Saturday, December 21, 2024

ਇਕਵਾਕ ਸਿੰਘ ਪੱਟੀ ਦੀ ਪੁਸਤਕ ‘ਨਿੱਕ-ਸੁੱਕ’ ਲੋਕ ਅਰਪਣ

ਅੰਮ੍ਰਿਤਸਰ, 29 ਮਾਰਚ (ਦੀਪ ਦਵਿੰਦਰ ਸਿੰਘ) – ਸਥਾਨਕ ਤਰਨ ਤਾਰਨ ਰੋਡ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰਸੱਟ ਵਿਖੇ ਕਰਵਾਏ ਗਏ ਇੱਕ ਸ਼ੁਕਰਾਨਾ ਸਮਾਗਮ ਦੌਰਾਨ ਲੇਖਕ ਇਕਵਾਕ ਸਿੰਘ ਪੱਟੀ ਦੀ ਨਵੀਂ ਮਿੰਨੀ ਕਹਾਣੀਆਂ ਦੀ ਪੁਸਤਕ ‘ਨਿੱਕ-ਸੁੱਕ’ ਲੋਕ ਅਰਪਣ ਕੀਤੀ ਗਈ।ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਦੇ ਮੁਖੀ ਅਤੇ ਸਾਹਿਤਕਾਰ ਸਤਿੰਦਰ ਸਿੰਘ ਓਠੀ ਨੇ ਕਿਹਾ ਕਿ ਇਹ ਪੱਟੀ ਦੀ ਨੌਵੀਂ ਪੁਸਤਕ ਹੈ।ਇਸ ਤੋਂ ਪਹਿਲਾਂ ਉਹ ਧਾਰਮਿਕ ਸਾਹਿਤ, ਵਾਰਤਕ, ਕਹਾਣੀ ਸੰਗ੍ਰਹਿ, ਨਾਵਲ ਅਤੇ ਸੰਗੀਤ ਦੇ ਵਿਸ਼ੇ ‘ਤੇ ਪੁਸਤਕਾਂ ਦੀ ਸਿਰਜਣਾ ਕਰ ਚੁੱਕੇ ਹਨ।ਕਿਤਾਬ ਦਾ ਮੁੱਖ ਬੰਦ ਲੇਖਿਕਾ ਹਰਦੀਪ ਕੌਰ ਨਾਜ਼ ਨੇ ਲਿਖਿਆ ਹੈ।ਪ੍ਰਵਾਸੀ ਲੇਖਕ ਤਰਲੋਕ ਸਿੰਘ ਹੁੰਦਲ ਨੇ ਕਿਹਾ ਕਿ ਇਸ ਕਿਤਾਬ ਵਿੱਚ ਛੋਹੇ ਗਏ ਸਮਾਜਿਕ, ਧਾਰਮਿਕ, ਰਾਜਨੀਤਿਕ ਵਿਸ਼ੇ ਦਿਲ ਟੁੰਬਵੇਂ ਕਟਾਖਸ਼ ਕਰਦੇ ਹੋਏ ਪਾਠਕਾਂ ਨੂੰ ਸੁਚੇਤ ਕਰਦੇ ਹਨ।ਲੇਖਕ ਇਕਵਾਕ ਸਿੰਘ ਪੱਟੀ ਨੇ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੇਖਕ ਦੀ ਲਿਖਤ ਤਾਂ ਹੀ ਸਫ਼ਲ ਹੁੰਦੀ ਹੈ ਜਦ ਪਾਠਕਾਂ ਦਾ ਪਿਆਰ ਮਿਲਦਾ ਹੈ।
ਇਸ ਮੌਕੇ ਤੇਜਿੰਦਰ ਸਿੰਘ, ਅਮਰਜੀਤ ਸਿੰਘ ਲਾਡੀ, ਚਰਨਜੀਤ ਸਿੰਘ, ਗੁਰਲਾਲ ਸਿੰਘ, ਰਿਟਾ. ਪ੍ਰਿੰਸੀਪਲ ਅਮਰਜੀਤ ਸਿੰਘ, ਗੀਤਕਾਰ ਆਰਜੀਤ, ਮਨਬੀਰ ਕੌਰ, ਸੰਦੀਪ ਸਿੰਘ ਮਰਵਾਹਾ, ਅਦਾਕਾਰ ਅਤੇ ਨਿਰਦੇਸ਼ਕ ਦਲਜੀਤ ਸਿੰਘ ਸੋਨਾ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਪਵਿੱਤਰਜੀਤ ਸਿੰਘ, ਡਾ. ਪਰਮਪਾਲ ਸਿੰਘ ਹਾਜ਼ਰ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …