ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰਧਾਨ ਇੰਜ. ਹਰਜਾਪ ਸਿੰਘ ਔਜਲਾ, ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਿੱਲ, ਹਰਿੰਦਰਪਾਲ ਸਿੰਘ ਤੇ ਹੋਰ ਆਗੂਆਂ ਨੇ ਪੰਜਾਬੀ ਮਾਂ ਬੋਲੀ ਦੇ ਸਿਰਮੌਰ ਕਵੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਦੇ ਸਦੀਵੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਪ੍ਰਿੰਸੀਪਲ ਅਣਖੀ ਨੇ ਦੱਸਿਆ ਪੰਜਾਬ ਦੀ ਧਾਰਮਿਕ ਅਤੇ ਸੱਭਿਆਚਾਰਕ ਰੂਹ ਆਤਮਾ ਨਾਲ ਇੱਕਮਿਕ ਹੋਏ ਸੁਰਜੀਤ ਪਾਤਰ ਨੇ ਆਪਣਾ ਰੁਜ਼ਗਾਰ ਦਾ ਸਫਰ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਠੱਟਾ (ਝਬਾਲ) ਤੋਂ ਬਤੌਰ ਪੰਜਾਬੀ ਲੈਕਚਰਾਰ ਆਰੰਭ ਕੀਤਾ।ਉਪਰੰਤ ਪੰਜਾਬੀ ਕਾਵਿ ਅਤੇ ਸਭਿਆਚਾਰ ਦੇ ਕਦਰਦਾਨ ਮਹਾਨ ਖੇਤੀ ਵਿਗਿਆਨੀ ਅਤੇ ਇਮਾਨਦਾਰ ਪ੍ਰਸਾਸ਼ਕ ਡਾ. ਮਹਿੰਦਰ ਸਿੰਘ ਰੰਧਾਵਾ ਨੇ ਸੁਰਜੀਤ ਪਾਤਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪੰਜਾਬੀ ਲੈਕਚਰਾਰ ਨਿਯੁੱਕਤ ਕੀਤਾ।ਨੌਕਰੀ ਤੋਂ ਸੇਵਾ ਮੁਕਤੀ ਉਪਰੰਤ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਸ਼ਵ ਪ੍ਰਸਿੱਧੀ ਹਾਸਲ ਕਰ ਚੁੱਕੇ ਡਾ. ਸੁਰਜੀਤ ਪਾਤਰ ਦੀਆਂ ਕਾਵਿ-ਰਚਨਾਵਾਂ ਤੋਂ ਮੁਤਾਸਿਰ ਹੋ ਕੇ ਉਨ੍ਹਾਂ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਨਿਯੁੱਕਤ ਕਰ ਦਿੱਤਾ।ਇੰਜ. ਹਰਜਾਪ ਸਿੰਘ ਔਜਲਾ ਨੇ ਪੀੜਤ ਕਿਹਾ ਕਿ ਉਨ੍ਹਾਂ ਦਾ ਸੁਭਾਗ ਹੈ ਕਿ ਉਹ ਬਹੁਤ ਹੀ ਜ਼ਹੀਨ ਤਬੀਅਤ ਵਾਲੇ ਸ਼ਰੀਫ਼ ਸੁਭਾਅ ਵਾਲੇ ਜਗਤ ਪ੍ਰਸਿੱਧ ਕਵੀ ਸੁਰਜੀਤ ਪਾਤਰ ਦੇ ਰਣਧੀਰ ਕਾਲਜ ਕਪੂਰਥਲੇ ਜਮਾਤੀ ਰਹੇ ਹਨ।ਭਾਰਤ ਸਰਕਾਰ ਨੇ ਡਾ. ਸੁਰਜੀਤ ਪਾਤਰ ਨੂੰ ਪਦਮਸ੍ਰੀ ਰੁਤਬੇ ਨਾਲ ਨਿਵਾਜ਼ ਕੇ ਇਸ ਰੁਤਬੇ ਦੀ ਵਡਿਆਈ ਕਾਇਮ ਰੱਖੀ ਹੈ।ਮੰਚ ਆਗੂਆਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਪੰਜਾਬੀ ਕਵੀ ਪਦਮਸ਼੍ਰੀ ਸੁਰਜੀਤ ਪਾਤਰ ਦੀ ਯਾਦ ਨੂੰ ਸਦੀਵੀ ਬਣਾਉਣ ਦਾ ਯੋਗ ਉਪਰਾਲਾ ਕੀਤਾ ਜਾਵੇ।
Check Also
ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ
ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …