Wednesday, April 17, 2024

ਸ੍ਰੀ ਮਹਾ ਸ਼ਿਵਰਾਤਰੀ ਦੇ ਤਿਉਹਾਰ ਸਬੰਧੀ ਕੱਢੀ ਗਈ ਕਲਸ਼ ਯਾਤਰਾ

ਭੀਖੀ, 1 ਮਾਰਚ (ਕਮਲ ਜ਼ਿੰਦਲ) – ਸ਼੍ਰੀ ਸਨਾਤਮ ਧਰਮ ਪੰਜਾਬ ਮਹਾਂਵੀਰ ਦਲ ਭੀਖੀ ਵਲੋਂ ਸ਼੍ਰੀ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਸ਼ਰਧਾ ਪੂਰਵਕ ਸ਼ਿਵ ਮੰਦਰ ਸ਼ਿਵਾਲਾ ਵਿਖੇ ਮਨਾਇਆ ਜਾ ਰਿਹਾ ਹੈ।ਇਸ ਸਬੰਧ ਵਿੱਚ ਅੱਜ ਪੂਰੇ ਨਗਰ ਵਿੱਚ ਦੀ ਇੱਕ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ।ਇਸ ਕਲਸ਼ ਯਾਤਰਾ ਵਿੱਚ ਵੱਡੀ ਗਿਣਤੀ ‘ਚ ਔਰਤਾਂ ਨੇ ਹਿੱਸਾ ਲਿਆ ਅਤੇ ਸੁੰਦਰ-ਸੁੰਦਰ ਝਾਕੀਆਂ ਵੀ ਦਿਖਾਈਆਂ ਗਈਆਂ।ਕਲਸ਼ ਯਾਤਰਾ ਸ਼ਿਵ ਮੰਦਿਰ ਤੋਂ ਸ਼ੁਰੂ ਹੋ ਕੇ ਪੂਰੇ ਨਗਰ ਵਿੱਚ ਦੀ ਹੁੰਦੀ ਹੋਈ ਵਾਪਸ ਮੰਦਰ ਵਿੱਚ ਆ ਕੇ ਸਮਾਪਤ ਹੋਈ।
ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਬੱਗਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਪੂਰਵਕ ਨਗਰ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ।16 ਤੋਂ 29 ਫਰਵਰੀ ਤੱਕ ਰੋਜ਼ਾਨਾ ਪ੍ਰਭਾਤ ਫੇਰੀ ਕੱਢੀ ਗਈ ਅਤੇ ਅੱਜ ਕਲਸ਼ ਯਾਤਰਾ ਤੇ 2 ਮਾਰਚ ਨੂੰ ਸ਼ਿਵ ਪੂਜਾ ਹਵਨ ਅਤੇ ਰੋਜ਼ਾਨਾ ਸ਼ਾਮ 3.00 ਵਜੇ ਕਥਾ ਪ੍ਰਵਚਨ ਹੋਵੇਗਾ।ਕਥਾ ਪ੍ਰਵਚਨ ਕਰਨ ਲਈ ਪੂਜਯ ਗੋਪਾਲ ਭਰਾ ਜੀ (ਸ੍ਰੀ ਧਾਮ ਵ੍ਰਿੰਦਾਵਨ ਵਾਲੇ) ਪਹੁੰਚ ਰਹੇ ਹਨ।8 ਮਾਰਚ ਨੂੰ ਝੰਡਾ ਰਸਮ, ਕਥਾ ਪ੍ਰਵਚਨ ਅਤੇ ਦਿਲਬਾਗ ਵਾਲੀਆ ਵਲੋਂ ਸ਼ਿਵ ਚੌਂਕੀ ਸ਼ਾਮ ਦੇ ਸਮੇਂ ਲਗਾਈ ਜਾਏਗੀ।ਇਸ ਮੌਕੇ ਕਮੇਟੀ ਦੇ ਸਾਰੇ ਮੈਂਬਰ ਮੌਜ਼ੂਦ ਸਨ।

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …