ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ 10 ਵਿਦਿਆਰਥੀਆਂ ਨੂੰ ਆਈ.ਸੀ.ਆਈ.ਸੀ.ਆਈ. ਪਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਲਈ ਚੁਣਿਆ ਗਿਆ ਹੈ।ਬੀ.ਸੀ.ਏ ’ਚੋਂ 6, ਬੀ.ਕਾਮ ’ਚੋਂ 3 ਅਤੇ ਬੀ.ਬੀ.ਏ ’ਚੋਂ 1 ਵਿਦਿਆਰਥੀ ਦੀ ਚੋਣ ਕੀਤੀ ਗਈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਅਤੇ ਪਲੇਸਮੈਂਟ ਟੀਮ ਨੂੰ ਵਧਾਈ ਦਿੰਦਿਆਂ ਡਾਇਰੈਕਟਰ, ਟਰੇਨਿੰਗ ਅਤੇ ਪਲੇਸਮੈਂਟ ਸੈਲ ਡਾ. ਹਰਭਜਨ ਸਿੰਘ ਰੰਧਾਵਾ ਦੀ ਯੋਗ ਅਗਵਾਈ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਸਫ਼ਲ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਜੀ.ਡੀ ਰਾਊਂਡ ਦਾ ਸੰਚਾਲਨ ਕੰਪਨੀ ਦੇ ਐਚ.ਆਰ ਅਭਿਜੀਤ ਸਸੀਧਰਨ ਵਲੋਂ ਕੀਤਾ ਗਿਆ।ਜਿਸ ਵਿੱਚ 67 ਵਿਦਿਆਰਥੀਆਂ ਨੇ ਹਿੱਸਾ ਲਿਆ।ਉਪਰੰਤ 14 ਵਿਦਿਆਰਥੀਆਂ ਨੂੰ ਨਿੱਜੀ ਇੰਟਰਵਿਊ ਦੌਰ ਲਈ ਸ਼ਾਰਟਲਿਸਟ ਕੀਤਾ ਗਿਆ।ਅੰਤ ’ਚ 10 ਵਿਦਿਆਰਥੀਆਂ ਨੇ ਆਖਰੀ ਰਾਊਂਡ ਨੂੰ ਕਲੀਅਰ ਕੀਤਾ।ਉਪਰੋਕਤ ਕੰਪਨੀ ਇੱਕ ਲੰਬੀ ਮਿਆਦ ਦੀ ਜੀਵਨ ਬੀਮਾ ਪ੍ਰਦਾਤਾ ਹੈ।ਜਿਸ ਦੇ 511 ਸਥਾਨਾਂ ’ਚ 17000 ਕਰਮਚਾਰੀ ਹਨ।ਕੰਪਨੀ ਨੇ ਚੁਣੇ ਗਏ ਵਿਦਿਆਰਥੀਆਂ ਨੂੰ 2.80 ਲੱਖ ਸਾਲਾਨਾ ਦੇ ਪੈਕੇਜ ਦੀ ਪੇਸ਼ਕਸ਼ ਕੀਤੀ।ਉਨ੍ਹਾਂ ਨੇ ਇਸ ਪਲੇਸਮੈਂਟ ’ਚ ਸਹਾਇਕ ਡਾਇਰੈਕਟਰ, ਟਰੇਨਿੰਗ ਅਤੇ ਪਲੇਸਮੈਂਟ ਸੈਲ ਡਾ. ਅਨੁਰੀਤ ਕੌਰ ਅਤੇ ਪਲੇਸਮੈਂਟ ਕੋਆਰਡੀਨੇਟਰ ਪ੍ਰੋ: ਸੋਨਾਲੀ ਤੁਲੀ, ਪ੍ਰੋ. ਰੋਹਿਤ ਕਾਕੜੀਆ ਅਤੇ ਪ੍ਰੋ. ਹਰਿਆਲੀ ਢਿੱਲੋਂ ਵਲੋਂ ਅਹਿਮ ਭੂਮਿਕਾ ਨਿਭਾਉਣ ਦੀ ਪ੍ਰਸੰਸਾ ਕੀਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …