡਾ ਤੇ ਅਰੁਣ ਕੁਮਾਰ ਮੌਜ਼ੂਦ ਸਨ।
Check Also
ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ
ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …