Monday, June 24, 2024

ਦਸਵੀਂ/ਬਾਰਵੀਂ ਪਾਸ ਲੜਕੇ ਤੇ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਕੋਰਸ ਸ਼ੁਰੂ

ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਲਾਇਫਲੌਂਗ ਲਰਨਿੰਗ ਵਿਭਾਗ ਵੱਲੋਂ ਸਵੈ-ਰੋਜ਼ਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਦੇ ਕੈਂਪਸ ਅੰਮ੍ਰਿਤਸਰ ਵਿਖੇ ਦਸਵੀਂ/ਬਾਰਵੀਂ ਪਾਸ ਲੜਕੇ ਅਤੇ ਲੜਕੀਆਂ (ਬਿਨਾਂ ਉਮਰ ਹੱਦ) ਨੂੰ ਆਤਮ-ਨਿਰਭਰ ਬਣਾਉਣ ਲਈ 6 ਮਹੀਨੇ/ ਇੱਕ ਸਾਲ ਦੇ ਸਰਟੀਫਿਕੇਟ/ਡਿਪਲੋਮਾਂ ਦੇ ਕੋਰਸ ਸੁਰੂ ਕੀਤੇ ਜਾ ਰਹੇ।
ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ 6 ਮਹੀਨਿਆਂ ਦੇ ਸਰਟੀਫਿਕੇਟ ਕੋਰਸਾਂ ਵਿਚ ਸਰਟੀਫਿਕੇਟ ਕੋਰਸ ਵਿੱਚ ਵੈਬ ਡਿਜ਼ਾਇਨਿੰਗ, ਵੈਬ ਡਿਵੈਲਪਮੈਂਟ, ਕੰਪਿਊਟਰ ਬੇਸਿਕ ਕੰਸੈਪਟਸ, ਪ੍ਰੋਗਰਾਮਰਿੰਗ ਲੈਂਗੂਏਜ ਇਨ ਸੀ ਐਂਡ ਸੀ ਪਲੱਸ ਪਲੱਸ, ਨੈਨੀ, ਡਾਇਟ ਐਂਡ ਨਿਊਟ੍ਰੀਸ਼ਨ, ਡਰੈਸ ਡਿਜ਼ਾਇਨਿੰਗ, ਟੈਕਸਟਾਈਲ ਡਿਜ਼ਾਇਨਿੰਗ, ਬਿਉਟੀ ਕਲਚਰ, ਬਿਊਟੀ ਕਲਚਰ (ਲੜਕਿਆਂ ਲਈ ਸੈਸ਼ਨ ਸ਼ਾਮ), ਕਮਿਊਨੀਕੇਸ਼ਨ ਸਕਿੱਲਜ਼ ਇਨ ਇੰਗਲਿੰਸ਼ ਤੋਂ ਇਲਾਵਾ ਇਕ ਸਾਲ ਦੇ ਡਿਪਲੋਮਾ ਕੋਰਸਾਂ ਵਿਚ ਡਿਪਲੋਮਾ ਇਨ ਫੈਸ਼ਨ ਡਿਜ਼ਾਇਨਿੰਗ, ਫੈਸ਼ਨ ਐਂਡ ਟੈਕਸਟਾਈਲ ਡਿਜ਼ਾਇਨਿੰਗ, ਸਰਟੀਫਿਕੇਟ ਕੋਰਸ ਇਨ ਐਪਰਲ ਡਿਜ਼ਾਇਨਿੰਗ, ਡਿਪਲੋਮਾ ਕੋਰਸ ਇਨ ਕਾਸਮੀਟਾਲੋਜੀ, ਕੰਪਿਊਟਰ ਐਪਲੀਕੇਸ਼ਨ, ਗਰਾਫਿਕ ਐਂਡ ਵੈਬ ਡਿਜ਼ਾਇਨਿੰਗ, ਵੈਬ ਡਿਜ਼ਾਇਨਿੰਗ ਐਂਡ ਡਿਵੈਲਪਮੈਂਟ ਅਤੇ ਡਿਪਲੋਮਾ ਇਨ ਮਟਲੀਮੀਡੀਆ ਸ਼ਾਮਿਲ ਹਨ।
ਇਨ੍ਹਾਂ ਕੋਰਸਾਂ ਵਿਚ ਦਾਖ਼ਲਾ ਲੇਣ ਦੇ ਚਾਹਵਾਨ ਉਮੀਦਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in/lifelong/default.aspx `ਤੇ ਆਨਲਾਈਨ ਦਾਖਲਾ ਫਾਰਮ ਭਰ ਸਕਦੇ ਹਨ।

Check Also

‘ਅਧਿਆਪਕ ਦੀ ਤਿਆਰੀ’ ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ

ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵੱਲੋਂ ਜੀ.ਐਚ.ਜੀ …