Sunday, October 6, 2024

ਲੋਕ ਸਭਾ ਚੋਣਾਂ ਲਈ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਸਟੇਸ਼ਨਾਂ ‘ਚ ਕੀਤੀ ਤਬਦੀਲੀ – ਵਧੀਕ ਜਿਲ੍ਹਾ ਚੋਣ ਅਫਸਰ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਅਗਾਮੀ ਲੋਕ ਸਭਾ ਚੋਣਾਂ 2024 ਨੂੰ ਮੁੱਦੇ ਮੱਦੇਨਜ਼ਰ ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਜਿਲੇ ਵਿੱਚ ਪੈਂਦੇ 11 ਵਿਧਾਨ ਸਭਾ ਹਲਕਿਆਂ ਦੇ ਸਮੂਹ ਪੋਲਿੰਗ ਸਟੇਸ਼ਨਾਂ ਦੀ ਫਿਜ਼ੀਕਲ ਵੈਰੀਫੀਕੇਸ਼ਨ ਕਰਵਾਈ ਗਈ ਸੀ।ਜਿਸ ਅਧਾਰ ‘ਤੇ ਕੁੱਝ ਪੋਲਿੰਗ ਸਟੇਸ਼ਨਾਂ ਨੂੰ ਤਬਦੀਲ ਕੀਤਾ ਗਿਆ ਹੈ ਅਤੇ ਕੁੱਝ ਪੋਲਿੰਗ ਸਟੇਸ਼ਨਾਂ ਦੇ ਨਾਮ ਵਿੱਚ ਤਬਦੀਲੀ ਆਈ ਹੈ।
ਵਧੀਕ ਜਿਲ੍ਹਾ ਚੋਣ ਅਫਸਰ ਨਿਕਾਸ ਕੁਮਾਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 13 ਮਜੀਠਾ ਦੇ ਪੋਲਿੰਗ ਸਟੇਸ਼ਨ ਨੰਬਰ 43 ਬਾਬਾ ਹਰਦਿਆਲ ਸਿੰਘ ਚਾਈਲਡ ਲਰਨ ਸਕੂਲ ਗਾਲੋਵਾਲੀ ਕੁੱਲੀਆਂ ਨੂੰ ਬਦਲ ਕੇ ਸਰਕਾਰੀ ਐਲੀਮੈਂਟਰੀ ਸਕੂਲ ਦਾਦੂਪੁਰਾ, 106 ਪੋਲਿੰਗ ਸਟੇਸ਼ਨ ਸਰਕਾਰੀ ਐਲੀਮੈਂਟਰੀ ਸਕੂਲ ਪਾਖਰਪੁਰਾ ਨੂੰ ਸਰਕਾਰੀ ਹਾਈ ਸਕੂਲ ਪਾਖਰਪੁਰਾ ਦੇ ਕੇਂਦਰੀ ਸਾਈਡ, ਵਿਧਾਨ ਸਭਾ ਹਲਕਾ 15 ਅੰਮ੍ਰਿਤਸਰ ਉਤਰੀ ਦੇ ਪੋਲਿੰਗ ਸਟੇਸ਼ਨ ਨੰਬਰ, 80, 81, 82, 83 ਨੂੰ ਬਦਲ ਕੇ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਪੁਲਿਸ ਲਾਈਨ ਅਤੇ ਪੋਲਿੰਗ ਸਟੇਸ਼ਨ ਨੰਬਰ 84 ਸਰਕਾਰੀ ਐਲੀਮੈਂਟਰੀ ਸਕੂਲ ਗੰਡਾ ਸਿੰਘ ਵਾਲਾ ਰੱਖ ਸ਼ਿਕਾਰਗਾਹ ਨੂੰ ਬਦਲ ਕੇ ਸਰਕਾਰੀ ਐਲੀਮੈਂਟਰੀ ਸਕੂਲ ਗੰਡਾ ਸਿੰਘ ਵਾਲਾ ਰੱਖ ਸ਼ਿਕਾਰਗਾਹ ਕੇਂਦਰੀ ਸਾਈਡ ਅਤੇ ਪੋਲਿੰਗ ਸਟੇਸ਼ਨ ਨੰਬਰ 147 ਨੂੰ ਬਰਾਈਟ ਲੈਂਡ ਸਕੂਲ ਗਲੀ ਨੰਬਰ 5 ਗੋਪਾਲ ਨਗਰ ਮਜੀਠਾ ਰੋਡ ਬਦਲ ਕੇ ਸਨਵੈਲੀ ਪਬਲਿਕ ਹਾਈ ਸਕੂਲ, ਪੋਲਿੰਗ ਸਟੇਸ਼ਨ ਨੰ: 148, 149 ਬਰਾਈਟ ਲੈਂਡ ਸਕੂਲ ਗਲੀ ਨੰਬਰ 5 ਗੋਪਾਲ ਨਗਰ ਮਜੀਠਾ ਰੋਡ ਤੋਂ ਬਦਲ ਕੇ ਬਰਾਈਟ ਲੈਂਡ ਲਿਟਰ ਸਟਾਰ ਸਕੂਲ ਗਲੀ ਨੰ: 5 ਗੋਪਾਲ ਨਗਰ ਮਜੀਠਾ ਰੋਡ ਅਤੇ ਪੋਲਿੰਗ ਸਟੇਸ਼ਨ ਨੰ: 181 ਸੇਂਟ ਮੈਰੀ ਗਰਲਜ਼ ਹਾਈ ਸਕੂਲ ਮਜੀਠਾ ਰੋਡ ਨੂੰ ਬਦਲ ਕੇ ਸੈਕਰਡ ਹਾਈ ਸਕੂਲ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 17 ਅੰਮਿ੍ਰਤਸਰ ਕੇਂਦਰੀ ਦੇ ਬੂਥ ਨੰਬਰ 116, 117 ਨਵਲ ਪਬਲਿਕ ਸਕੂਲ ਬਾਜ਼ਾਰ ਸ਼ਤੀਰੀਆਂ ਵਾਲਾ ਕਟੜਾ ਕਰਮ ਸਿੰਘ ਅੰਮ੍ਰਿਤਸਰ ਨੂੰ ਬਦਲ ਕੇ ਨਵਲ ਪਬਲਿਕ ਸਕੂਲ ਆਬਾਦੀ ਫਤਿਹ ਸਿੰਘ ਨਗਰ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੁੱਝ ਪੋਲਿੰਗ ਬੂਥਾਂ ਦੇ ਨਾਵਾਂ ਵਿੱਚ ਤਬਦੀਲੀ ਵੀ ਹੋਈ ਹੈ।ਜਿਸ ਅਨੁਸਾਰ ਵਿਧਾਨ ਸਭਾ ਹਲਕਾ 13 ਮਜੀਠਾ ਦੇ ਪੋਲਿੰਗ ਸਟੇਸ਼ਨ ਨੰਬਰ 84 ਸਰਕਾਰੀ ਮਿਡਲ ਸਕੂਲ ਲੁਦਾਰ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਲੁਦਾਰ, ਵਿਧਾਨ ਸਭਾ ਹਲਕਾ 016 ਅੰਮ੍ਰਿਤਸਰ ਪੱਛਮੀ ਦੇ ਬੂਥ ਨੰਬਰ 176, 177, 178, 179, 180, 181 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਟੀ ਰੋਡ ਛੇਹਰਟਾ ਅੰਮਿੂਤਸਰ ਨੂੰ ਸਕੂਲ ਆਫ ਐਮੀਨੈਂਸ ਜੀ.ਟੀ ਰੋਡ ਛੇਹਰਟਾ ਅੰਮ੍ਰਿਤਸਰ ਦੇ ਨਾਮ ਵਿੱਚ ਕੇਵਲ ਤਬਦੀਲੀ ਹੋਈ ਹੈ।
ਮੀਟਿੰਗ ਦੌਰਾਨ ਚੋਣ ਤਹਿਸੀਲਦਾਰ ਇੰਦਰਜੀਤ ਸਿੰਘ ਨੇ ਹਾਜ਼ਰ ਰਾਜਨੀਤਕ ਦਲਾਂ ਦੇ ਨੁਮਾਇੰਦਿਆਂ ਨੂੰ ਲਿਸਟਾਂ ਦੀ ਕਾਪੀ ਵੀ ਸੌਂਪੀ।ਇਸ ਮੀਟਿੰਗ ਵਿੱਚ ਚੋਣ ਕਾਨੂੰਗੋ ਰਜਿੰਦਰ ਸਿੰਘ, ਚੋਣ ਕਾਨੂੰਗੋ ਦੀਪਕ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …