Friday, March 14, 2025
Breaking News

ਸ਼ਾਇਰਾ ਕਮਲ ਗਿੱਲ ਦੀ ਵਾਰਤਕ ਪੁਸਤਕ ਅਤੇ ਮੈਗਜ਼ੀਨ ਅਨੁਤਾਸ਼ ਦਾ ਪਲੇਠਾ ਅੰਕ ਲੋਕ ਅਰਪਿਤ

ਅੰਮ੍ਰਿਤਸਰ, 11 ਮਈ (ਦੀਪ ਦਵਿੰਦਰ ਸਿੰਘ) – ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ ਨਾਵਲਿਸਟ ਸੈਮੀਨਾਰ ਹਾਲ ਵਿਖੇ ਪ੍ਰਮੁੱਖ ਸ਼ਾਇਰਾ ਕਮਲ ਗਿੱਲ ਦੀ ਵਾਰਤਕ ਪੁਸਤਕ ‘ਸੰਸਾਰ ਪ੍ਰਸਿੱਧ ਸ਼ਾਹਕਾਰ ਨਾਵਲਾਂ ਦੇ ਪਾਤਰ’ ਅਤੇ ਸਾਹਿਤਕ ਮੈਗਜ਼ੀਨ ‘ਅਨੁਤਾਸ਼’ ਦਾ ਪਲੇਠਾ ਅੰਕ ਲੋਕ ਅਰਪਣ ਕੀਤਾ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ, ਡਾ. ਇੰਦਰਜੀਤ ਗਿੱਲ, ਨਿਰਮਲ ਅਰਪਣ, ਰਮੇਸ਼ ਯਾਦਵ ਅਤੇ ਏਕਮ ਦੇ ਸੰਪਾਦਕ ਅਰਤਿੰਦਰ ਸੰਧੂ ਵੱਲੋਂ ਸਾਂਝੇ ਰੂਪ ’ਚ ਕੀਤੀ ਗਈ।ਸਭ ਤੋਂ ਪਹਿਲਾਂ ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਆਏ ਲੇਖਕਾਂ, ਸਾਹਿਤ ਪ੍ਰੇਮੀਆਂ ਅਤੇ ਅਦੀਬਾਂ ਨੂੰ ‘ਜੀ ਆਇਆ’ ਕਿਹਾ।
ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਇਹ ਕਿਤਾਬ ਸੁਚੇਤ ਜਾਂ ਅਚੇਤ ਤੌਰ ’ਤੇ ਅਜਿਹੇ ਸਮੇਂ ਤੇ ਆਈ ਹੈ, ਜਦੋਂ ਸਾਡੇ ਸਮਾਜ ਅਤੇ ਰਾਜਤੰਤਰ ਦੀ ਹਾਲਤ ਠੀਕ ਉਸੇ ਤਰ੍ਹਾਂ ਦੀ ਹੈ।ਜਿਸ ਤਰ੍ਹਾਂ ਦੀ ਪੈਰਿਸ ਦੇ ਕੁੱਬੜੇ ਪਾਤਰ ਜਿਸ ਦਾ ਨਾਮ ਕੋਸੋ ਮੋਦੋ ਭਾਵ (ਖ਼ਰਵਾ, ਬੇਢੱਬਾ) ਰਾਹੀਂ ਮਹਾਨ ਨਾਵਲਕਾਰ ਵਿਕਟਰ ਹਿਓਗੋ ਚਿੱਤਰਦਾ ਹੈ।ਇਸ ਕਿਤਾਬ ਵਿਚਲੇ ਸਾਰੇ ਪਾਤਰਾਂ ਤੋਂ ਜੋ ਤਸਵੀਰ ਉਭਰਦੀ ਹੈ ਉਹ ਸਾਡੇ ਮੌਜ਼ੂਦਾ ਸਮਾਜ ਦੀ ਉਮਦਾ ਤਸਵੀਰ ਕਸ਼ੀ ਹੈ।ਇਸ ਸਮਾਰੋਹ ਵਿੱਚ ਡਾ. ਇੰਦਰਜੀਤ ਗਿੱਲ, ਅਰਤਿੰਦਰ ਸੰਧੂ, ਡਾ. ਰੁਪਿੰਦਰ ਗਿੱਲ, ਅੱਖਰ ਦੇ ਸੰਪਾਦਕ ਵਿਸ਼ਾਲ, ਡਾ. ਇਕਬਾਲ ਕੌਰ ਸੌਂਧ, ਸੀਨੀ. ਫੱਤਰਕਾਰ ਐਸ. ਪ੍ਰਸ਼ੋਤਮ ਨੇ ਵੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਮਲ ਗਿੱਲ ਨੂੰ ਸ਼ੁਭਇਛਾਵਾਂ ਅਤੇ ਆਪਣੇ ਸੁਝਾਅ ਦਿੱਤੇ।ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਦੇ ਜਨਰਲ ਸਕੱਤਰ ਧਰਵਿੰਦਰ ਸਿੰਘ ਔਲਖ ਨੇ ਮੰਚ ਸੰਚਾਲਕ ਦੇ ਫ਼ਰਜ਼ ਨਿਭਾਉਂਦੇ ਹੋਏ ਪ੍ਰੋਗਰਾਮ ਨੂੰ ਇਕ ਲੜੀ ਵਿੱਚ ਪਰੋ ਕੇ ਪੇਸ਼ ਕੀਤਾ।
ਇਸ ਮੌਕੇ ਕੈਨੇਡਾ ਤੋਂ ਆਏ ਹੀਰਾ ਸਿੰਘ ਰੰਧਾਵਾ, ਪਰਵੀਨ ਪੁਰੀ, ਪ੍ਰੋ. ਬਖ਼ਤਾਵਰ ਧਾਲੀਵਾਲ, ਗਾਇਕ ਹਰਿੰਦਰ ਸੋਹਲ, ਰਾਜਪਾਲ ਸ਼ਰਮਾ, ਪ੍ਰਿੰ. ਗੁਰਚਰਨ ਸਿੰਘ ਸੰਧੂ, ਗੁਰਪ੍ਰੀਤ ਸਿੰਘ ਕੱਦਗਿੱਲ, ਜਗਰੂਪ ਸਿੰਘ ਐਮਾ, ਸੁਖਬੀਰ ਸਿੰਘ ਭੁੱਲਰ, ਮਨਜੀਤ ਸਿੰਘ ਧਾਲੀਵਾਲ, ਦਿਲਬਾਗ ਸਿੰਘ ਸਰਕਾਰੀਆ, ਹਰਜੀਤ ਸਿੰਘ ਸਰਕਾਰੀਆ, ਹਰੀਸ਼ ਸਾਬਰੀ, ਡਾ. ਹਰਜੀਤ ਕੌਰ, ਨਵਜੋਤ ਕੌਰ ਲਵ ਭੁੱਲਰ, ਗਿਆਨੀ ਪਿਆਰਾ ਸਿੰਘ ਜਾਚਕ, ਕਰਮਜੀਤ ਕੌਰ ਜੱਸਲ, ਰਾਜਖੁਸ਼ਵੰਤ ਸਿੰਘ ਸੰਧੂ, ਜਸਵਿੰਦਰ ਕੌਰ ਜੱਸੀ, ਗੁਰਜੀਤ ਕੌਰ ਅਜਨਾਲਾ, ਡਾ. ਬਿਕਰਮਜੀਤ, ਸਤਿੰਦਰਜੀਤ ਕੌਰ, ਸਤੀਸ਼ ਝੀਂਗਣ, ਆਰਜੀਤ, ਸੁਰਿੰਦਰ ਕੌਰ ਸਰਾਏ, ਕਾਬਲ ਸਿੰਘ ਛੀਨਾ, ਜਸਪਾਲ ਕੌਰ, ਪ੍ਰਿੰ. ਬਲਵਿੰਦਰ ਸਿੰਘ ਫ਼ਤਿਹਪੁਰੀ, ਨਿਰਮਲ ਕੌਰ ਕੋਟਲਾ, ਅਮਰਜੀਤ ਕੌਰ, ਗੁਰਬਾਜ਼ ਸਿੰਘ ਛੀਨਾ ਆਦਿ ਮੌਜ਼ੂਦ ਰਹੇ।ਸਮਾਗਮ ਦੇ ਅੰਤ ਵਿੱਚ ਫ਼ੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਆਏ ਹੋਏ ਅਦੀਬਾਂ ਅਤੇ ਲੇਖਕਾਂ ਦਾ ਧੰਨਵਾਦ ਕੀਤਾ।

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …