ਸੰਗਰੂਰ, 15 ਮਾਰਚ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਲੌਂਗੋਵਾਲ ਦੇ ਭੌਤਿਕ ਵਿਗਿਆਨ, ਮਕੈਨੀਕਲ ਇੰਜਨੀਅਰਿੰਗ ਅਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਵਿਭਾਗਾਂ ਨੇ ਆਈ.ਆਈ.ਟੀ ਜੰਮੂ, ਐਨ.ਆਈ.ਟੀ ਦਿੱਲੀ ਅਤੇ ਇੰਸਟੀਚਿਊਟ ਫਾਰ ਆਟੋ ਪਾਰਟਸ ਐਂਡ ਹੈਂਡ ਟੂਲਜ਼ ਟੈਕਨਾਲੋਜੀ (ਆਈ.ਏ.ਐਚ.ਟੀ) ਲੁਧਿਆਣਾ ਨੇ ਦੋ ਦਿਨਾਂ (15-16 ਮਾਰਚ 2024) ਕਾਨਫਰੰਸ “ਤਕਨੀਕੀ ਐਪਲੀਕੇਸ਼ਨਾਂ ਲਈ ਉਨਤ ਅਤੇ ਉੱਭਰਦੀ ਸਮੱਗਰੀ” (ਏ.ਈ.ਐਮ.ਟੀ.ਏ-2024) ਦਾ ਡਾ. ਐਮ.ਐਮ ਸਿਨਹਾ, ਪ੍ਰੋਫੈਸਰ, ਭੌਤਿਕ ਵਿਗਿਆਨ ਵਿਭਾਗ, ਐਸ.ਐਲ.ਆਈ.ਈ.ਟੀ, ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹਾਈਬ੍ਰਿਡ ਮੋਡ ਵਿੱਚ ਆਯੋਜਨ ਕੀਤਾ।ਕਾਨਫਰੰਸ ਫੈਕਲਟੀ, ਖੋਜਕਰਤਾਵਾਂ, ਵਿਗਿਆਨੀਆਂ, ਇੰਜੀਨੀਅਰਾਂ, ਖੋਜ ਵਿਦਵਾਨਾਂ ਅਤੇ ਉਦਯੋਗਿਕ ਮਾਹਰਾਂ ਨੂੰ ਇੱਕ ਮੰਚ `ਤੇ ਉਨ੍ਹਾਂ ਦੀਆਂ ਤਕਨੀਕੀ ਅਨੁਪ੍ਰਯੋਗਾਂ ਲਈ ਉਨਤ ਅਤੇ ਉਭਰ ਰਹੀ ਸਮੱਗਰੀ ਵਿੱਚ ਨਵੀਨਤਮ ਖੋਜ ਤਰੱਕੀਆਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ।ਕਾਨਫਰੰਸ ਦਾ ਉਦਘਾਟਨ 15 ਮਾਰਚ 2024 ਨੂੰ ਆਈ.ਆਈ.ਟੀ ਦਿੱਲੀ ਦੇ ਉਨਤ ਭਾਰਤ ਅਭਿਆਨ ਦੇ ਰਾਸ਼ਟਰੀ ਕਨਵੀਨਰ ਪ੍ਰੋ. ਵਰਿੰਦਰ ਕੁਮਾਰ ਵਿਜੇ ਨੇ ਮੁੱਖ ਮਹਿਮਾਨ ਵਜੋਂ ਕੀਤਾ ਅਤੇ ਪ੍ਰੋ. ਮਣੀਕਾਂਤ ਪਾਸਵਾਨ, ਡਾਇਰੈਕਟਰ ਐਸ.ਐਲ.ਆਈ.ਈ.ਟੀ ਅਤੇ ਕਾਨਫਰੰਸ ਦੇ ਪੈਟਰਨ-ਇਨ-ਚੀਫ਼ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।ਪ੍ਰੋ: ਜਗਤਾਰ ਸਿੰਘ, ਪ੍ਰੋਫੈਸਰ (ਐਮ.ਈ) ਅਤੇ ਡਾ. ਅਨਿਲ ਕੁਮਾਰ ਸਿੰਗਲਾ ਏ.ਐਸ.ਪੀ. (ਐਮ.ਈ), ਕਾਨਫਰੰਸ ਦੇ ਪ੍ਰਬੰਧਕੀ ਸਕੱਤਰ ਨੇ ਪਤਵੰਤਿਆਂ ਨਾਲ ਮੰਚ ਸਾਂਝਾ ਕੀਤਾ।ਕਾਨਫਰੰਸ ਦੇ ਚੇਅਰਮੈਨ ਪ੍ਰੋ. ਐਮ.ਐਮ ਸਿਨਹਾ ਨੇ ਪਤਵੰਤਿਆਂ ਅਤੇ ਭਾਗੀਦਾਰਾਂ ਨੂੰ ‘ਜੀ ਆਇਆਂ’ ਆਖਦਿਆਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਦੇਸ਼ ਭਰ ਦੇ ਲਗਭਗ 300 ਖੋਜ਼ਾਰਥੀਆਂ ਨੇ ਵੱਖ-ਵੱਖ ਖੋਜ਼ ਖੇਤਰਾਂ ਵਿੱਚ ਆਪਣੀਆਂ ਲਿਖਤਾਂ ਸੌਂਪੀਆਂ ਹਨ।ਪੇਸ਼ ਕੀਤੇ ਪੇਪਰਾਂ ਵਿਚੋਂ ਸਹੀ ਸਮੀਖਿਆ ਪ੍ਰਕਿਰਿਆ ਤੋਂ ਬਾਅਦ ਚੁਣੇ ਗਏ ਪੇਪਰ ਸਪਰਿੰਗਰ ਨੇਚਰ ਪਬਲਿਸ਼ਿੰਗ ਹਾਊਸ ਦੁਆਰਾ ਕਿਤਾਬ/ਪ੍ਰੋਸੀਡਿੰਗ ਫਾਰਮ ਵਿੱਚ ਪ੍ਰਕਾਸ਼ਿਤ ਕੀਤੇ ਜਾਣਗੇ।
ਐਸ.ਐਲ.ਆਈ.ਈ.ਟੀ ਦੇ ਡਾਇਰੈਕਟਰ ਨੇ ਸ਼ਾਨਦਾਰ ਤਰੀਕੇ ਨਾਲ ਅਜਿਹਾ ਸਮਾਗਮ ਆਯੋਜਿਤ ਕਰਨ ਲਈ ਪ੍ਰਬੰਧਕਾਂ ਦੇ ਯਤਨਾਂ ਦੀ ਲਾਘਾ ਕੀਤੀ। ਉਨ੍ਹਾਂ ਨੇ ਆਯੋਜਕਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਅਜਿਹੀਆਂ ਗਤੀਵਿਧੀਆਂ ਦੇ ਆਯੋਜਨ ਲਈ ਵਧੇਰੇ ਸਰਗਰਮ ਹੋਣ ਲਈ ਪ੍ਰੇਰਿਤ ਕੀਤਾ ਅਤੇ ਡੈਲੀਗੇਟਾਂ ਨੂੰ ਸਰਗਰਮੀ ਨਾਲ ਹਿੱਸਾ ਲੈਣ ਅਤੇ ਅਜਿਹੇ ਸਮਾਗਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ।”ਤਕਨੀਕੀ ਐਪਲੀਕੇਸ਼ਨਾਂ ਲਈ ਉੱਨਤ ਅਤੇ ਉਭਰਦੀ ਸਮੱਗਰੀ” `ਤੇ ਨੈਸ਼਼ਨਲ ਕਾਨਫਰੰਸ ਦੇ ਸਾਰੇ ਐਬਸਟਰੈਕਟ (ਲਗਭਗ 300) ਵਾਲੀ ਐਬਸਟਰੈਕਟ ਕਿਤਾਬ ਵੀ ਜਾਰੀ ਕੀਤੀ ਗਈ ਸੀ।ਪ੍ਰੋ: ਰਾਜੀਵ ਆਹੂਜਾ ਡਾਇਰੈਕਟਰ ਆਈ.ਆਈ.ਟੀ ਰੋਪੜ ਅਤੇ ਆਈ.ਆਈ.ਟੀ ਗੁਹਾਟੀ ਦੇ ਕਾਰਜ਼ਕਾਰੀ ਨਿਰਦੇਸ਼ਕ ਨੇ ਕਾਨਫਰੰਸ ਵਿੱਚ ਮੁੱਖ ਭਾਸ਼ਣ ਦਿੱਤਾ।