ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ) – ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਵਿੱਚ ਸਪੈਸ਼ਲ ਇਕਾਨਮੀ ਜ਼ੋਨ ਬਣੇਗਾ।ਉਹਨਾਂ ਕਿਹਾ ਕਿ ਗੁਰੂ ਨਗਰੀ ਚ ਸੜਕਾਂ ਦਾ ਜਾਲ ਵਿਛ ਚੁੱਕਾ ਹੈ ਅਤੇ ਹੁਣ ਵਪਾਰ ਦਾ ਜਾਲ ਵਿਛਾਇਆ ਜਾਣਾ ਜਰੂਰੀ ਹੈ।ਇਹ ਪ੍ਰਗਟਾਵਾ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕੀਤਾ।
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਸਾਬਕਾ ਵਿਧਾਇਕ ਸੁਨੀਲ ਦੱਤੀ ਦੀ ਅਗਵਾਈ ਅਤੇ ਕੌਸਲਰ ਨਰਿੰਦਰ ਤੁੰਗ ਦੇ ਸੁਚੱਜੇ ਪ੍ਰਬੰਧਾਂ ਹੇਠ ਲੋਕ ਸਭਾ ਹਲਕਾ ਉੱਤਰੀ ਤੁੰਗ ਵਾਰਡ ਨੰਬਰ 14 ਵਿਖੇ ਇੱਕ ਮੀਟਿੰਗ ਕਰਵਾਈ ਗਈ।ਇਥੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਨੀਲ ਦੱਤੀ ਅਤੇ ਨਰਿੰਦਰ ਤੁੰਗ ਨੇ ਕਿਹਾ ਕਿ ਸਾਨੂੰ ਆਪਣੇ ਇਲਾਕੇ ਦੇ ਵੋਟਰਾਂ ‘ਤੇ ਭਰੋਸਾ ਹੈ।ਇਸ ਲਈ ਇਹ ਗੱਲ ਬੜੇ ਮਾਣ ਨਾਲ ਕਹਿ ਸਕਦੇ ਹਾਂ ਕਿ ਅਸੀਂ ਹਲਕਾ ਉੱਤਰੀ ਤੋਂ ਗੁਰਜੀਤ ਔਜਲਾ ਜੀ ਨੂੰ ਭਾਰੀ ਬਹੁਮਤ ਨਾਲ ਜਿਤਾਵਾਂਗੇ।
ਗੁਰਜੀਤ ਔਜਲਾ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਅੰਮ੍ਰਿਤਸਰ ‘ਚ 3000 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਜਾਲ਼ ਵਿਛਾਇਆ ਗਿਆ।ਜਿਸ ਵਿੱਚ ਦਿੱਲੀ ਕਟੜਾ ਐਕਸਪ੍ਰੈਸ ਵੇਅ, ਪੰਜਾਬ ਦੀ ਪਹਿਲੀ ਰਿੰਗ ਰੋਡ, ਅਜਨਾਲਾ ਰਾਮਦਾਸ ਚਾਰ ਮਾਰਗ, ਤਰਨ ਤਾਰਨ ਫਲਾਈਓਵਰ ਆਦਿ ਸ਼ਾਮਲ ਹੈ।ਹੁਣ ਸਪੈਸ਼ਲ ਇਕਾਨਮੀ ਜ਼ੋਨ ਬਣਾਇਆ ਜਾਏਗਾ, ਜਿਸ ਵਿੱਚ ਕਈ ਦੇਸ਼ਾਂ ਨਾਲ ਵਪਾਰ ਇਥੋਂ ਸ਼ੂਰੂ ਕੀਤਾ ਜਾਵੇਗਾ।ਇਸ ਨਾਲ ਨੌਜਵਾਨ ਨੌਕਰੀਆਂ ਲਈ ਬਾਹਰ ਨਹੀਂ ਜਾਣਗੇ ਅਤੇ ਅੰਮ੍ਰਿਤਸਰ ਨੂੰ ਵੀ ਪ੍ਰਫੁਲਿਤ ਹੋਣ ਦਾ ਪੂਰਾ ਮੌਕਾ ਮਿਲੇਗਾ।ਔਜਲਾ ਨੇ ਕਿਹਾ ਕਿ ਇਸ ਵਾਰੀ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਨ ‘ਤੇ ਉਹ ਹਲਕੇ ਦੇ ਕੰਮ ਪਹਿਲਾਂ ਨਾਲੋਂ ਜਿਆਦਾ ਅਤੇ ਪਹਿਲ ਦੇ ਅਧਾਰ ‘ਤੇ ਕਰਵਾ ਸਕਣਗੇ।
ਇਸ ਮੌਕੇ ਸੋਨੂ ਦੱਤੀ, ਬੱਬਲ ਪ੍ਰਧਾਨ, ਟਿੰਮਾ ਪ੍ਰਧਾਨ ਸ਼ੱਬੋ ਪ੍ਰਧਾਨ, ਦਲਬੀਰ ਚੰਦ, ਰਮਾ ਪ੍ਰਧਾਨ ਮਹਿਲਾ ਵਿੰਗ, ਦਲਬੀਰ ਚੰਦ, ਗੁਲਾਮ ਮਸੀਹ, ਪ੍ਰਦੀਪ ਸ਼ਰਮਾ, ਰਾਮ ਸ਼ਰਨ ਗੰਡਾ ਸਿੰਘ ਵਾਲਾ, ਡਾ: ਗੁਰਮੀਤ ਸਿੰਘ ਗਿੱਲ, ਸਿਮਰਜੀਤ ਸਿੰਘ ਰਾਣਾ, ਮੋਹਣ ਲਾਲ ਭਗਤ, ਬੱਬਲ ਮਾਕੋਵਾਲੀ , ਜਥੇਦਾਰ ਗੁਰਮੀਤ ਸਿੰਘ ਭਗਤ, ਹਨੀ ਗਿੱਲ ਤੇ ਵੱਡੀ ਗਿਣਤੀ ‘ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …