Friday, October 18, 2024

ਸਕੂਲ ਦੀ ਨੁਹਾਰ ਬਦਲਣ ਲਈ ਹੈਡ ਮਿਸਟਰੈਸ ਗੀਤਾ ਰਾਣੀ ਨੂੰ ਕੀਤਾ ਸਨਮਾਨਿਤ

ਸੰਗਰੂਰ, 9 ਮਈ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਮੌਜੋਵਾਲ ਦੇ ਸਰਕਾਰੀ ਹਾਈ ਸਕੂਲ ਦੇ ਸ਼ਾਨਦਾਰ ਵਿਹੜੇ ਵਿੱਚ ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ (ਰਜਿ.) ਐਸ.ਏ.ਐਸ ਨਗਰ ਮੋਹਾਲੀ ਦੇ ਪ੍ਰਧਾਨ ਗੁਰਮੇਲ ਸਿੰਘ ਦੀ ਅਗਵਾਈ ਹੇਠ ਅਤੇ ਪਿੰਡ ਦੇ ਪਤਵੰਤਿਆਂ ਦੀ ਦੇਖ-ਰੇਖ ਹੇਠ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਉਨਾਂ ਵਲੋਂ ਹੈਡਮਿਸਟ੍ਰੈਸ ਗੀਤੂ ਰਾਣੀ ਨੂੰ ਸੁਚੱਜੀ ਵਿਓਤਬੰਦੀ ਤੇ ਪ੍ਰਸ਼ਾਸਨਿਕ ਸੂਝ-ਬੂਝ ਨਾਲ ਸਕੂਲ ਦੀ ਬਹੁਤ ਹੀ ਥੋੜੇ ਸਮੇਂ ਵਿੱਚ ਚਹੁਮੁਖੀ ਨੁਹਾਰ ਬਦਲਣ ਲਈ ਮੋਮੈਂਟੋ ਤੇ ਫੁਲਕਾਰੀ ਭੇਂਟ ਕਰਕੇ ਸਨਮਾਨ ਕੀਤਾ ਗਿਆ।ਸਮਾਗਮ ਨੂੰ ਸੰਬੋਧਨ ਕਰਦਿਆਂ ਉਨਾ ਨੇ ਕਿਹਾ ਕਿ ਸਾਡੇ ਪਿੰਡ ਮੋਜੋਵਾਲ ਦੇ ਹਾਈ ਸਕੂਲ ਦੀ ਗਿਣਤੀ ਪੰਜਾਬ ਦੇ ਗਿਣਤੀ ਦੇ ਸੋਹਣੇ ਸਕੂਲਾਂ ਵਿੱਚ ਹੋਣ ਲੱਗ ਪਈ ਹੈ।ਹੈਡਮਿਸਟ੍ਰੈਸ ਗੀਤੂ ਰਾਣੀ ਨੇ ਸਕੂਲ ਦੇ ਚੋਗਿਰਦੇ ਨੂੰ ਬਹੁਤ ਹੀ ਸੁੰਦਰਤਾ ਭਰਪੂਰ ਤੇ ਸਿਖਿਆਮੁਖੀ ਬਣਾ ਦਿੱਤਾ ਹੈ।ਇਸ ਸਕੂਲ ਦੇ ਵਿਦਿਆਰਥੀਆਂ ਦੇ ਵਿਦਿਅਕ ਨਤੀਜੇ 100 ਫੀਸਦੀ ਆ ਰਹੇ ਹਨ ਤੇ ਖੇਡਾਂ ਤੇ ਸਹਿ ਵਿਦਿਅਕ ਮੁਕਾਬਲਿਆਂ ਵਿੱਚ ਵੀ ਵਿਦਿਆਰਥੀ ਮੱਲਾਂ ਮਾਰ ਰਹੇ ਹਨ।ਸਕੂਲ ਦੇ ਅੱਠਵੀਂ ਅਤੇ ਦਸਵੀਂ ਜਮਾਤ ਦੇ 85% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਹਰਮਨਪ੍ਰੀਤ ਕੌਰ, ਹਸ਼ਮਨਜੋਤ ਕੌਰ, ਅਰਸ਼ਦੀਪ ਕੌਰ, ਇੰਦਰਜੀਤ ਸਿੰਘ ਅਤੇ ਹਰਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਪਿੰਡ ਦੇ ਪਤਵੰਤੇ ਸੱਜਣ ਗੁਰਮੇਲ ਸਿੰਘ, ਗੁਰਚਰਨ ਸਿੰਘ, ਬਲਵੰਤ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਸਤਨਾਮ ਸਿੰਘ ਰਘੂਬੀਰ ਸਿੰਘ, ਰਜਿੰਦਰ ਸ਼ਰਮਾ ਅਤੇ ਸਮੂਹ ਸਟਾਫ ਮੈਂਬਰ ਹਰਵਿੰਦਰ ਸਿੰਘ, ਸੰਜੀਵ ਜੋਸ਼ੀ, ਦਵਿੰਦਰ ਕੁਮਾਰ, ਸ਼੍ਰੀਮਤੀ ਹਰਪ੍ਰੀਤ ਕੌਰ, ਸ੍ਰੀਮਤੀ ਰਾਮਜੀਤ ਕੌਰ, ਸ੍ਰੀਮਤੀ ਰਜਨੀ ਕੌਰ ਤੇ ਸ੍ਰੀਮਤੀ ਪ੍ਰਿਅੰਕਾ ਜ਼ਿੰਦਲ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …