Sunday, December 22, 2024

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰਪੋਰਟ ਦਾ ਆਈ.ਸੀ.ਐਸ.ਈ ਦਸਵੀਂ ਦਾ ਨਤੀਜਾ 100% ਰਿਹਾ

ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਰੈਡਜ ਐਵਨਿਊ ਏਅਰਪੋਰਟ ਅੰਮ੍ਰਿਤਸਰ ਦਾ ਆਈ.ਸੀ.ਐਸ.ਈ ਦਸਵੀਂ ਦਾ ਨਤੀਜਾ 100% ਰਿਹਾ।ਸ਼ਾਈਨਪ੍ਰੀਤ ਕੌਰ ਨੇ 96% ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਖੁਸ਼ਪ੍ਰੀਤ ਕੌਰ ਨੇ 91% ਨੰਬਰ ਲੈ ਕੇ ਦੂਜਾ ਸਥਾਨ ਅਤੇ ਸਿਮਰਨਜੀਤ ਕੌਰ 90% ਨੰਬਰ ਲੈ ਕੇ ਤੀਜਾ ਸਥਾਨ ਪ੍ਰਪਤ ਕੀਤਾ।ਪੰਜਾਬੀ ਵਿਸ਼ੇ ਵਿਚੋਂ 19 ਬੱਚਿਆਂ ਨੇ 90% ਤੋਂ ਉਪਰ ਅੰਕ ਪ੍ਰਪਤ ਕੀਤੇ ਅਤੇ 7 ਬੱਚਿਆਂ ਨੇ ਸਰੀਰਕ ਸਿੱਖਿਆ ਵਿਚੋਂ 90% ਤੋਂ ਉਪਰ ਅੰਕ ਪ੍ਰਾਪਤ ਕੀਤੇ।ਸਕੂਲ ਦੇ ਮੈਬਰ ਇੰਚਾਰਜ ਉਮਰਾਉ ਸਿੰਘ ਢਿੱਲੋਂ ਤੇ ਉਪਕਾਰ ਸਿੰਘ ਅਤੇ ਪ੍ਰਿੰਸੀਪਲ ਡਾ, ਰੁਪੰਿਦਰ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਮੂੰਹ ਮਿਠਾ ਕਰਵਾਇਆ।ਬੱਚਿਆਂ ਨੇ ਪਿ੍ਰੰਸੀਪਲ ਦਾ ਧੰਨਵਾਦ ਕੀਤਾ ਅਤੇ ਢੋਲ ਦੀ ਤਾਲ ‘ਤੇ ਭੰਗੜਾ ਪਾਇਆ। ਇਸ ਮੌਕੇ ਬੋਲਦਿਆਂ ਮੈਡਮ ਨੇ ਬੱਚਿਆਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਹ ਨਤੀਜਾ ਸਾਰੇ ਅਧਿਆਪਕਾਂ ਦੀ ਮਿਹਨਤ ਅਤੇ ਲਗਨ ਦਾ ਫਲ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …