ਸੰਗਰੂਰ, 25 ਮਾਰਚ (ਜਗਸੀਰ ਲੌਂਗੋਵਾਲ) – ਹੋਲਾ ਮਹੱਲਾ ਦੇ ਸਬੰਧ ਵਿੱਚ ਪਰਿਵਾਰਕ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ-ਬਰਨਾਲਾ ਜ਼ੋਨ ਵਲੋਂ ਖੇਡਾਂ ਦੇ ਦੌਰ ਵਿੱਚ ਮੁੰਡਿਆਂ ਅਤੇ ਕੁੜੀਆਂ ਨੇ ਦੌੜਾਂ, ਰੁਮਾਲ ਚੁੱਕਣਾ, ਚਮਚਾ ਰੇਸ ਦਾ ਪ੍ਰਦਰਸ਼ਨ ਕੁਲਵੰਤ ਸਿੰਘ ਨਾਗਰੀ, ਗੁਲਜ਼ਾਰ ਸਿੰਘ, ਕਰਤਾਰ ਸਿੰਘ, ਜਰਨੈਲ ਸਿੰਘ ਦੀ ਨਿਗਰਾਨੀ ਹੇਠ ਕੀਤਾ ਗਿਆ।ਪਬਲਿਕ ਵਿੰਗ ਦੇ ਨਾਲ ਇਸਤਰੀ ਵਿੰਗ ਦਾ ਗੋਲਾ ਸੁੱਟਣ ਮੁਕਾਬਲੇ ਵਿੱਚ ਸੁਮਨ, ਰਾਜਵੀਰ ਕੌਰ, ਜੈਸਮੀਨ ਕੌਰ ਨੇ ਪਹਿਲੇ ਤਿੰਨ ਸਥਾਨ ‘ਤੇ ਰਹਿ ਕੇ ਆਪਣੇ ਬਾਹੂ-ਬਲ ਨੂੰ ਦਰਸਾਇਆ।ਤਿੰਨ ਟੰਗੀ ਦੌੜ ਤੋਂ ਬਾਅਦ ਮ੍ਰਿਤ ਮੰਡਲ ਦਾ ਮੁਕਾਬਲਾ ਥਲੇਸਾਂ ਅਤੇ ਅਕੋਈ ਸਾਹਿਬ ਦੀ ਬੇਬੇ ਨਾਨਕੀ ਸਿਲਾਈ ਕੇਂਦਰ ਵਿਚਾਲੇ ਫਸਵਾਂ ਰਿਹਾ, ਜਿਸ ਵਿੱਚ ਥਲੇਸਾਂ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਪਿੰਡ ਦੀਆਂ ਔਰਤਾਂ ਦੇ ਮਟਕਾ ਦੌੜ ਮੁਕਾਬਲੇ ਵਿੱਚ ਮਨਦੀਪ ਕੌਰ, ਸੁਮਨ ਅਤੇ ਰਕਸ਼ਾ ਨੇ ਬਾਜ਼ੀ ਮਾਰੀ।ਲਾਭ ਸਿੰਘ, ਜਰਨੈਲ ਸਿੰਘ, ਗੁਰਵਿੰਦਰ ਸਿੰਘ, ਵਰਿਆਮ, ਸਿੰਘ, ਰਣਵੀਰ ਸਿੰਘ, ਨਛੱਤਰ ਸਿੰਘ ਜੱਸੀ ਦੀ ਨਿਗਰਾਨੀ ਹੇਠ ਰੱਸਾ ਕਸ਼ੀ ਦੇ ਰੋਚਕ ਮੁਕਾਬਲਿਆਂ ਵਿੱਚ ਬਜ਼ੁਰਗਾਂ ਦੀ ਟੀਮ ਨੇ ਨੌਜਵਾਨਾਂ ਨੂੰ ਪਛਾੜ ਕੇ, ਖਾਧੀਆਂ ਖੁਰਾਕਾਂ ਅਤੇ ਤਜ਼ੱਰਬੇ ਨੂੰ ਉੱਤਮ ਦਰਸਾਇਆ।ਇਸੇ ਤਰ੍ਹਾਂ ਇਸਤਰੀ ਵਿੰਗ ਦੇ ਰੱਸਾਕਸ਼ੀ ਮੁਕਾਬਲੇ ਵਿੱਚ ਜਸਪ੍ਰੀਤ ਕੌਰ ਦੀ ਟੀਮ ਨੇ ਸੰਦੀਪ ਕੌਰ ਦੀ ਟੀਮ ਨੂੰ ਮਾਤ ਦਿੱਤੀ।ਰਾਜਵਿੰਦਰ ਸਿੰਘ ਲੱਕੀ, ਹਰਪ੍ਰੀਤ ਸਿੰਘ ਪ੍ਰੀਤ ਦੀ ਨਿਗਰਾਨੀ ਵਿੱਚ ਮਹਿਮਾਨਾਂ ਦੀ ਹੋਈ ਸੰਗੀਤ ਕੁਰਸੀ ਦੌੜ ਵਿੱਚ ਹਰਭਜਨ ਸਿੰਘ, ਗੁਰਬਖਸ਼ ਸਿੰਘ ਅਤੇ ਗੁਰਪ੍ਰੀਤ ਸਿੰਘ ਕ੍ਰਮਵਾਰ ਪਹਿਲੇ ਤਿੰਨ ਸਥਾਨ `ਤੇ ਰਹੇ ਜਦੋਂ ਕਿ ਇਸਤਰੀ ਵਿੰਗ ਦੇ ਮੁਕਾਬਲੇ ਵਿੱਚ ਰਾਜਵੀਰ ਕੌਰ, ਡਾ. ਇੰਦਰਜੋਤ ਕੌਰ ਕੌਰ, ਰਵਨੀਤ ਕੌਰ ਜੇਤੂ ਰਹੀਆਂ।ਇਹਨਾਂ ਖੇਡਾਂ ਦੇ ਨਾਲ ਦੂਸਰੇ ਪਾਸੇ ਗੁਰਮੀਤ ਸਿੰਘ ਬਰਨਾਲਾ ਅਤੇ ਗੁਰਮੇਲ ਸਿੰਘ ਸੰਗਰੂਰ ਵਲੋਂ ਕਰਵਾਈਆਂ ਗਈਆਂ ਵੱਖ-ਵੱਖ ਇੱਕ ਮਿੰਟ ਦੀਆਂ ਖੇਡਾਂ ਗੁਬਾਰੇ ਬੁਲਾਉਣੇ, ਮਟਰ ਕਢਵਾਉਣੇ, ਪੈਂਤੀ, ਵਾਹਿਗੁਰੂ ਅਤੇ ਉਲਟੀ ਗਿਣਤੀ ਲਿਖਵਾਉਣ ਆਦਿ ਦੇ ਮੁਕਾਬਲਿਆਂ ਵਿੱਚ ਬੱਚਿਆਂ, ਬੀਬੀਆਂ ਅਤੇ ਮਹਿਮਾਨਾਂ ਨੇ ਵੀ ਹਿੱਸਾ ਲਿਆ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ।ਅਵਤਾਰ ਸਿੰਘ ਈਲਵਾਲ ਨੇ ਹੋਲੇ ਮਹੱਲੇ ਨੂੰ ਸਾਰਥਿਕ ਰੂਪ ਵਿੱਚ ਮਨਾਉਣ ਲਈ ਸਟੱਡੀ ਸਰਕਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ।ਸੁਰਿੰਦਰ ਪਾਲ ਸਿੰਘ ਸਿਦਕੀ, ਅਜਮੇਰ ਸਿੰਘ, ਪ੍ਰੋ: ਨਰਿੰਦਰ ਸਿੰਘ ਨੇ ਕੁਮੈਂਟਰ ਦੀ ਡਿਊਟੀ ਬਾਖੂਬੀ ਨਿਭਾਈ।ਸ਼ਹੀਦ ਯੁਵਕ ਕਲੱਬ ਥਲੇਸਾਂ ਵਲੋਂ ਗੱਗੀ ਸਿੰਘ ਪ੍ਰਧਾਨ ਅਤੇ ਬੂਟਾ ਸਿੰਘ ਦੀ ਅਗਵਾਈ ‘ਚ ਰਿਫਰੈਸ਼ਮੈਂਟ ਤੇ ਲੰਗਰ ਦੀ ਸੇਵਾ ਕੀਤੀ ਗਈ।ਰਣਜੀਤ ਆਈ ਹਸਪਤਾਲ ਵਲੋਂ ਵਿਸ਼ੇਸ਼ ਕਾਊਂਟਰ ਲਗਾਇਆ ਗਿਆ।ਜਿਸ ਵਿੱਚ ਸਟਾਫ ਮੈਂਬਰ ਸੁਮਨਪ੍ਰੀਤ ਕੌਰ, ਮੁਸਕਾਨਪ੍ਰੀਤ ਕੌਰ, ਨਵਦੀਪ ਕੌਰ, ਸੁਖਪਾਲ ਕੌਰ ਵਲੋਂ ਨਗਰ ਨਿਵਾਸੀਆਂ ਨੂੰ ਅੱਖਾਂ ਦੀ ਸੰਭਾਲ ਬਾਰੇ ਦੱਸਿਆ।ਲਾਭ ਸਿੰਘ ਨੇ ਮਹਿਮਾਨਾਂ, ਸਹਿਯੋਗੀਆਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਲਈ ਨਰਿੰਦਰ ਸਿੰਘ ਬੱਬੂ ਕੁਮਾਰ ਗਿਫ਼ਟ ਹਾਊਸ, ਮਨਪ੍ਰੀਤ ਸਿੰਘ ਗੋਲਡੀ ਐਸ.ਡੀ.ਓ ਬਿਜਲੀ ਬੋਰਡ, ਵਰਿੰਦਰਜੀਤ ਸਿੰਘ ਬਜਾਜ ਅਧਿਆਪਕ ਦਲ ਆਗੂ ਦਾ ਵਿਸ਼ੇਸ਼ ਸਹਿਯੋਗ ਰਿਹਾ।ਕਿਰਨਪਾਲ ਕੌਰ, ਹਰਜਿੰਦਰ ਕੌਰ ਨੰਬਰਦਾਰਨੀ, ਹਰਕੀਰਤ ਕੌਰ ਜਥੇਬੰਦਕ ਸਕੱਤਰ ਇਸਤਰੀ ਕੌਂਸਲ, ਮਨਦੀਪ ਕੌਰ, ਗੁਰਪ੍ਰੀਤ ਕੌਰ, ਪ੍ਰਭਜੋਤ ਕੌਰ, ਕਮਲਦੀਪ ਕੌਰ, ਪਿੰਕੀ, ਮਨਪ੍ਰੀਤ ਕੌਰ ਅਕੋਈ ਸਾਹਿਬ ਨੇ ਕਈ ਸੇਵਾਵਾਂ ਨਿਭਾਈਆਂ।ਖੇਡਾਂ ਦੇ ਜੇਤੂਆਂ ਨੂੰ ਇਨਾਮ ਦੇਣ ਅਤੇ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਅਵਤਾਰ ਸਿੰਘ ਈਲਵਾਲ, ਜਸਵੰਤ ਸਿੰਘ ਖਹਿਰਾ, ਗੁਰਵਿੰਦਰ ਸਿੰਘ ਪ੍ਰਧਾਨ, ਪ੍ਰੋ: ਹਰਵਿੰਦਰ ਕੌਰ, ਅਮਨਦੀਪ ਕੌਰ, ਡਾਕਟਰ ਇੰਦਰਜੋਤ ਕੌਰ ਦੇ ਨਾਲ ਸੁਰਿੰਦਰ ਕੌਰ, ਮਨਜੀਤ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾਵਾਂ, ਕੁਲਵੰਤ ਕੌਰ ਚੱਠਾ ਸੇਖਵਾਂ ਅਤੇ ਸਟੱਡੀ ਸਰਕਲ ਦੇ ਨੁਮਾਇੰਦਿਆਂ ਨੇ ਨਿਭਾਈ।ਦੇਰ ਸ਼ਾਮ ਤੱਕ ਚੱਲੇ ਇਸ ਖੇਡ ਮੇਲੇ ਦਾ ਵੱਡੀ ਗਿਣਤੀ ‘ਚ ਹਾਜ਼ਰ ਦਰਸ਼ਕਾਂ ਨੇ ਆਨੰਦ ਮਾਣਿਆ।
ਇਸ ਮੌਕੇ ਤੇ ਵੱਖ-ਵੱਖ ਸੰਸਥਾਵਾਂ, ਗ੍ਰਾਮ ਪੰਚਾਇਤ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਮਨਰੇਗਾ ਵਲੋਂ ਚੌਖਾ ਸਿੰਘ ਫਤਿਹਗੜ੍ਹ ਛੰਨਾ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਸੰਤੋਖ ਸਿੰਘ, ਤਰਲੋਕ ਸਿੰਘ, ਗੁਰਬਖਸ਼ ਸਿੰਘ, ਲਾਲ ਸਿੰਘ, ਜੀਤ ਸਿੰਘ, ਕਰਨੈਲ ਸਿੰਘ, ਸੁਰਜੀਤ ਸਿੰਘ, ਜਸਵਿੰਦਰ ਸਿੰਘ ਖਾਲਸਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।