Thursday, July 3, 2025
Breaking News

ਨਾਟਕ “ਰਾਹਾਂ ‘ਚ ਅੰਗਿਆਰ ਬੜੇ ਸੀ” ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਭਾਵੁਕ ਕੀਤਾ

ਅੰਮ੍ਰਿਤਸਰ, 23 ਅਪ੍ਰੈਲ (ਦੀਪ ਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪੰਜਾਬ ਨਾਟਸ਼ਾਲਾ ਵਿਖੇ ਸੁਖਵਿੰਦਰ ਅਮ੍ਰਿਤ ਦੇ ਜੀਵਨ ਤੇ ਅਧਾਰਿਤ ਨਾਟਕ “ਰਾਹਾਂ ‘ਚ ਅੰਗਿਆਰ ਬੜੇ ਸੀ” ਕਰਵਾਇਆ ਗਿਆ।ਰਾਜਵਿੰਦਰ ਸਮਰਾਲਾ ਦਾ ਲਿਖਿਆ ਅਤੇ ਅਕਸ ਰੰਗ ਮੰਚ ਸਮਰਾਲਾ ਦੀ ਇਸ ਨਿਵੇਕਲੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੰਜੋੜਿਆ।
ਕਰੀਬ ਇਕ ਘੰਟਾ ਚਾਲੀ ਮਿੰਟ ਚੱਲੇ ਇਸ ਇੱਕ ਪਾਤਰੀ ਨਾਟਕ ਵਿੱਚ ਰੰਗ-ਮੰਚ ਅਦਾਕਾਰਾ ਨੂਰ ਕਮਲ ਵਲੋਂ ਨਿਭਾਈ ਭੂਮਿਕਾ ਨੂੰ ਦਰਸ਼ਕ ਸਾਹ ਰੋਕ ਕੇ ਵੇਖਦੇ ਰਹੇ ਅਤੇ ਵਾਰ ਵਾਰ ਅੱਖਾਂ ਪੂੰਝਦੇ ਰਹੇ।ਨਾਟਕ ਦੀ ਕਹਾਣੀ ਦਾ ਜ਼ਿਕਰ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਇਕਵੀਂ ਸਦੀ ਦੀ ਚਕਾਚੌਂਧ ਜੀਵਨ ਸ਼ੈਲੀ ਤੋਂ ਬਿਲਕੁੱਲ ਵੱਖਰੀ ਉਸ ਔਰਤ ਦੀ ਕਹਾਣੀ ਹੈ।ਜਿਹੜੀ ਪਰਿਵਾਰਕ, ਸਮਾਜਿਕ ਅਤੇ ਆਰਥਿਕ ਤੌਰ ਦੀਆਂ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਦਿਆਂ ਕਿਤੇ ਵੀ ਟੁੱਟਦੀ ਖਿਲਰਦੀ ਨਹੀਂ ਬਲਕਿ ਸੰਘਰਸ਼ ਕਰਦੀ ਹੈ।
ਨਾਟਕ ਵੇਖਣ ਲਈ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਕੇਂਦਰੀ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਡੀਆਂ ਸੰਸਥਾਵਾਂ ਨੂੰ ਪੰਜਾਬੀ ਰੰਗਮੰਚ ਨੂੰ ਉਤਸ਼ਾਹਿਤ ਕਰਨ ਲਈ ਕੇਂਦਰੀ ਸਭਾ ਵਾਂਗ ਸਾਰਥਿਕ ਉਪਰਾਲੇ ਕਰਨੇ ਚਾਹੀਦੇ ਹਨ।ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਰਨਲ ਸਕੱਤਰ ਸੁਸ਼ੀਲ ਦੁਸਾਂਝ, ਸਮਾਗਮ ਕਨਵੀਨਰ ਦੀਪ ਦੇਵਿੰਦਰ ਸਿੰਘ, ਕੋ ਕਨਵੀਨਰ ਸ਼ੈਲਿੰਦਰਜੀਤ ਰਾਜਨ, ਰੰਗਕਰਮੀ ਅਤੇ ਫਿਲਮੀ ਕਲਾਕਾਰ ਜੋੜੀ ਹਰਦੀਪ ਗਿੱਲ ਤੇ ਅਨੀਤਾ ਦੇਵਗਨ, ਕਮਲ ਦੁਸਾਂਝ, ਹਰਜੀਤ ਸਿੰਘ ਸੰਧੂ, ਵਜ਼ੀਰ ਸਿੰਘ ਰੰਧਾਵਾ, ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਸ਼ਾਇਰਾ ਸੁਖਵਿੰਦਰ ਅਮ੍ਰਿਤ, ਨਾਟਕ ਦੇ ਲੇਖਕ ਰਾਜਵਿੰਦਰ ਸਮਰਾਲਾ ਅਤੇ ਅਦਾਕਾਰਾ ਨੂਰ ਕਮਲ ਨੂੰ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜ਼ਿਆ ਗਿਆ।

 

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …