Friday, July 5, 2024

ਡੀ.ਏ.ਵੀ ਇੰਟਰਨੈੈਸ਼ਨਲ ਸਕੂਲ ‘ਚ ਨਵੇਂ ਸੈਸ਼ਨ ਦੇ ਸ਼ੁਭਆਰੰਭ ‘ਤੇ ਵਿਸ਼ੇਸ਼ ਹਵਨ

ਅੰਮ੍ਰਿਤਸਰ, 1 ਅਪ੍ਰੈਲ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਨਵੇਂ ਸਾਲ ਦਾ ਸ਼ੁਭਆਰੰਭ ਵਿਸ਼ੇਸ਼ ਹਵਨ ਯੱਗ ਨਾਲ ਹੋਇਆ।ਸਕੂਲ਼ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਵਨ ਦੀ ਪਵਿੱਤਰ ਅਗਨੀ ਵਿੱਚ ਵੈਦਿਕ ਮੰਗਲ ਉਚਾਰਨ ਕਰਕੇ ਆਹੂਤੀਆਂ ਅਰਪਿਤ ਕੀਤੀਆਂ।ਪਰਮਾਤਮਾ ਅੱਗੇ ਮਾਨਵਤਾ ਦੇ ਕਲਿਆਣ ਅਤੇ ਵਿਦਿਆਰਥੀਆਂ ਦੇ ਵਿਦਿਅਕ ਵਿਕਾਸ ਦੀਆਂ ਕਾਮਨਾ ਕੀਤੀ ਗਈ।ਭਜਨਾਂ ਦੇ ਗਾਇਨ ਨਾਲ ਵਾਤਾਵਰਣ ਪਵਿੱਤਰ ਹੋ ਗਿਆ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਾਲ ਦਾ ਪਹਿਲਾ ਦਿਨ ਹਰ ਵਿਦਿਆਰਥੀ ਲਈ ਮਹੱਤਵਪੂਰਨ ਹੁੰਦਾ ਹੈ।ਪਿੱਛਲੀ ਕਲਾਸ ਪਾਸ ਕਰਨ ਤੋਂ ਬਾਅਦ ਜਦ ਵਿਦਿਆਰਥੀ ਨਵੀਂ ਕਲਾਸ ਵਿੱਚ ਆਉਦਾ ਹੈ ਤਾਂ ਉਸ ਦੇ ਮਨ ਵਿੱਚ ਵਿਸ਼ੇਸ਼ ਉਤਸਾਹ ਅਤੇ ਨਵੀਂ ਉਮੰਗ ਹੁੰਦੀ ਹੈ।ਉਜਵਲ ਭਵਿੱਖ ਲਈ ਨਵੇਂ ਸੁਪਨੇ ਹੁੰਦੇ ਹਨ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਆਪਣੀ ਸਮਾਂ ਸਾਰਿਣੀ ਬਣਾ ਲੈਣ, ਰੋਜ਼ਾਨਾ ਕਲਾਸ ਵਿੱਚ ਪੜਾਇਆ ਗਿਆ ਪਾਠ ਘਰ ਜਾ ਕੇ ਜਰੂਰ ਦੁਹਰਾਉਣ ਅਤੇ ਘਰੋਂ ਮਿਲਿਆ ਕੰਮ ਕਰਦੇ ਰਹਿਣ।ਇਸ ਨਾਲ ਹਮੇਸ਼ਾਂ ਸਫਲਤਾ ਹਾਸਲ ਹੋਵੇਗੀ।ਵੱਡਿਆਂ ਦਾ ਆਦਰ ਅਤੇ ਆਪਣੀ ਸਿਹਤ ਦਾ ਹਮੇਸ਼ਾਂ ਖਿਆਲ ਰੱਖੋ।ਸਕੂਲ਼ ਵਿੱਚ ਪਹਿਲੀ ਵਾਰ ਦਾਖਲ਼ ਹੋਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ ।
ਇਸ ਮੌਕੇ ਸਕੂਲ ਕਮੇਟੀ ਚੇਅਰਮੈਨ ਡਾ. ਵੀ.ਪੀ ਲਖਨਪਾਲ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਨਵੇਂ ਸਾਲ ਦੀ ਸ਼ੁਰੂਆਤ ‘ਤੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸੰਸਥਾ ਦੀ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …