Monday, July 8, 2024

ਸਲਾਈਟ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਸੰਗਰੂਰ, 29 ਫਰਵਰੀ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਡੀਮਡ ਯੂਨੀਵਰਸਿਟੀ) ਸਲਾਈਟ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ।ਸਲਾਈਟ ਡਾਇਰੈਕਟਰ ਪ੍ਰੋ. ਮਣੀਕਾਂਤ ਪਾਸਵਾਨ, ਪ੍ਰੋ. ਜੇ.ਐਸ ਢਿੱਲੋਂ, ਪ੍ਰੋ. ਰਾਜੇਸ਼ ਕੁਮਾਰ ਅਤੇ ਸੰਯੋਜਕ ਪ੍ਰੋ. ਰਵੀ ਕਾਂਤ ਮਿਸ਼ਰਾ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦਾ ਉਦੇਸ਼ ਵਿਗਿਆਨ ਸਬੰਧੀ ਗਹਿਰੀ ਸੋਚ ਨੂੰ ਵਧਾਵਾ ਦੇਣਾ ਸੀ।ਪ੍ਰੋਫੈਸਰ ਰਵੀ ਕਾਂਤ ਮਿਸ਼ਰਾ ਨੇ ਵਿਗਿਆਨ ਦਿਵਸ `ਤੇ ਆਪਣੇ ਭਾਸ਼ਣ ਵਿੱਚ ਸਮਾਜਿਕ ਤਰੱਕੀ ਅਤੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਲਈ ਵਿਗਿਆਨ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਸੰਸਥਾ ਦੇ ਯੂ.ਜੀ/ਪੀ.ਜੀ ਅਤੇ ਪੀ.ਐਚ ਡੀ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਤੇ ਸਾਇੰਸ ਕੌਂਸਲ ਪੰਜਾਬ ਵਲੋਂ ਪ੍ਰੋਫੈਸਰ ਰਾਕੇਸ਼ ਸ਼ਾਰਦਾ, ਡਾ: ਵਿਵੇਕ ਤਲਵਾੜ ਦੀ ਅਗਵਾਈ ਹੇਠ ਜੇਤੂਆਂ ਨੂੰ ਨਕਦ ਇਨਾਮ ਵੰਡੇ ਗਏ।
ਇਸ ਮੌਕੇ ਪ੍ਰੋ. ਵੀ.ਕੇ ਕੁਕਰੇਜਾ, ਪ੍ਰੋ. ਐਸ.ਗੁਪਤਾ, ਪ੍ਰੋ. ਮੇਜਰ ਸਿੰਘ, ਪ੍ਰੋ. ਮਨੋਜ ਸਚਾਨ, ਪ੍ਰੋ. ਆਰ.ਕੇ ਯਾਦਵ, ਪ੍ਰੋ. ਆਰ.ਕੇ ਸਕਸੈਨਾ, ਪ੍ਰੋ. ਆਰ.ਕੇ. ਗੁਹਾ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਮੌਜ਼ੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …