Monday, July 8, 2024

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ‘9ਵੀਂ ਸਾਲਾਨਾ ਐਥਲੈਟਿਕ ਮੀਟ’ ਕਰਵਾਈ ਗਈ

ਅੰਮ੍ਰਿਤਸਰ, 29 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ 9ਵੀਂ ਸਲਾਨਾ ਐਥਲੈਟਿਕ ਮੀਟ ਕਰਵਾਈ।ਇਸ ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ।ਇਸ ਉਪਰੰਤ ਸ਼ਮ੍ਹਾਂ ਰੌਸ਼ਨ ਕੀਤੀ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਵਲੋਂ ਰੰਗ-ਬਿਰੰਗੇ ਗੁਬਾਰੇ ਹਵਾ ’ਚ ਛੱਡਣ ਉਪਰੰਤ ਵਿਦਿਆਰਥੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ।
ਉਦਘਾਟਨੀ ਸੈਸ਼ਨ ਦੌਰਾਨ ਡਾ. ਮੰਜੂ ਬਾਲਾ ਨੇ ਵਿਅਕਤੀਆਂ ਦੀ ਸਮੁੱਚੀ ਸ਼ਖਸੀਅਤ ਨੂੰ ਘੜਨ ਲਈ ਖੇਡਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਖੇਡਾਂ ਟੀਮ ਵਰਕ, ਲਗਨ ਅਤੇ ਲਚਕੀਲੇਪਣ ਵਰਗੇ ਅਨਮੋਲ ਸਬਕ ਸਿਖਾਉਂਦੀਆਂ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਡਾਂ ’ਚ ਜਿੱਤ ਸਿਰਫ ਜਿੱਤ ਅਤੇ ਈਵੈਂਟ ਨਾਲ ਨਹੀਂ ਮਾਪੀ ਜਾਂਦੀ ਹੈ, ਬਲਕਿ ਭਾਗੀਦਾਰੀ ਅਤੇ ਇਮਾਨਦਾਰ ਚਰਿੱਤਰ ਜੋ ਕਿ ਮੈਦਾਨ ਦੇ ਅੰਦਰ ਅਤੇ ਬਾਹਰ ਦਿਖਾਈ ਦਿੰਦਾ ਹੈ, ਵੀ ਜਿੱਤ ਦਾ ਇਕ ਮਹੱਤਵਪੂਰਨ ਹਿੱਸਾ ਹੈ।
ਉਨ੍ਹਾਂ ਨੇ ਦੱਸਿਆ ਕਿ ਸਰਵੋਤਮ ਅਥਲੀਟ ਲੜਕੀਆਂ ’ਚ ਰਿਸ਼ਿਕਾ (ਬੀ.ਐਸ.ਸੀ.ਸੀ.ਸੀ.ਟੀ ਸਮੈਸਟਰ ਚੌਥਾ) ਅਤੇ ਸਰਵੋਤਮ ਅਥਲੀਟ ਲੜਕੇ ’ਚ ਦਾਨਿਸ਼ ਜ਼ਹੂਰ (ਬੀ.ਐਸ.ਸੀ.ਏ.ਟੀ.ਓ.ਟੀ ਸਮੈਸਟਰ ਚੌਥਾ), 100 ਮੀਟਰ ਲੜਕਿਆਂ ’ਚ ਰਾਜਾ ਬਾਬੂ (ਸਮੈਸਟਰ ਦੂਜਾ) ਨੇ ਪਹਿਲਾ ਸਥਾਨ ਹਾਸਲ ਕੀਤਾ।ਜਦਕਿ 100 ਮੀਟਰ ਲੜਕੀਆਂ ਦੀ ਦੌੜ ’ਚ ਪਾਰੂਬਿਸਟ (ਸੀ.ਈ ਸਮੈਸਟਰ 6ਵਾਂ) ਪਹਿਲੇ ਸਥਾਨ ’ਤੇ ਰਹੀ।200 ਮੀਟਰ ਦੌੜ ਮੁੰਡਿਆਂ ਨੇ ਆਤਿਫ (ਸੀ.ਈ ਸਮੈਸਟਰ 6ਵਾਂ) ਨੇ ਜਿੱਤੀ, ਜਦੋਂ ਕਿ ਵਿਵਾਕ (ਈ.ਸੀ.ਈ ਸਮੈਸਟਰ 4ਵਾਂ) ਨੇ 800 ਮੀਟਰ ਲੜਕਿਆਂ ਦੀ ਦੌੜ ਜਿੱਤੀ।400 ਮੀਟਰ ਲੜਕੀਆਂ ਦੀ ਦੌੜ ਮੌਸਮ (ਸੀ.ਐਸ.ਈ ਸਮੈਸਟਰ ਚੌਥਾ) ਨੇ ਜਿਤੀ।ਲੌਂਗ ਜੰਪ ਲੜਕਿਆਂ ’ਚ ਦਾਨਿਸ਼ ਜ਼ਹੂਰ ਅਤੇ ਲੜਕੀਆਂ ’ਚ ਰਿਸ਼ਿਕਾ ਨੇ ਜਿੱਤੀ।ਰਾਜਵੀਰ ਸਿੰਘ (ਬੀ.ਐਚ.ਐਮ.ਸੀ.ਟੀ) ਅਤੇ ਰਿਸ਼ਿਕਾ (ਬੀ.ਐਸ.ਸੀ.ਸੀ.ਸੀ.ਟੀ ਸਮੈਸਟਰ ਦੂਜਾ) ਨੂੰ ਸ਼ਾਟਪੁੱਟ ਲੜਕਿਆਂ ਅਤੇ ਲੜਕੀਆਂ ਦੇ ਕ੍ਰਮਵਾਰ ਜੇਤੂ ਐਲਾਨਿਆ ਗਿਆ।ਲੜਕੀਆਂ ’ਚ ਰੱਸਾਕਸ਼ੀ ਦਾ ਮੁਕਾਬਲਾ ਪੈਰਾਮੈਡੀਕਲ ਸਾਇੰਸਜ਼ ਵਿਭਾਗ ਨੇ ਜਿੱਤਿਆ, ਜਦਕਿ ਇੰਜ਼ੀਨੀਅਰਿੰਗ ਵਿੰਗ ਨੇ ਲੜਕਿਆਂ ਦੀ ਰੱਸਾਕਸ਼ੀ ਜਿੱਤੀ।
ਇਸ ਮੌਕੇ ਸੀ.ਈ ਸਮੈਸਟਰ ਚੌਥਾ ਦੇ ਧਰੁਵ ਨੇ ਸ਼ਤਰੰਜ ਟੂਰਨਾਮੈਂਟ ਜਿੱਤਿਆ।ਲੜਕਿਆਂ ਦੇ ਬੈਡਮਿੰਟਨ ਟੂਰਨਾਮੈਂਟ ਦੇ ਜੇਤੂ ਪੀ.ਐਮ.ਐਸ ਦੇ ਦਾਨਸੀਹ ਅਤੇ ਅਦਨਾਨ ਸਨ।ਜਦੋਂ ਕਿ ਬੀ.ਸੀ.ਏ ਦੇ ਅਨਹਤ ਅਤੇ ਤਨੂ ਨੇ ਲੜਕੀਆਂ ਦਾ ਬੈਡਮਿੰਟਨ ਟੂਰਨਾਮੈਂਟ ਅਤੇ ਕਾਲਜ ਦੇ ਵਿੰਗ ਵਾਲੀਬਾਲ ਟੂਰਨਾਮੈਂਟ ਬੀ.ਟੈਕ ਨੇ ਜਿੱਤਿਆ।ਸਪੋਰਟਸ ਮੀਟ ਦੇ ਆਖ਼ਰੀ ਦਿਨ ਫੈਕਲਟੀ ਅਤੇ ਸਟਾਫ਼ ਮੈਂਬਰਾਂ ਲਈ ਬੈਡਮਿੰਟਨ, ਸ਼ਾਟਪੁੱਟ, ਵਾਲੀਬਾਲ, 100 ਮੀਟਰ ਦੌੜ ਅਤੇ ਰੱਸਾਕਸ਼ੀ ਆਦਿ ਵੱਖ-ਵੱਖ ਖੇਡਾਂ ਵੀ ਕਰਵਾਈਆਂ ਗਈਆਂ।ਜਿਸ ਵਿੱਚ ਫੈਕਲਟੀ ਮੈਂਬਰਾਂ ’ਚ ਪੀ.ਐਮ.ਐਸ ਸਹਾਇਕ ਪ੍ਰੋਫੈਸਰ ਬਾਰਨਾਦਾ ਡੇਵਿਡ ਨੂੰ ਸਰਵੋਤਮ ਮਹਿਲਾ ਅਥਲੀਟ ਅਤੇ ਐਡਮਿਨ ਵਿਭਾਗ ਤੋਂ ਆਸ਼ੀਸ਼ ਧੀਮਾਨ ਨੂੰ ਸਰਵੋਤਮ ਪੁਰਸ਼ ਅਥਲੀਟ ਐਲਾਨਿਆ ਗਿਆ।
ਸਹੁੰ ਚੁੱਕ ਸਮਾਗਮ ’ਚ ਵਿਦਿਆਰਥੀਆਂ ਵਲੋਂ ਆਪਣੇ ਸਾਥੀ ਪ੍ਰਤੀਯੋਗੀਆਂ ਲਈ ਖੇਡ, ਨਿਰਪੱਖਤਾ ਅਤੇ ਸਤਿਕਾਰ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਣ ਦਾ ਪ੍ਰਣ ਵੀ ਲਿਆ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …