ਸੰਗਰੂਰ, 15 ਮਾਰਚ (ਜਗਸੀਰ ਲੌਂਗੋਵਾਲ) – ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸੁਨਾਮ ਵਲੋਂ ਡਾ. ਭੀਮ ਰਾਓ ਅੰਬੇਦਕਰ ਭਵਨ ਲੌਂਗੋਵਾਲ ਵਿਖੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਪੂਰੇ ਉਤਸ਼ਾਹ ਮਨਾਇਆ ਗਿਆ।ਮੁੱਖ ਮਹਿਮਾਨ ਵਜੋਂ ਪਵਿੱਤਰ ਸਿੰਘ ਹਲਕਾ ਇੰਚਾਰਜ਼ ਬਸਪਾ ਤੇ ਜਿਲ੍ਹਾ ਮੀਤ ਪ੍ਰਧਾਨ ਡਾ. ਹਰਬੰਸ ਸਿੰਘ ਲੌਂਗੋਵਾਲ ਪਹੁੰਚੇ।ਉਨਾਂ ਨੇ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸ੍ਰੀ ਕਾਂਸ਼ੀ ਰਾਮ ਜੀ ਦਾ ਅਧੂਰਾ ਸੁਪਨਾ ਪੂਰਾ ਕਰਾਂਗੇ ਤੇ ਭਾਰਤ ਦੇਸ਼ ਦੀ ਪ੍ਰਧਾਨ ਮੰਤਰੀ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਬਣਾਵਾਂਗੇ।
ਇਸ ਮੌਕੇ ਹਲਕਾ ਪ੍ਰਧਾਨ ਸ਼ੇਰ ਸਿੰਘ ਝਾੜੋਂ ਮੀਤ ਪ੍ਰਧਾਨ, ਅਜੈਬ ਸਿੰਘ ਦੁੱਗਾ ਜਨ. ਸੈਕਟਰੀ, ਜਸਵੰਤ ਸਿੰਘ ਸ਼ੇਰੋਂ, ਗੁਰਚਰਨ ਸਿੰਘ ਸੁਨਾਮ, ਗੁਰਚਰਨ ਸਿੰਘ ਲੋਹਾਖੇੜਾ, ਕਸ਼ਮੀਰਾ ਸਿੰਘ, ਦਰਸ਼ਨ ਸਿੰਘ ਦੁੱਗਾ, ਨਾਹਰ ਸਿੰਘ ਬਹਾਦਰਪੁਰ, ਤਰਸੇਮ ਸਿੰਘ ਕਿਲਾ ਭਰੀਆਂ, ਦਰਵਾਰ ਸਿੰਘ ਕਮੋ ਮਾਜਰਾ, ਨਿਰਭੈ ਸਿੰਘ ਉਪਲੀ, ਹਰਦੀਪ ਸਿੰਘ ਸ਼ਾਹਪੁਰ, ਬਲੌਰ ਸਿੰਘ ਲੌਂਗੋਵਾਲ, ਨਾਜ਼ਰ ਸਿੰਘ, ਸੁਖਦੇਵ ਸਿੰਘ ਚੀਮਾਂ ਮੰਡੀ ਤੇ ਭਾਰੀ ਸੰਖਿਆ ’ਚ ਵਰਕਰ ਮੌਜ਼ੂਦ ਸਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …