Friday, March 14, 2025
Breaking News

ਸਰਕਾਰੀ ਪ੍ਰਾਇਮਰੀ ਸਕੂਲ ਉੱਭਾਵਾਲ ਵਿਖੇ ਸਮਾਜ ਸੇਵਕਾਂ ਨੇ ਕੀਤੀ ਪੱਖਿਆਂ ਦੀ ਸੇਵਾ

ਸੰਗਰੂਰ, 23 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਸਕੂਲ (ਬ੍ਰਾਂਚ) ਉੱਭਾਵਾਲ ਵਿਖੇ ਪਹੁੰਚ ਕੇ ਪ੍ਰਸਿੱਧ ਸਮਾਜ ਸੇਵਕਾਂ ਵਲੋਂ ਪੱਖਿਆਂ ਦੀ ਸੇਵਾ ਕੀਤੀ ਗਈ।ਸਕੂਲ ਪ੍ਰਿੰਸੀਪਲ ਪਰਮਜੀਤ ਕੌਂਸਲ ਵਲੋਂ ਜਗਰੂਪ ਸਿੰਘ ਪ੍ਰਧਾਨ ਭਾਈ ਹਿੰਮਤ ਸਿੰਘ ਧਰਮਸ਼ਾਲਾ, ਸੰਗਰੂਰ ਅਤੇ ਜਸਵਿੰਦਰ ਸਿੰਘ ਮਾਲਕ ਨੈਸ਼ਨਲ ਟੈਂਟ ਹਾਊਸ ਪਿੰਡ ਉਭਾਵਾਲ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਞ ਆਉਂਦੇ ਗਰਮੀਆਂ ਦੇ ਸੀਜ਼ਨ ਕਰਕੇ ਸਕੂਲ ਵਿੱਚ ਬੱਚਿਆਂ ਲਈ ਪੱਖਿਆਂ ਦੀ ਲੋੜ ਸੀ।ਦੱਸਣਯੋਗ ਹੈ ਕਿ ਪ੍ਰਿੰਸੀਪਲ ਪਰਮਜੀਤ ਕੌਂਸਲ ਅਤੇ ਸਮੂਹ ਸਟਾਫ ਵਲੋਂ ਆਪਣੀ ਮਿਹਨਤ ਸਦਕਾ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਨੂੰ ਇੱਕ ਵੱਖਰੀ ਦਿੱਖ ਦਿੱਤੀ ਗਈ ਹੈ, ਜੋ ਕਿ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੀ ਹੈ।ਸਮਾਜ ਸੇਵੀਆਂ ਵਲੋਂ ਪ੍ਰਿੰਸੀਪਲ ਪਰਮਜੀਤ ਕੌਂਸਲ ਨੂੰ ਸਕੂਲ ‘ਚੇ ਭਵਿੱਖ ਦੀਆਂ ਹੋਰ ਜਰੂਰਤਾਂ ਪੂਰੀਆਂ ਕਰਨ ਦਾ ਵਿਸ਼ਵਾਸ਼ ਦਿਵਾਇਆ।ਇਸ ਮੌਕੇ ਸਕੂਲ ਸਟਾਫ ਤੋਂ ਇਲਾਵਾ ਜਗਰੂਪ ਸਿੰਘ ਪ੍ਰਧਾਨ ਭਾਈ ਹਿੰਮਤ ਸਿੰਘ ਧਰਮਸ਼ਾਲਾ ਸੰਗਰ੍ਰਰ, ਪ੍ਰਸਿੱਧ ਸਮਾਜ ਸੇਵੀ ਸਰਪੰਚ ਪਾਲੀ ਸਿੰਘ ਕਮਲ, ਜਸਵਿੰਦਰ ਸਿੰਘ ਕਾਕਾ, ਰਵਿੰਦਰ ਸਿੰਘ, ਅਮਿਤ ਕੁਮਾਰ ਗਰੀਬਾ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …