Monday, July 8, 2024

ਭਾਰਤੀ ਸਟੇਟ ਬੈਂਕ ਵਲੋਂ ਸਰਕਾਰੀ ਸੈਟੇਲਾਈਟ ਹਸਪਤਾਲ ਨੂੰ ਰੋਜ਼ਾਨਾ ਵਰਤੋਂ ਵਾਲਾ ਜਰੂਰੀ ਸਮਾਨ ਭੇਟ

ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ) – ਭਾਰਤੀ ਸਟੇਟ ਬੈਂਕ ਵਲੋਂ ਸੀ.ਐਸ.ਆਰ ਤਹਿਤ ਕੀਤੇ ਜਾਣ ਵਾਲੇ ਆਮ ਲੋਕਾਂ ਦੀ ਭਲਾਈ ਅਤੇ ਸਾਂਝੇ ਕਾਰਜ਼ਾਂ ਨੂੰ ਮੁੱਖ ਰੱਖਦਿਆਂ ਲਗਾਤਾਰ ਉਪਰਾਲੇ ਕੀਤੇ ਜਾਂਦੇ ਹਨ।ਇਸੇ ਤਹਿਤ ਅੱਜ ਬੈਂਕ ਦੇ ਪ੍ਰਬੰਧਕਾਂ ਵਲੋਂ ਸਰਕਾਰੀ ਸੈਟੇਲਾਈਟ ਹਸਪਤਾਲ ਸਕੱਤਰੀ ਬਾਗ਼ ਨੂੰ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲਾ ਜਰੂਰੀ ਸਮਾਨ ਦਿੱਤਾ ਗਿਆ।ਇਸ ਵਿੱਚ ਹਸਪਤਾਲ ਦੇ ਸਟਾਫ ਵੱਲੋਂ ਦੱਸੀ ਜ਼ਰੂਰਤ ਦੇ ਮੱਦੇਨਜ਼ਰ ਡਲਿਵਰੀ ਟੇਬਲ, ਇਨਵਰਟਰ ਬੈਟਰੇ, ਏ.ਸੀ, ਕੂਲਰ, ਹੀਟਰ, ਬੀਨੀ ਅਪਰੇਟਸ, ਫੀਟਲ ਡੌਪਲਰ, ਅਲਮਾਰੀਆਂ, ਠੰਢੇ ਪਾਣੀ ਦੀ ਮਸ਼ੀਨ ਅਤੇ ਫਰਨੀਚਰ ਸ਼ਾਮਲ ਹੈ।ਸਟੇਟ ਬੈਂਕ ਆਫ ਇੰਡੀਆ ਵਲੋਂ ਇਸ ਵਿਸ਼ੇਸ਼ ਸਮਾਰੋਹ ਵਿੱਚ ਖੇਤਰੀ ਪ੍ਰਬੰਧਕ ਨਾਇਬ ਸਿੰਘ, ਮੁੱਖ ਮੈਨੇਜਰ ਜੌਰਡਨ ਨਿਤਿਨ ਲਾਲ, ਵਰਿੰਦਰ ਹੰਸਰਾਜ, ਮੈਨੇਜਰ ਐਚ.ਆਰ, ਰਾਜਿੰਦਰ ਮਹਾਜਨ ਮੈਨੇਜਰ ਅਤੇ ਸਹਾਇਕ ਜਰਨਲ ਸਕੱਤਰ ਐਸ.ਬੀ.ਆਈ ਅਫਸਰ ਐਸੋਸੀਏਸ਼ਨ ਨੇ ਸ਼ਮੂਲੀਅਤ ਕਰਕੇ ਇਹ ਸਮਾਨ ਹਸਪਤਾਲ ਨੂੰ ਪ੍ਰਦਾਨ ਕੀਤਾ।ਹਸਪਤਾਲ ਵਲੋਂ ਆਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਡਾਕਟਰ ਹਰਮਨਪ੍ਰੀਤ ਸਿੰਘ ਜ਼ੀਰਾ, ਡਾਕਟਰ ਰਵਿੰਦਰ ਕੌਰ ਰਵੀ, ਗੁਰਦੇਵ ਸਿੰਘ ਢਿੱਲੋਂ ਪ੍ਰਧਾਨ ਹੈਲਥ ਇੰਪਲਾਈਜ਼ ਐਸੋਸੀਏਸ਼ਨ, ਪਲਵਿੰਦਰ ਸਿੰਘ ਧੰਮੂ ਸਕੱਤਰ ਫਾਰਮੇਸੀ ਅਫਸਰ ਐਸੋਸੀਏਸ਼ਨ, ਰਮਨਜੀਤ ਕੌਰ ਸੀਨੀਅਰ ਫਾਰਮੇਸੀ ਅਫਸਰ ਵਲੋਂ ਕੀਤਾ ਗਿਆ।
ਇਸ ਮੌਕੇ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਹਰਵਿੰਦਰ ਸਿੰਘ ਬੱਲ, ਸੁਖਦੇਵ ਸਿੰਘ ਵਿਛੋਆ, ਹਰਕਮਲ ਸਿੰਘ ਸੈਣੀ, ਰਣਜੋਧ ਸਿੰਘ ਸੰਘਾ, ਸੁਖਜਿੰਦਰ ਕੌਰ ਨਰਸਿੰਗ ਸਿਸਟਰ ਕੁਲਜੀਤ ਕੌਰ ਨੇ ਸ਼ਿਰਕਤ ਕਰਕੇ ਇਸ ਸਮਾਰੋਹ ਦੀ ਰੌਣਕ ਨੂੰ ਵਧਾਉਣ ਵਿੱਚ ਯੋਗਦਾਨ ਪਾਇਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …