Friday, July 26, 2024

ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਹੈ ਫ਼ਿਲਮ `ਸ਼ਿੰਦਾ-ਸ਼ਿੰਦਾ ਨੋ ਪਾਪਾ`

ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ ‘ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁੱਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ਤੇ ਬਣ ਕੇ ਤਿਆਰ ਹੋਈ ਫ਼ਿਲਮ `ਸ਼ਿੰਦਾ-ਸ਼ਿੰਦਾ ਨੋ ਪਾਪਾ` 10 ਮਈ ਨੂੰ ਰਲੀਜ਼ ਹੋਈ ਹੈ, ਜੋ ਕਿ ਪਿਉ ਪੁੱਤ ਦੀਆਂ ਦਿਲਚਸਪ ਸ਼ਰਾਰਤੀ ਘਟਨਾਵਾਂ ‘ਤੇ ਅਧਾਰਿਤ ਹੈ।ਇਸ ਵਿੱਚ ਗਿੱਪੀ ਗਰੇਵਾਲ ਅਤੇ ਉਸ ਦਾ ਬੇਟਾ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ ਵਿੱਚ ਹੈ।ਸ਼ਿੰਦਾ ਨੇ ਛੋਟੀ ਉਮਰ ਤੋਂ ਹੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।ਉਸ ਦੇ ਕਿਊਟਨੇਸ ਨੂੰ ਫੈਨਜ਼ ਵਲੋਂ ਵੀ ਬੇਹੱੱਦ ਪਸੰਦ ਕੀਤਾ ਜਾ ਰਿਹਾ ਹੈ।ਫ਼ਿਲਮ ਦੀ ਕਹਾਣੀ ਸ਼ਿੰਦਾ ਦੀ ਹੈ, ਜੋ ਇੱਕ ਸ਼ਰਾਰਤੀ ਬੱਚਾ ਹੈ ਅਤੇ ਆਪਣੇ ਪਿਤਾ ਦਾ ਜੀਵਨ ਮੁਸ਼ਕਿਲ ਕਰਨ `ਚ ਕੋਈ ਕਸਰ ਬਾਕੀ ਨਹੀਂ ਛੱਡਦਾ।ਇਹ ਫ਼ਿਲਮ ਸ਼ਰਾਰਤੀ ਬੱਚਿਆਂ ਦੁਆਲੇ ਘੁੰਮਦੀ ਹੈ, ਜੋ ਕਈ ਵਾਰ ਭਰੀ ਮਹਿਫ਼ਲ ਵਿੱਚ ਆਪਣੀਆਂ ਅਜ਼ੀਬ ਹਰਕਤਾਂ ਨਾਲ ਮਾਹੌਲ ਨੂੰ ਹਾਸੇ ਦਾ ਤਮਾਸ਼ਾ ਬਣਾ ਦਿੰਦੇ ਹਨ।ਇਸ ਫਿਲਮ ਵਿੱਚ ਪਿਓ-ਪੁੱਤ ਦੀ ਮਜ਼ੇਦਾਰ ਜੁਗਲਬੰਦੀ ਨੂੰ ਦੇਸੀ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ।‘ਬਿੱਗ ਬੌਸ ਸੀਜ਼ਨ-11’ ਦੀ ਮੁਕਾਬਲੇਬਾਜ਼ ਹਿਨਾ ਦੀ ਇਹ ਪਹਿਲੀ ਪੰਜਾਬੀ ਫਿਲਮ ਹੈ।ਇਸ ਫ਼ਿਲਮ `ਚ ਹਿਨਾ ਖ਼ਾਨ ਸ਼ਿੰਦਾ ਦੀ ਮਾਂ ਦੇ ਕਿਰਦਾਰ `ਚ ਨਜ਼ਰ ਆ ਰਹੀ ਹੈ।ਇਸ ਫ਼ਿਲਮ ਦੀ ਕਹਾਣੀ, ਡਾਇਲਾਗ ਅਤੇ ਸਕਰੀਨਪਲੇਅ ਨਰੇਸ਼ ਕਥੂਰੀਆ ਨੇ ਲਿਖਿਆ ਹੈ।ਫ਼ਿਲਮ ਅਮਰਪ੍ਰੀਤ ਜੀ.ਐਸ ਛਾਬੜਾ ਦੇ ਨਿਰਦੇਸ਼ਨ ਹੇਠ ਬਣੀ ਹੈ ਅਤੇ ਫ਼ਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਬਿਕਰਮ ਮਹਿਰਾ ਅਤੇ ਸ਼ਿਧਾਰਤ ਆਨੰਦ ਕੁਮਾਰ ਹਨ।ਹੰਬਲ ਮੋਸ਼ਨ ਪਿਕਚਰਜ਼ ਅਤੇ ਸਾਰੇਗਾਮਾ ਦੀ ਪੇਸ਼ਕਸ਼ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ, ਹੀਨਾ ਖ਼ਾਨ ਅਤੇ ਸ਼ਿੰਦਾ ਗਰੇਵਾਲ ਤੋਂ ਇਲਾਵਾ ਗਿੱਪੀ ਗਰੇਵਾਲ, ਸ਼ਿੰਦਾ ਗਰੇਵਾਲ, ਹਿਨਾ ਖ਼ਾਨ, ਪ੍ਰਿੰਸ ਕੰਵਲਜੀਤ ਸਿੰਘ, ਜਸਵਿੰਦਰ ਭੱਲਾ, ਨਿਰਮਲ ਰਿਸ਼ੀ, ਗੁਰੀ ਘੁੰਮਣ, ਰਘਵੀਰ ਬੋਲੀ, ਹਰਦੀਪ ਗਿੱਲ, ਸੀਮਾ ਕੌਸ਼ਲ, ਹਰਿੰਦਰ ਭੁੱਲਰ ਅਤੇ ਏਕੋਮ ਗਰੇਵਾਲ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ।ਲੇਖ 1205202401

ਜਿੰਦ ਜਵੰਦਾ
ਮੋ – 94638 28000

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …