Friday, July 19, 2024

ਐਮ.ਐਲ.ਜੀ ਕਾਨਵੈਂਟ ਸਕੂਲ ਦੀ 10ਵੀਂ ਕਲਾਸ `ਚੋਂ ਜੀਵਨ ਸਿੰਘ ਨੇ 91.2% ਅੰਕਾਂ ਨਾਲ ਮਾਰੀ ਬਾਜ਼ੀ

ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਦੌਰਾਨ ਇਲਾਕੇ ਦੀ ਨਾਂਮਵਰ ਸੰਸਥਾ ਐਮ.ਐਲ.ਜੀ ਕਾਨਵੈਂਟ ਸਕੂਲ (ਸੀ.ਬੀ.ਐਸ.ਈ) ਦਾ ਨਤੀਜਾ 100 ਫੀਸਦੀ ਰਿਹਾ।
ਸਕੂਲ ਦੇ ਵਿਦਿਆਰਥੀ ਜੀਵਨ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਦੇ ਹੋਏ 91.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ, ਗੋਪੇਸ਼ ਗਰਗ ਨੇ 89.8 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਸਥਾਨ ਅਤੇ ਜਸ਼ਨਪ੍ਰੀਤ ਕੌਰ ਨੇ 87.04 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸਕੂਲ ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਕਿਹਾ ਕਿ ਸੈਸ਼ਨ 2023-24 ਦੀ ਸੀ.ਬੀ.ਐਸ.ਈ ਬੋਰਡ ਦੀ ਪ੍ਰੀਖਿਆ ਵਿੱਚ 32 ਵਿਦਿਆਰਥੀਆਂ ਵੱਲੋਂ ਇਮਤਿਹਾਨ ਦਿੱਤਾ ਗਿਆ ਸੀ।ਜਿਨਾਂ ਵਿਚੋਂ 5 ਵਿਦਿਆਰਥੀਆਂ ਵਲੋਂ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਗਏ ਅਤੇ 15 ਵਿਦਿਆਰਥੀਆਂ ਵਲੋਂ 80 ਪ੍ਰਤੀਸ਼ਤ ਤੋਂ ਉਪਰ ਅੰਕ ਪ੍ਰਾਪਤ ਕੀਤੇ ਗਏ।ਪੰਜਾਬੀ ਵਿਸ਼ੇ ਵਿਚ ਜਸ਼ਨਪ੍ਰੀਤ ਕੌਰ ਨੇ 99 ਅੰਕ ਹਾਸਿਲ ਕੀਤੇ।ਅੰਗਰੇਜੀ ਵਿਚੋਂ ਜੀਵਨ ਸਿੰਘ ਨੇ 92 ਅੰਕ ਹਾਸਲ ਕੀਤੇ, ਜਦੋਂਕਿ ਗੋਪੇਸ਼ ਗਰਗ ਨੇ ਮੈਥ ਵਿੱਚ 97, ਸਾਇੰਸ ਵਿੱਚ 84, ਸਮਾਜਿਕ ਸਿੱਖਿਆ ਵਿਚੋਂ 93 ਅਤੇ ਹਿੰਦੀ ਵਿੱਚੋਂ 91 ਅੰਕ ਹਾਸਲ ਕਰਦਿਆਂ ਮੋਹਰੀ ਸਥਾਨ ਹਾਸਲ ਕੀਤੇ।ਕੰਪਿਉਟਰ ਵਿਸ਼ੇ ਵਿੱੱਚ ਪ੍ਰਭਨੂਰ ਕੌਰ ਨੇ 87 ਅੰਕ ਹਾਸਿਲ ਕੀਤੇ।ਸਕੂਲ ਮੈਨੇਜਮੈਂਟ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ।
ਇਸ ਮੌਕੇ ਮੈਨੇਜਮੈਂਟ ਮੈਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ, ਪ੍ਰਿੰਸੀਪਲ ਡਾ. ਵਿਕਾਸ ਸੂਦ ਅਤੇ ਸਮੂਹ ਸਟਾਫ ਮੈਂਬਰ ਮੌਜ਼ੂਦ ਸਨ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …