Wednesday, April 17, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਸਾਬਕਾ ਯੂ.ਐਸ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਇੰਟਰਐਕਟਿਵ ਸੈਸ਼ਨ

ਅੰਮ੍ਰਿਤਸਰ, 1 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੇ ਐਨ.ਐਸ.ਐਸ ਯੂਨਿਟ ਦੁਆਰਾ ਸਾਬਕਾ ਯੂ.ਐਸ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ।ਸਾਬਕਾ ਰਾਜਦੂਤ ਸੰਧੂ ਦਾ ਇੰਡੀਅਨ ਫੌਰਨ ਸਰਵਿਸਿਜ਼ ਵਿੱਚ ਸ਼ਾਨਦਾਰ ਕਰੀਅਰ ਰਿਹਾ, ਉਹ ਅਮਰੀਕਨ ਅਫੇਅਰਜ਼ ਦੇ ਸਭ ਤੋਂ ਤਜ਼ੱਰਬੇਕਾਰ ਭਾਰਤੀ ਡਿਪਲੋਮੈਟਾਂ ਵਿਚੋਂ ਇਕ ਸਨ ਅਤੇ ਉਹਨਾਂ ਨੇ ਵਸ਼ਿੰਗਟਨ ਡੀ.ਸੀ ‘ਚ ਦੋ ਵਾਰ ਭਾਰਤੀ ਮਿਸ਼ਨ ‘ਚ ਸੇਵਾ ਨਿਭਾਈ।
ਰਾਜਦੂਤ ਸੰਧੂ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਯੁਕਤ ਰਾਜ ‘ਚ ਡੋਨਲਡ ਟਰੰਪ ਅਤੇ ਜੋਅ ਬਾਈਡਨ ਦੀ ਅਗਵਾਈ ਹੇਠ ਚਲਾਏ ਦੋ ਵੱਖ-ਵੱਖ ਪ੍ਰਸ਼ਾਸ਼ਨਾਂ ਸਮੇਂ ਉਹਨਾਂ ਨੇ ਆਪਣੇ ਕਰੀਅਰ ‘ਚ ਕੀਤੇ ਕੰਮਾਂ ‘ਤੇ ਇਕ ਝਾਤ ਪਾਈ।ਉਹਨਾਂ ਨੇ ਵਿਦਿਆਰਥਣਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਹਰ ਕਿਸੇ ‘ਚ ਵਿਲੱਖਣ ਯੋਗਤਾ ਹੁੰਦੀ ਹੈ ਤੇ ਇਹ ਯੋਗਤਾ ਇਕ ਸੰਪਨ ਸਮਾਜ ਸਿਰਜਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਹਨਾਂ ਕਿਹਾ ਕਿ ਸੰਸਾਰ ‘ਚ ਬਹੁਤ ਸਾਰੇ ਮੌਕੇ ਹਨ, ਜ਼ਰੂਰਤ ਹੈ ਕਿ ਉਹਨਾਂ ਸੰਭਾਵਨਾਵਾਂ ਦੀ ਪੜਚੋਲ ਕੀਤੀ ਜਾਵੇ।ਵਿਦਿਆਰਥਣਾਂ ਨੇ ਰਾਜਦੂਤ ਸੰਧੂ ਨਾਲ ਪ੍ਰਸ਼ਨ ਪੁੱਛ ਕੇ ਆਪਣੇ ਸ਼ੰਕਿਆਂ ਦੀ ਨਵਿਰਤੀ ਕੀਤੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਉਹਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਆਪਣੇ ਸ਼ਹਿਰ ਅਤੇ ਦੇਸ਼ ਦਾ ਦੁਨੀਆਂ ‘ਚ ਮਾਣ ਵਧਾਇਆ ਹੈ।ਉਹਨਾਂ ਕਿਹਾ ਕਿ ਮਿਸਟਰ ਸੰਧੂ ਵਰਗੇ ਤਜ਼ੱਰਬੇਕਾਰ ਅਤੇ ਸਿੱਖਿਅਕ ਵਿਅਕਤੀ ਦੇ ਤੱਰਬਿਆਂ ਤੋਂ ਸਿੱਖਣਾ ਵਿਹਾਰਕ ਹੈ।ਉਹਨਾਂ ਕਿਹਾ ਕਿ ਸਿੱਖਿਆ ਹੀ ਔਰਤ ਨੂੰ ਸਸ਼ਕਤ ਬਣਾ ਸਕਦੀ ਹੈ ਅਤੇ ਔਰਤਾਂ ਨੂੰ ਇਕ ਆਦਰਯੋਗ ਜੀਵਨ ਜਿਊਣ ਵਿਚ ਉਹਨਾਂ ਦੀ ਮਦਦ ਕਰ ਸਕਦੀ ਹੈ।
ਡੀਨ ਅਕਾਦਮਿਕ ਡਾ. ਸਿਮਰਦੀਪ ਨੇ ਧੰਨਵਾਦ ਕੀਤਾ ਡਾ. ਪ੍ਰਿਯੰਕਾ ਬੱਸੀ ਨੇ ਕੁਸ਼ਲ ਮੰਚ ਸੰਚਾਲਨ ਕੀਤਾ।ਇਸ ਇੰਟਰਐਕਟਿਵ ਸੈਸ਼ਨ ‘ਚ ਕਾਲਜ ਦੇ ਫੈਕਲਟੀ ਮੈਂਬਰਾਂ ਸਹਿਤ ਲਗਭਗ 100 ਵਿਦਿਆਰਥਣਾਂ ਮੌਜ਼ੂਦ ਸਨ।

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …