Monday, September 16, 2024

ਸਟੱਡੀ ਸਰਕਲ ਵੱਲੋਂ ਹੋਲੇ ਮਹੱਲੇ ਨੂੰ ਸਮਰਪਿਤ ਵਿਸ਼ਾਲ ਪਰਿਵਾਰਕ ਖੇਡ ਮੇਲੇ ਦਾ ਆਯੋਜਨ

ਗਤਕਾ ਚੈਂਪੀਅਨਸ਼ਿਪ ਜੇਤੂ ਕੋਮਲਪ੍ਰੀਤ ਕੌਰ ਚੱਠਾ ਸੇਖਵਾਂ ਨੂੰ ਦਿੱਤਾ ਮਾਈ ਭਾਗ ਕੌਰ ਐਵਾਰਡ

ਸੰਗਰੂਰ, 25 ਮਾਰਚ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ-ਬਰਨਾਲਾ ਜ਼ੋਨ ਵਲੋਂ ਹੋਲਾ ਮਹੱਲਾ ਦੇ ਸਬੰਧ ਵਿੱਚ ਪਰਿਵਾਰਕ ਦਿਵਸ ਮੌਕੇ ਵਿਸ਼ਾਲ ਖੇਡ ਮੇਲੇ ਦਾ ਆਯੋਜਨ ਪਿੰਡ ਥਲੇਸਾਂ ਦੇ ਪਾਰਕ ਵਿੱਚ ਕੀਤਾ ਗਿਆ।ਅਜਮੇਰ ਸਿੰਘ ਡਿਪਟੀ ਡਾਇਰੈਕਟਰ, ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ, ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ, ਗੁਰਮੇਲ ਸਿੰਘ ਵਿੱਤ ਸਕੱਤਰ, ਗੁਲਜ਼ਾਰ ਸਿੰਘ ਜਥੇਬੰਦਕ ਸਕੱਤਰ ਸਿੰਘ, ਹਰਵਿੰਦਰ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਇਸਤਰੀ ਕੌਂਸਲ, ਅਮਨਦੀਪ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਭਾਸ਼ਾਵਾਂ, ਹਰਪ੍ਰੀਤ ਕੌਰ ਪ੍ਰਧਾਨ ਬੇਬੇ ਨਾਨਕੀ ਸਿਲਾਈ ਕੇਂਦਰ ਥਲੇਸਾਂ ਦੀ ਦੇਖ-ਰੇਖ ਹੇਠ ਅਤੇ ਨਰਿੰਦਰ ਪਾਲ ਸਿੰਘ ਸਰਪੰਚ, ਗੁਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਬੀਬੀ ਕਿਰਨਦੀਪ ਕੌਰ ਦੇ ਸਹਿਯੋਗ ਨਾਲ ਕਰਵਾਏ ਇਸ ਖੇਡ ਮੇਲੇ ਵਿੱਚ ਬੱਚਿਆਂ, ਨੌਜਵਾਨਾਂ, ਬਜ਼ੁਰਗ ਇਸਤਰੀਆਂ ਅਤੇ ਮਰਦਾਂ ਨੇ ਵੱਡੀ ਗਿਣਤੀ ‘ਚ ਬੜੇ ਭਾਗ ਲਿਆ।
ਸਮਾਗਮ ਦੀ ਆਰੰਭਤਾ ਜਪੁਜੀ ਸਾਹਿਬ ਦੇ ਪਾਠ ਨਾਲ ਕੀਤੀ ਗਈ।ਉਪਰੰਤ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਦੇ ਸ਼ਬਦ ਗਾਇਨ ਤੋਂ ਬਾਅਦ ਸਮੂਹ ਹਾਜ਼ਰੀਨ ਖਿਡਾਰੀਆਂ ਨੇ ਖਾਲਸਾਈ ਨਾਅਰਿਆਂ, ਜੈਕਾਰਿਆਂ ਦੀ ਗੂੰਜ਼ ਵਿੱਚ ਨਿਸ਼ਾਨ ਸਾਹਿਬ ਨੂੰ ਸਤਿਕਾਰ ਭੇਂਟ ਕੀਤਾ ਦਿੱਤੀ ਅਤੇ ਗੁਰਮਤਿ ਸਿਧਾਂਤਾਂ ਨੂੰ ਅਪਨਾਉਣ ਸਹਿਤ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕ ਹੋਣ ਦਾ ਸੰਕਲਪ ਲਿਆ।ਭਾਈ ਮਲਕੀਤ ਸਿੰਘ ਚੰਗਾਲ ਮੈਂਬਰ ਸ਼਼੍ਰੋਮਣੀ ਕਮੇਟੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਪ੍ਰੋ: ਰਾਵਿੰਦਰ ਸਿੰਘ ਦਿੜ੍ਹਬਾ ਸਿੰਘ ਨੇ ਹੋਲੇ ਮਹੱਲੇ ਦੀ ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਪੱਖ ਤੋਂ ਮਹਤੱਤਾ ਤੇ ਚਾਨਣਾ ਪਾਇਆ ਜਦਕਿ ਕਰਤਾਰ ਸਿੰਘ ਸੰਗਰੂਰ ਨੇ ਧਾਰਮਿਕ ਗੀਤਾਂ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਕੌਤਕਾਂ ਨੂੰ ਪੇਸ਼ ਕੀਤਾ।ਇਸ ਖੇਡ ਮੇਲੇ ਦੇ ਮੁੱਖ ਮਹਿਮਾਨ ਵਜੋਂ ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਅਤੇ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਉਨ੍ਹਾਂ ਦੇ ਨਾਲ ਜਸਵਿੰਦਰ ਸਿੰਘ ਪ੍ਰਿੰਸ ਮੁਖੀ ਤਾਲਮੇਲ ਕਮੇਟੀ ਅਤੇ ਵਪਾਰ ਮੰਡਲ ਸੰਗਰੂਰ, ਡਾ ਇੰਦਰਜੋਤ ਕੌਰ ਰਣਜੀਤ ਆਈ ਹਸਪਤਾਲ, ਗੁਰਿੰਦਰ ਸਿੰਘ ਗੁਜਰਾਲ ਸੀ.ਏ, ਜੀਤ ਸਿੰਘ ਢੀਂਡਸਾ ਪ੍ਰਧਾਨ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ, ਡਾਕਟਰ ਜਸਕਰਨ ਸਿੰਘ ਖੁਰਮੀ ਸੰਜ਼ੀਵਨੀ ਐਕਿਊਪ੍ਰੈਸ਼ਰ ਹਸਪਤਾਲ, ਕੈਪਟਨ ਅਮਰਜੀਤ ਸਿੰਘ ਸਵਰਨ ਗੈਸ ਸਰਵਿਸ, ਨਛੱਤਰ ਸਿੰਘ ਜੱਸੀ ਬੱਡਰੁਖਾਂ ਇੰਟਰਪ੍ਰਾਈਜਿਜ਼, ਕੁਲਵਿੰਦਰ ਸਿੰਘ ਸਰਪੰਚ ਅਕੋਈ ਸਾਹਿਬ ਸਨਮਾਨਿਤ ਸ਼ਖਸ਼ੀਅਤਾਂ ਵਜੋਂ ਸ਼ਾਮਲ ਹੋਏ।ਇਹਨਾਂ ਦੇ ਨਾਲ ਗਿਆਨ ਸਿੰਘ ਭਵਾਨੀਗੜ੍ਹ, ਕੁਲਦੀਪ ਸਿੰਘ ਧੂਰਾ, ਡਾਕਟਰ ਇੰਦਰਮਨਜੋਤ ਸਿੰਘ ਸਿਵਲ ਹਸਪਤਾਲ ਸੰਗਰੂਰ, ਨਾਜ਼ਰ ਸਿੰਘ ਭਲਵਾਨ, ਹਰਪ੍ਰੀਤ ਸਿੰਘ ਪ੍ਰੀਤ ਸਕੱਤਰ ਤਾਲਮੇਲ ਕਮੇਟੀ, ਰਾਜਵਿੰਦਰ ਸਿੰਘ ਲੱਕੀ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁਰਵਿੰਦਰ ਸਿੰਘ ਸਰਨਾ ਸੀਨੀਅਰ ਮੀਤ ਪ੍ਰਧਾਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ, ਸਤਨਾਮ ਸਿੰਘ ਦਮਦਮੀ ਪ੍ਰਧਾਨ ਆਲ ਇੰਡੀਆ ਕਸ਼ੱਤਰੀ ਸਭਾ, ਹਰਜੀਤ ਸਿੰਘ ਢੀਂਗਰਾ, ਰਾਵਿੰਦਰ ਸਿੰਘ ਨੋਨੀ, ਕੁਲਵਿੰਦਰ ਕੌਰ ਢੀਂਗਰਾ, ਸੁਰਿੰਦਰ ਕੌਰ, ਮਨਜੀਤ ਕੌਰ, ਕੁਲਵੰਤ ਕੌਰ ਵੀ ਹਾਜ਼ਰ ਹੋਏ।ਅਜਮੇਰ ਸਿੰਘ ਪ੍ਰਬੰਧਕੀ ਕਨਵੀਨਰ ਖੇਡ ਮੇਲੇ ਨੇ ਸਭਨਾਂ ਦਾ ਸਵਾਗਤ ਕਰਦੇ ਹੋਏ ਸਮਾਗਮ ਦੇ ਮੰਤਵ ਬਾਰੇ ਦੱਸਿਆ।
ਇਸ ਮੌਕੇ ਭੁਪਾਲ ਵਿਖੇ ਹੋਈ ਅੰਤਰ-ਯੂਨੀਵਰਸਿਟੀ ਗਤਕਾ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜੇਤੂ ਪਿੰਡ ਚੱਠੇ ਸੇਖਵਾਂ ਦੀ ਖਿਡਾਰਣ ਕੋਮਲਪ੍ਰੀਤ ਕੌਰ ਨੂੰ ਸਟੱਡੀ ਸਰਕਲ ਵਲੋਂ ਮਾਈ ਭਾਗੋ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …