Saturday, December 21, 2024

ਯਾਦਗਾਰੀ ਹੋ ਨਿਬੜਿਆ ਸਮਾਜ ਸੇਵੀ ਸਿਸ਼ਨ ਕੁਮਾਰ ਦਾ ਵਿਦਾਇਗੀ ਸਮਾਰੋਹ

ਸੰਗਰੂਰ, 15 ਮਾਰਚ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਦੇ ਗਤੀਸ਼ੀਲ, ਉੱਦਮੀ ਤੇ ਅਗਾਂਹਵਧੂ ਸੋਚ ਦੇ ਧਾਰਨੀ ਲੈਕਚਰਾਰ ਸਿਸ਼ਨ ਕੁਮਾਰ ਗਰਗ ਦੀ ਸੇਵਾ ਮੁਕਤੀ ‘ਤੇ ਕਰਵਾਇਆ ਵਿਦਾਇਗੀ ਸਮਾਰੋਹ ਯਾਦਗਾਰੀ ਹੋ ਨਿੱਬੜਿਆ।ਇਸ ਵਿਦਾਇਗੀ ਸਮਾਰੋਹ ਵਿੱਚ ਜਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਸ੍ਰੀਮਤੀ ਇੰਦੂ ਸਿਮਕ ਤੇ ਜਿਲ੍ਹਾ ਯੋਜਨਾ ਕਮੇਟੀ ਸੰਗਰੂਰ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਮੰਚ ਸੰਚਾਲਨ ਕਰਦਿਆਂ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਕਿਹਾ ਕਿ ਸਿਸ਼ਨ ਕੁਮਾਰ ਗਰਗ ਨੇ ਛੋਟੇ ਜਿਹੇ ਪਿੰਡ ਤੁੰਗਾਂ ਤੋਂ ਪੈਦਾ ਹੋ ਕੇ ਆਪਣੀ ਲਗਨ ਮਿਹਨਤ ਤੇ ਦ੍ਰਿੜ੍ਹਤਾ ਨਾਲ ਪੜ੍ਹਾਈ ਕਰਕੇ ਸਿੱਖਿਆ ਵਿਭਾਗ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਵਿੱਦਿਆ ਦਾ ਚਾਨਣ ਵੰਡਣ ਦੇ ਨਾਲ ਨਾਲ ਵਾਤਾਵਰਨ ਚੇਤਨਾ, ਬੂਟੇ ਲਗਾਉਣ, ਖੂਨਦਾਨ, ਗਰੀਬ ਵਿਦਿਆਰਥੀਆਂ ਦੀ ਆਰਥਿਕ ਮਦਦ ਵਰਗੇ ਗੁਣਾਂ ਨੂੰ ਧਾਰਨ ਕਰਦੇ ਹੋਏ ਸਮਾਜ ਸੇਵਾ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ।
ਸਮਾਗਮ ਨੂੰ ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ, ਅਵਤਾਰ ਸਿੰਘ ਈਲਵਾਲ, ਡਿਪਟੀ ਡਾਇਰੈਕਟਰ ਦੀਪਕ ਕਾਂਸਲ, ਮਨਦੀਪ ਲੱਖੇਵਾਲ, ਸੰਦੀਪ ਨਾਗਰ, ਸਰਜੀਵਨ ਜ਼ਿੰਦਲ, ਪ੍ਰਿੰਸੀਪਲ ਪ੍ਰਵੀਨ ਮਨਚੰਦਾ, ਸਕੂਲ ਲੈਕਚਰਾਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਸ਼ਰਮਾ, ਕੇਵਲ ਸਿੰਘ ਈਸੜਾ, ਅਵਤਾਰ ਸਿੰਘ ਢਢੋਗਲ, ਗੁਰਜੰਟ ਸਿੰਘ ਵਾਲੀਆ, ਦੇਵੀ ਦਿਆਲ, ਜਸਪਾਲ ਸਿੰਘ ਵਾਲੀਆ, ਡਾ. ਕਿਰਪਾਲ ਸਿੰਘ ਸੀ.ਐਮ.ਓ, ਸਰਬਜੀਤ ਸਿੰਘ ਲੱਡੀ, ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਕੁਲਵੰਤ ਸਿੰਘ ਕਸਕ, ਨਵਦੀਪ ਕਾਂਸਲ, ਡਿੰਪਲ ਮਨਚੰਦਾ ਨੇ ਆਪਣੇ ਸੰਬੋਧਨ ਵਿਚ ਸਿਸ਼ਨ ਕੁਮਾਰ ਦੀਆਂ ਵੱਖ-ਵੱਖ ਸਕੂਲਾਂ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦਾ ਜ਼ਿਕਰ ਕੀਤਾ ਤੇ ਸੇਵਾ ਮੁਕਤੀ ਦੀਆਂ ਵਧਾਈਆਂ ਦਿੱਤੀਆਂ।ਵੱਡੀ ਗਿਣਤੀ ‘ਚ ਸ਼ਾਮਲ ਅਧਿਆਪਕਾਂ, ਰਿਸ਼ਤੇਦਾਰਾਂ, ਮਿੱਤਰਾਂ, ਸਿਆਸੀ ਤੇ ਸਮਾਜਿਕ ਆਗੂਆਂ ਦਾ ਸੇਵਾ ਮੁਕਤੀ ਸਮਾਗਮ ਵਿੱਚ ਪਹੁੰਚਣ ‘ਤੇ ਸਿਸ਼ਨ ਕੁਮਾਰ ਗਰਗ ਨੇ ਕਿਹਾ ਕਿ ਤੁਹਾਡੇ ਇੱਕ ਇੱਕ ਕਦਮ ਦਾ ਉਹ ਸਤਿਕਾਰ ਸਹਿਤ ਧੰਨਵਾਦ ਕਰਦਾ ਹਾਂ।ਪਰਮਿੰਦਰ ਕੁਮਾਰ ਲੌਂਗੋਵਾਲ ਨੇ ਸਿਸ਼ਨ ਕੁਮਾਰ ਨੂੰ ਸੋਨੇ ਦੀ ਅੰਗੂਠੀ ਪਹਿਣਾ ਕੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ।
ਇਸ ਮੌਕੇ ਪ੍ਰਿੰਸੀਪਲ ਸੁਨੀਤਾ ਰਾਣੀ, ਪ੍ਰਿੰਸੀਪਲ ਅੰਜ਼ੂ ਗੋਇਲ, ਕੁਲਵਿੰਦਰ ਸਿੰਘ, ਹਰਦੇਵ ਸਿੰਘ, ਗੁਲਜ਼ਾਰ ਸਿੰਘ, ਪੁਸ਼ਪਿੰਦਰ ਸਮਰਾ, ਜਤਿੰਦਰ ਸਿੰਘ ਕਾਂਝਲਾ, ਜਗਦੀਪ ਭਾਰਦਵਾਜ, ਪੰਕਜ਼ ਕੁਮਾਰ, ਰਾਜੇਸ਼ ਕੁਮਾਰ, ਅਨੀਸ਼ ਸਿੰਗਲਾ, ਦਿਨੇਸ਼ ਕੁਮਾਰ, ਦਲਵਿੰਦਰ ਗਰੇਵਾਲ, ਧੀਰਜ ਕੁਮਾਰ, ਜਰਨੈਲ ਸਿੰਘ, ਕੇਵਲ ਕ੍ਰਿਸ਼ਨ ਲੌਂਗੋਵਾਲ, ਬਿੰਦਰ ਬਾਂਸਲ ਸਾਬਕਾ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ, ਮਹੇਸ਼ ਕੁਮਾਰ ਮੇਸ਼ੀ, ਸੰਦੀਪ ਸਿੰਘ, ਕੁਲਦੀਪ ਸਿੰਘ, ਗੁਰਜੰਟ ਸਿੰਘ ਕੁਲਾਰ, ਸ੍ਰੀਮਤੀ ਅਨੀਤਾ ਰਾਣੀ, ਗੀਤਾ ਰਾਣੀ, ਬਾਬੂ ਕ੍ਰਿਸ਼ਨ ਕੁਮਾਰ ਤੇ ਚਰਨ ਦਾਸ, ਧਰਮਿੰਦਰ ਸਿੰਘ ਬਾਲੀਆਂ ਤੇ ਹੋਰ ਅਧਿਆਪਕ ਵੱਡੀ ਗਿਣਤੀ ‘ਚ ਹਾਜ਼ਰ ਸਨ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …