Monday, July 8, 2024

ਸਿਮਰਨਦੀਪ ਕੌਰ ਦਾ ਬੈਚਲਰ ਆਫ ਫੈਸ਼ਨ ਤਕਨਾਲੋਜੀ ‘ਚ ਪੰਜਾਬ ਭਰ ਚੋਂ ਪਹਿਲਾ ਸਥਾਨ

ਭੀਖੀ, 2 ਮਾਰਚ (ਕਮਲ ਜ਼ਿੰਦਲ) – ਗੁਰੂ ਨਾਨਕ ਕਾਲਜ ਬੁੱਢਲਾਡਾ ਦੀ ਵਿਦਿਆਰਥਣ ਸਿਮਰਨਦੀਪ ਕੌਰ ਪੁੱਤਰੀ ਰਵਿੰਦਰ ਸਿੰਘ ਖੁਰਮੀ ਪਿੰਡ ਹੋਡਲਾ ਕਲਾਂ ਨੇ ਬੈਚਲਰ ਆਫ ਵੋਕੇਸ਼ਨ (ਫੈਸ਼ਨ ਤਕਨਾਲੋਜੀ) 10 ਵਿਚੋਂ 9 ਗਰੇਡ ਲੈ ਕੇ ਪੰਜਾਬ ਭਰ ਚੋਂ ਪਹਿਲਾ ਸਥਾਨ ਹਾਸਲ ਕਰ ਆਪਣੇ ਇਲਾਕੇ ਅਤੇ ਪੂਰੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਤੇਗ ਬਹਾਦਰ ਹਾਲ ਵਿੱਚ ਹੋਈ 40ਵੀਂ ਕਨਵੋਕੇਸ਼ਨ ਵਿੱਚ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪਰੋਹਿਤ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਅਰਵਿੰਦ ਵਲੋਂ ਇਸ ਵਿਵਿਆਰਥਣ ਨੂੰ ਗੋਲਡ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।ਸਿਮਰਨਦੀਪ ਦੀ ਇਸ ਉਪਲੱਬਧੀ ‘ਤੇ ਵਧਾਈ ਦੇਣ ਵਾਲਿਆਂ ਵਿੱਚ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ, ਫੈਸ਼ਨ ਵਿਭਾਗ ਮੁਖੀ ਮੈਡਮ ਨੀਲਮ ਰਾਣੀ ਪਿੰਡ ਹੋਡਲਾ ਕਲਾਂ ਦੇ ਸਰਪੰਚ ਦਵਿੰਦਰ ਸਿੰਘ ਵਿਰਕ, ਬੀਰ ਹੋਡਲਾ ਕਲਾਂ ਸਰਕਾਰੀ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਧਾਲੀਵਾਲ, ਲੈਕਚਰਾਰ ਕਰਨੈਲ ਸਿੰਘ ਵੈਰਾਗੀ ਅਤੇ ਉਘੇ ਕਿਸਾਨ ਮਨਮੋਹਨ ਸਿੰਘ ਸੰਧੂ ਆਦਿ ਸ਼ਾਮਲ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …