ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਸਰਕਾਰੀ ਮੈਡੀਕਡ ਕਾਲਜ ਦੇ ਨੱਕ, ਕੰਨ, ਗਲਾ ਵਿਭਾਗ ਵਲੋਂ 15 ਮਾਰਚ ਨੂੰ ਵਰਕਸ਼ਾਪ ਕਰਵਾਈ ਜਾ ਰਹੀ ਹੈ ਅਤੇ 16 ਮਾਰਚ ਨੂੰ ਸਾਰੇ ਭਾਰਤ ਤੋਂ ਆਏ ਮਾਹਿਰ ਡਾਕਟਰਾਂ ਵਲੋਂ ਸਰਜ਼ਰੀ ਦੀਆ ਨਵੀਨਤਮ ਤਕਨੀਕਾਂ ਤੋਂ ਜਾਣੂ ਕਰਵਾਇਆ ਜਾਵੇਗਾ।17 ਮਾਰਚ 2024 ਨੂੰ ਇਸ ਵਿਸ਼ੇ ਦੇ ਸੀਨੀਅਰ ਡਾਕਟਰਾਂ ਵਲੋਂ ਪੱਤਰ ਪੜੇ ਜਾਣਗੇ ਅਤੇ ਵਿਦਿਆਰਥੀ ਡਾਕਟਰਾਂ ਦੇ ਕੁਇਜ਼ ਮੁਕਾਬਲੇ ਵੀ ਹੋਣਗੇ।
ਕਾਲਜ ਦੇ ਬੁਲਾਰੇ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਪੰਜਾਬ ਤੋਂ ਇਲਾਵਾ ਸਾਰੇ ਭਾਰਤ ਅਤੇ ਵਿਦੇਸ਼ਾਂ ਤੋਂ ਮਾਹਿਰ ਅਤੇ ਡੇਲੀਗੇਟ ਪਹੁੰਚ ਰਹੇ ਹਨ, ਜੋ ਡਾਕਟਰੀ ਵਿੱਦਿਆ ਦੇ ਪ੍ਰਸਾਰ ਅਤੇ ਪ੍ਰਚਾਰ ਹਿੱਤ ਤਜ਼ਰਬੇੇ ਸਾਂਝੇ ਕਰਨਗੇ।ਸਰਕਾਰੀ ਮੈਡੀਕਲ ਕਾਲਜ ਦੀ ਪ੍ਰਬੰਧਕੀ ਟੀਮ ਸਮੂਹ ਪਹੁੰਚ ਰਹੇ ਵਿਦਿਆਰਥੀਆਂ ਅਤੇ ਮਾਹਿਰ ਡਾਕਟਰਾਂ ਨੂੰ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਵਿੱਚ ‘ਜੀ ਆਇਆਂ’ ਆਖਦੀ ਹੈ।
Check Also
ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ
ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …