Sunday, March 23, 2025

ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਦਾ ਸਨਮਾਨ

ਅੰਮ੍ਰਿਤਸਰ, 17 ਮਾਰਚ (ਦੀਪ ਦਵਿੰਦਰ ਸਿੰਘ) – ਭਾਈ ਵੀਰ ਸਿੰਘ ਨਿਵਾਸ ਅਸਥਾਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਅੰਮ੍ਰਿਤਸਰ ਅਤੇ ਮਾਣ ਪੰਜਾਬੀਆਂ ਦੇ ਮੰਚ ਵਲੋਂ ਪੰਜਾਬੀ ਲੇਖਿਕਾ ਸੁਰਿੰਦਰ ਸਰਾਏ ਦੀ ਕਾਵਿ-ਪੁਸਤਕ “ਰੂਹਾਂ ਦਾ ਸੰਗੀਤ” ਦੇ ਲੋਕ ਅਰਪਣ ਸਮੇਂ ਸੀਨੀਅਰ ਪੱਤਰਕਾਰ ਅਤੇ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੂੰ ਸਨਮਾਨਿਤ ਕਰਦੇ ਹੋਏ ਜਿਲ੍ਹਾ ਭਾਸ਼ਾ ਅਫਸਰ ਡਾ. ਪਰਮਜੀਤ ਸਿੰਘ ਕਲਸੀ, ਮੰਚ ਦੇ ਪ੍ਰਧਾਨ ਰਾਜਬੀਰ ਕੌਰ ਗਰੇਵਾਲ, ਜਸਬੀਰ ਸਿੰਘ ਝਬਾਲ, ਜਸਬੀਰ ਕੌਰ ਜੱਸ ਸਿਡਾਨਾ, ਰਸ਼ਪਿੰਦਰ ਕੌਰ ਗਿੱਲ।ਇਸ ਮੌਕੇ ਸਤਿੰਦਰਜੀਤ ਕੌਰ, ਔਜਲਾ ਬ੍ਰਦਰਜ਼, ਡਾ. ਆਤਮਾ ਸਿੰਘ ਗਿੱਲ, ਨਰੰਜਣ ਸਿੰਘ ਗਿੱਲ, ਭਗਤ ਨਰੈਣ, ਸੁਖਬੀਰ ਸਿੰਘ ਭੁੱਲਰ, ਵਿਜੇਤਾ ਰਾਜ, ਨਵਜੋਤ ਨਵ ਭੁੱਲਰ, ਮੱਖਣ ਭੈਣੀਵਾਲਾ ਆਦਿ ਅਦਬੀ ਸਖਸ਼ੀਅਤਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …