ਸੰਗਰੂਰ, 14 ਮਾਰਚ (ਜਗਸੀਰ ਲੌਂਗੋਵਾਲ)- ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਅਤੇ ਸਮੁੱਚੀ ਹਾਈਕਮਾਂਡ ਵਲੋਂ ਪਾਰਟੀ ਦੇ
ਨੌਜਵਾਨ ਆਗੂ ਹਰਪ੍ਰੀਤ ਸਿੰਘ ਬਾਜਵਾ ਨੂੰ ਆਲ ਇੰਡੀਆ ਕਿਸਾਨ ਕਾਂਗਰਸ ਦੇ ਨੈਸ਼ਨਲ ਕੁਆਰਡੀਨੇਟਰ ਨਿਯੁੱਕਤ ਕੀਤਾ ਗਿਆ ਹੈ।ਇਸ ਨਿਯੁੱਕਤੀ ‘ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਪੰਜਾਬ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋਂ, ਗੁਰਪ੍ਰੀਤ ਸਿੰਘ ਕੰਧੋਲਾ, ਰਾਮ ਸਿੰਘ ਭਰਾਜ, ਸ਼ੇਰ ਸਿੰਘ ਤੋਲਾਵਾਲ, ਐਡਵੋਕੇਟ ਹਰਪ੍ਰੀਤ ਸਿੰਘ ਮਾਨ, ਲਖਵਿੰਦਰ ਸਿੰਘ ਧੀਮਾਨ, ਈਸ਼ਰ ਸਿੰਘ ਫ਼ੌਜੀ, ਡਾ. ਸ਼ਮਿੰਦਰ ਸਿੰਘ ਸਿੱਧੂ, ਲਾਲਵਿੰਦਰ ਸਿੰਘ ਲਾਲੀ ਸਕਰੌਦੀ, ਬਲਵਿੰਦਰ ਸਿੰਘ ਘਾਬਦੀਆ ਹਰਮਨ ਸਿੰਘ ਨੰਬਰਦਾਰ ਐਮ.ਸੀ, ਨਰਿੰਦਰ ਸਿੰਘ ਔਜਲਾ ਐਮ.ਸੀ, ਗੁਰਤੇਜ ਸਿੰਘ ਤੇਜੀ, ਸੁਖਬੀਰ ਸਿੰਘ ਮੱਟਰਾਂ, ਸੰਜੀਵ ਲਾਲਕਾ ਐਮ.ਸੀ ਸੁਰਿੰਦਰ ਸਲਦੀ ਐਮ.ਸੀ, ਅਨਿਲ ਕੁਮਾਰ ਘੀਚਾ, ਜਗਤਾਰ ਸਿੰਘ ਮੱਟਰਾਂ, ਸਾਹਿਬ ਸਿੰਘ ਸਰਪੰਚ ਭੜੋ, ਜੀਵਨ ਸਿੰਘ ਸਰਪੰਚ ਰਾਏ ਸਿੰਘ ਵਾਲਾਨੇ ਹਰਪ੍ਰੀਤ ਸਿੰਘ ਬਾਜਵਾ ਨੂੰ ਨੈਸ਼ਨਲ ਕੋਆਰਡੀਨੇਟਰ ਨਿਯੁੱਕਤ ਕਰਨ ਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ।
ਇਸ ਮੌਕੇ ਨਵ-ਨਿਯੁੱਕਤ ਕੋਆਰਡੀਨੇਟਰ ਹਰਪ੍ਰੀਤ ਸਿੰਘ ਬਾਜਵਾ ਨੇ ਆਲ ਇੰਡੀਆ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਅਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣਗੇ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media