ਅੰਮ੍ਰਿਤਸਰ, 7 ਮਾਰਚ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਨਰਸਰੀ ਅਤੇ ਐਲ.ਕੇ.ਜੀ ਦੇ ਸਲਾਨਾ ਸਮਾਰੋਹ ‘ਗਿਆਨ-ਦੀਪ’ ਦੌਰਾਨ ਨੰਨ੍ਹੇ ਮੁੰਨ੍ਹੇ ਬੱਚਿਆਂ ਨੇੇ ਨੈਤਿਕ ਨੈਤਿਕ ਮੁੱਲਾਂ ਅਤੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਕਲਾਤਮਿਕ ਢੰਗ ਨਾਲ ਦਿੱਤਾ।ਸਕੁਲ਼ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੇ ਦਿਸ਼ਾ-ਨਿਰਦੇਸ਼ ਹੇਠ ਆਯੋਜਿਤ ਇਸ ਪ੍ਰੋਗਰਾਮ ਵਿੱਚ ਸਕੂਲ ਦੇ ਮੈਨੇਜਰ ਡਾ. ਰਾਜੇਸ਼ ਕੁਮਾਰ ਮੁੱਖ ਮਹਿਮਾਨ ਸਨ।ਸਮਾਰੋਹ ਦਾ ਸ਼ੁਭਆਰੰਭ ਗਿਆਨ ਦੇ ਪ੍ਰਕਾਸ਼ ਦਾ ਪ੍ਰਤੀਕ ਦੀਪ ਜਗਾ ਕੇ ਕੀਤਾ ਗਿਆ।ਮਹਿਮਾਨਾਂ ਨੂੰ ਪੌਦੇ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਮੁੱਖ ਮਹਿਮਾਨ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਨੰਨ੍ਹੇ ਬੱਚਿਆਂ ਦਾ ਮਨ ਅਤਿਅੰੰਤ ਕੋਮਲ ਹੁੰਦਾ ਹੈ, ਜੋ ਆਪਣੇ ਆਲੇ ਦੁਆਲੇ ਤੋਂ ਸਿੱਖਦੇ ਹਨ।ਆਪਣੇ ਕਲਾਤਮਕ ਪ੍ਰੋਗਰਾਮ ‘ਗਿਆਨ-ਦੀਪ’ ਮੌਕੇ ਨਰਸਰੀ ਤੇ ਐਲ.ਕੇ.ਜੀ ਦੇ 250 ਵਿਦਿਆਰਥੀਆਂ ਨੇ ਦੱਸਿਆ ਕਿ ਪ੍ਰਮਾਤਮਾ ਨੇ ਮਨੱਖ ਦੀਆਂ ਜਰੂਰਤਾਂ ਮੁਤਾਬਿਕ ਵਾਤਾਵਰਣ ਦੀ ਰਚਨਾ ਕੀਤੀ ਹੈ।ਨੈਤਿਕ ਮੁੱਲ ਸਾਨੂੰ ਆਦਰਸ਼ ਮਨੁੱਖ ਬਣਾਉਂਦੇ ਹਨ।ਪ੍ਰਿੰਸੀਪਲ ਤੇ ਅਧਿਆਪਕਾਂ ਵਲੋਂ ਇਹ ਗਿਆਨ ਬੱਚਿਆਂ ਤੱਕ ਪਹੁੰਚੇਗਾ ਅਤੇ ਬੱਚਿਆਂ ਰਾਹੀਂ ਉਨਾਂ ਦੇ ਪਰਿਵਾਰਾਂ ਤੇ ਸਮਾਜ ਤੱਕ ਪਹੁੰਚੇਗਾ।ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰ ਗਾਨ ਨਾਲ ਹੋਈ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …