ਅੰਮ੍ਰਿਤਸਰ, 12 ਮਈ (ਸੁਖਬੀਰ ਸਿੰਘ ਖੁਰਮਣੀਆਂ) – ਵਿਦਿਆਰਥੀਆਂ ਦੇ ਜੀਵਨ ਨੂੰ ਸੰਵਾਰਨ ’ਚ ਐਨ.ਸੀ.ਸੀ ਦੀ ਅਹਿਮ ਭੂਮਿਕਾ ਹੁੰਦੀ ਹੈ।ਖ਼ਾਲਸਾ ਕਾਲਜ ਦਾ ਦੌਰਾ ਕਰਨ ਪੁੱਜੇ ਐਨ.ਸੀ.ਸੀ ਗਰੁੱਪ ਕਮਾਂਡਰ ਬ੍ਰਿਗੇਡੀਅਰ ਕੇ.ਐਸ ਬਾਵਾ ਨੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨਾਲ ਵਿਚਾਰ ਵਟਾਂਦਰੇ ਦੌਰਾਨ ਇਹ ਪ੍ਰਗਟਾਵਾ ਕੀਤਾ।ਉਨ੍ਹਾਂ ਕਿਹਾ ਕਿ ਸਿਰਮੌਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਵਿਖੇ ਪੁੱਜ ਕੇ ਬਹੁਤ ਹੀ ਮਾਣ ਮਹਿਸੂਸ ਹੋਇਆ ਹੈ।
ਕਾਲਜ ਕੈਂਪਸ ਪੁੱਜਣ ’ਤੇ ਡਾ. ਮਹਿਲ ਸਿੰਘ ਨੇ ਬ੍ਰਿਗੇਡੀਅਰ ਬਾਵਾ ਦਾ ਸਵਾਗਤ ਕਰਦਿਆਂ ਐਨ.ਸੀ.ਸੀ ਦੀਆਂ ਆਸਾਮੀਆਂ ਨੂੰ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਐਨ.ਸੀ.ਸੀ ਕੈਂਪ ਅਤੇ ਕਾਲਜ ਇਮਤਿਹਾਨ ਦੇ ਸਮੇਂ ’ਚ ਮਿਲਾਪ ਨਹੀਂ ਹੋਣਾ ਚਾਹੀਦਾ।ਜਿਸ ’ਤੇ ਬ੍ਰਿਗੇਡੀਅਰ ਬਾਵਾ ਨੇ ਯਕੀਨ ਦਿਵਾਉਂਦਿਆਂ ਕਿਹਾ ਕਿ ਕਾਲਜ ਵਿਖੇ ਐਨ.ਸੀ.ਸੀ ਦੀ ਵਿੱਦਿਆ ਕਰਨ ਵਾਲੇ ਕੈਡਿਟਾਂ ਦੀ ਬੇਹਤਰੀ ਲਈ ਇਨ੍ਹਾਂ ਚਿੰਤਾਵਾਂ ਦਾ ਹੱਲ ਕੀਤਾ ਜਾਵੇਗਾ।
ਬ੍ਰਿਗੇਡੀਅਰ ਬਾਵਾ ਨੇ ਕੈਡਿਟਾਂ ਦੀ ਸਮਰੱਥਾ ਅਤੇ ਸਿਖਲਾਈ ਨੂੰ ਹੋਰ ਵਧਾਉਣ ਲਈ ਔਬਸਟੈਕਲ ਕੋਰਸ ਅਤੇ ਸ਼ਾਰਟ ਰੇਂਜ ਫ਼ਾਈਰਿੰਗ ਰੇਂਜ ਦੇ ਨਿਰਮਾਣ ਦੀ ਜ਼ਰੂਰਤ ਨੂੰ ਉਜ਼ਾਗਰ ਕੀਤਾ।ਅਕਾਦਮਿਕ ਮਾਮਲਿਆਂ ਦੇ ਡੀਨ ਡਾ. ਤਮਿੰਦਰ ਸਿੰਘ ਭਾਟੀਆ, ਆਰਮੀ ਵਿੰਗ ਦੇ ਏ.ਐਨ.ਓ ਡਾ. ਹਰਬਿਲਾਸ ਸਿੰਘ ਰੰਧਾਵਾ, ਏਅਰ ਵਿੰਗ ਦੇ ਇੰਚਾਰਜ਼ ਡਾ. ਮੋਹਨ ਸਿੰਘ, ਜਲ ਸੈਨਾ ਵਿੰਗ ਦੇ ਇੰਚਾਰਜ ਡਾ. ਪਰਮਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਡਾ. ਮਹਿਲ ਸਿੰਘ ਨੇ ਬ੍ਰਿਗੇਡੀਅਰ ਬਾਵਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਕਰਨਲ ਏ.ਐਸ ਔਲਖ, ਸੀ.ਓ-1 ਪੰਜਾਬ ਗਰਲਜ਼ ਬਟਾਲੀਅਨ ਤੇ ਹੋਰ ਕਾਲਜ ਸਟਾਫ਼ ਹਾਜ਼ਰ ਸੀ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …