ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਐਸ.ਸੀ-ਬੀ.ਐਡ (4 ਸਾਲਾ ਇੰਟੀਗ੍ਰੇਟਿਡ) ਕੋਰਸ ਦੇ ਸਮੈਸਟਰ-ਤੀਜਾ ਅਤੇ ਪੰਜਵਾਂ ਦੀ ਪ੍ਰੀਖਿਆ ਦੇ ਨਤੀਜਿਆਂ ’ਚ ਯੂਨੀਵਰਸਿਟੀ ਦੀਆਂ ਟਾਪ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।ਉਨ੍ਹਾਂ ਕਿਹਾ ਕਿ ਬੀ.ਐਸ.ਸੀ-ਬੀ.ਐਡ (4 ਸਾਲਾ ਇੰਟੀਗ੍ਰੇਟਿਡ) ਕੋਰਸ ਦੇ ਸਮੈਸਟਰ ਤੀਜਾ ਦੀਆਂ ਵਿਦਿਆਰਥਣਾ ਕ੍ਰਿਤਿਕਾ ਸਲਾਰੀਆ ਨੇ (85.45%), ਬਾਨੀ ਸਿੰਘ (83.64%), ਪ੍ਰਿਅੰਕਾ ਠਾਕੁਰ (80.73%), ਅੰਜਲੀ (79.82%), ਸੁਨੀਧੀ (77.45 ://./%), ਗੁਰਮੰਨਤ ਕੌਰ (72.18%), ਹਿਨਾ (70.54%) ਨੀਤਾ (70.36%), ਨਵਕਰਨਦੀਪ ਸਿੰਘ (69.64%) ਅਤੇ ਸਿਮਰਨਪ੍ਰੀਤ ਕੌਰ (68.90%) ਅੰਕ ਹਾਸਲ ਕਰਕੇ ਯੂਨੀਵਰਸਿਟੀ ’ਚ ਕ੍ਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀ, ਛੇਵੀਂ, ਸੱਤਵੀਂ, ਅੱਠਵੀ, ਨੌਵੀਂ ਅਤੇ ਦੱਸਵੀ ਪੁਜੀਸ਼ਨ ਹਾਸਲ ਕੀਤੀ।ਉਨਾਂ ਕਿਹਾ ਕਿ ਇਸੇ ਤਰ੍ਹਾਂ ਬੀ.ਐਸ.ਸੀ-ਬੀ.ਐਡ (4 ਸਾਲਾ ਇੰਟੀਗ੍ਰੇਟਿਡ) ਸਮੈਸਟਰ ਪੰਜਵਾਂ ਦੀਆਂ ਵਿਦਿਆਰਥਣਾ ਸਾਂਚੀ (77.43%), ਸ਼ਾਖਸ਼ੀ (76.86), ਜਰਨੈਲ ਸਿੰਘ (75.43%), ਅਵਨੀਤ ਕੌਰ (74.71%), ਸੁਖਦੀਪ ਕੌਰ (74.43%), ਮਨਸ਼ਾ (73.71%), ਪਰਨੀਤ ਕੌਰ (73.57%), ਅਸ਼ਮੀ (73.43%) ਨੇ ਕ੍ਰਮਵਾਰ ਪਹਿਲਾ ਦੂਜਾ, ਤੀਜਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ ਅਤੇ ਨੌਵਾਂ ਸਥਾਨ ਹਾਸਲ ਕੀਤਾ ਹੈ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …