Saturday, July 27, 2024

ਅਕਾਲ ਅਕੈਡਮੀਆਂ ਦੇ 16 ਜ਼ਿਲ੍ਹੇ ਟੌਪਰਾਂ ‘ਚੋਂ 15 ਲੜਕੀਆਂ ਨੇ ਮਾਰੀਆਂ ਮੱਲਾਂ

ਸੰਗਰੂਰ,17 ਮਈ (ਜਗਸੀਰ ਲੌਂਗੋਵਾਲ )- ਪਿਛਲੇ ਦਿਨੀ ਸੀ.ਬੀ.ਐੱਸ.ਈ. ਵੱਲੋਂ ਐਲਾਨੇ ਦਸਵੀ ਅਤੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਅਕਾਲ ਅਕੈਡਮੀਆਂ ਦਾ ਨਤੀਜਾ ਸੌ ਫੀਸਦੀ ਰਿਹਾ।ਜੇਕਰ ਕਿਹਾ ਜਾਵੇ ਕਿ ਨਾਰੀ ਸਸ਼ਕਤੀਕਰਨ ਅਕਾਲ ਅਕੈਡਮੀਆਂ ਵਿੱਚ ਸ਼ੁਰੂ ਹੁੰਦੀ ਹੈ ਤਾਂ ਇਹ ਸੋਲਾਂ ਆਨੇ ਸੱਚ ਹੈ।ਅਕੈਡਮੀਆਂ ਦੇ ਵਿਦਿਆਰਥੀਆਂ ਨੇ ਜਿਲ੍ਹੇ ਭਰ ਵਿੱਚੋਂ ਚੋਟੀ ਦੀਆਂ 16 ਪੁਜ਼ੀਸ਼ਨਾਂ ਹਾਸਿਲ ਕੀਤੀਆਂ ਅਤੇ ਇਹਨਾਂ ਵਿਚੋਂ 15 ਲੜਕੀਆਂ ਹਨ।ਇਹ ਪੁਜੀਸ਼ਨਾਂ ਬੱਚਿਆਂ ਨੇ ਪੇਂਡੂ ਇਲਾਕਿਆਂ ਵਿੱਚ ਬੜੂ ਸਾਹਿਬ ਦੁਆਰਾ ਸੰਚਾਲਿਤ ਅਕੈਡਮੀਆਂ ਵਿੱਚ ਪੜ੍ਹ ਕੇ ਹਾਸਲ ਕੀਤੀਆਂ ਹਨ, ਜੋ ਸ਼ਹਿਰ ਦੇ ਬੱਚਿਆਂ ਤੋਂ ਘੱਟ ਨਹੀਂ ਹਨ।
ਇਹਨਾਂ ਨਤੀਜਿਆਂ ਵਿਚੋਂ ਦਸਵੀ ਜਮਾਤ ਦੇ ਅਕਾਲ ਅਕੈਡਮੀ ਮੁਕਤਸਰ ਦੀ ਵਿੱਦਿਆਰਥਣ ਜੈਸਿਕਾ ਛਾਬੜਾ ਨੇ 98.8 ਫੀਸਦੀ ਅੰਕਾਂ ਨਾਲ ਮੁਕਤਸਰ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ, ਅਕਾਲ ਅਕੈਡਮੀ ਏਲਨਾਬਾਦ ਦੀ ਜਸ਼ਨਦੀਪ ਕੌਰ ਨੇ 98.8 ਫੀਸਦੀ ਅੰਕਾਂ ਨਾਲ ਜਿਲ੍ਹਾ ਸਿਰਸਾ (ਹਰਿਆਣਾ) ਵਿਚੋਂ ਦੂਸਰਾ ਸਥਾਨ, ਅਕਾਲ ਅਕੈਡਮੀ ਭਦੌੜ ਦੀ ਆਕਾਂਕਸ਼ਾ ਨੇ 98.6 ਫੀਸਦੀ ਅੰਕਾਂ ਨਾਲ ਜ਼ਿਲ੍ਹਾ ਬਰਨਾਲਾ ਵਿਚੋਂ ਪਹਿਲਾ ਸਥਾਨ, ਅਕਾਲ ਅਕੈਡਮੀ ਉੱਡਤ ਸੈਦੇਵਾਲਾ ਦੀ ਮਨਜੋਤ ਕੌਰ ਨੇ 98.2 ਫੀਸਦੀ ਅੰਕਾਂ ਨਾਲ ਜਿਲ੍ਹਾ ਮਾਨਸਾ ਵਿਚੋਂ ਦੂਸਰਾ ਸਥਾਨ, ਅਕਾਲ ਅਕੈਡਮੀ ਸਾਲਮ ਖੇੜਾ ਦੀ ਗੁਰਲੀਨ ਕੌਰ ਰੰਧਾਵਾ ਨੇ 98 ਫੀਸਦੀ ਅੰਕਾਂ ਨਾਲ ਜ਼ਿਲ੍ਹਾ ਫ਼ਤਿਹਾਬਾਦ (ਹਰਿਆਣਾ) ਵਿੱਚ ਦੂਸਰਾ ਸਥਾਨ, ਅਕਾਲ ਅਕੈਡਮੀ ਦਦੇਹਰ ਸਾਹਿਬ ਦੀ ਰਵਨੀਤ ਕੌਰ ਨੇ 97.20 ਫੀਸਦੀ ਅੰਕਾਂ ਨਾਲ ਜ਼ਿਲ੍ਹਾ ਤਰਨਤਾਰਨ ਵਿੱਚ ਤੀਸਰਾ ਸਥਾਨ, ਅਕਾਲ ਅਕੈਡਮੀ ਤਿੱਬੜ ਦੀ ਪ੍ਰਭਦੀਪ ਕੌਰ ਨੇ 97 ਫੀਸਦੀ ਅੰਕਾਂ ਨਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਬਾਰ੍ਹਵੀਂ ਦੇ ਨਤੀਜਿਆਂ ਵਿਚੋਂ ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਦੀ ਗੁਰਮਨਜੀਤ ਕੌਰ ਨੇ 97.4 ਫੀਸਦੀ ਅੰਕਾਂ ਨਾਲ ਹਿਊਮੈਨਟੀਜ਼ ਵਿੱਚ ਜ਼ਿਲ੍ਹਾ ਤਰਨਤਾਰਨ ਵਿਚੋਂ ਤੀਸਰਾ ਸਥਾਨ, ਅਕਾਲ ਅਕੈਡਮੀ ਅਜੀਤਸਰ ਰਤੀਆ ਦੀ ਮਨਪ੍ਰੀਤ ਕੌਰ ਨੇ 97.4 ਅੰਕਾਂ ਨਾਲ ਹਿਊਮੈਨਟੀਜ਼ ਵਿੱਚ ਜਿਲ੍ਹਾ ਫ਼ਤਿਹਾਬਾਦ (ਹਰਿਆਣਾ) ਵਿੱਚੋਂ ਦੂਸਰਾ ਸਥਾਨ, ਅਕਾਲ ਅਕੈਡਮੀ ਰੀਠਖੇੜੀ ਦੀ ਗੁਰਲੀਨ ਕੌਰ ਨੇ 97.2 ਫੀਸਦੀ ਅੰਕਾਂ ਨਾਲ ਆਰਟਸ ਵਿੱਚ ਜ਼ਿਲ੍ਹਾ ਪਟਿਆਲਾ ਵਿਚੋਂ ਦੂਸਰਾ ਸਥਾਨ, ਅਕਾਲ ਅਕੈਡਮੀ ਅਜੀਤਸਰ ਰਤੀਆ ਦੀ ਅਮਨਪ੍ਰੀਤ ਕੌਰ ਨੇ 97 ਫੀਸਦੀ ਅੰਕਾਂ ਨਾਲ ਸਾਇੰਸ ਵਿੱਚ ਜ਼ਿਲ੍ਹਾ ਫ਼ਤਿਹਾਬਾਦ (ਹਰਿਆਣਾ) ਵਿਚੋਂ ਪਹਿਲਾ ਸਥਾਨ, ਅਕਾਲ ਅਕੈਡਮੀ ਕਾਲੇਕੇ ਦੀ ਪ੍ਰਨੀਤ ਕੌਰ ਨੇ 97 ਫੀਸਦੀ ਅੰਕਾਂ ਨਾਲ ਆਰਟਸ ਵਿੱਚ ਜ਼ਿਲ੍ਹਾ ਮੋਗਾ ਵਿਚੋਂ ਦੂਸਰਾ ਸਥਾਨ, ਅਕਾਲ ਅਕੈਡਮੀ ਜਗਾ ਰਾਮ ਤੀਰਥ ਦੇ ਵਿਸ਼ਾਲ ਸਿੰਘ ਨੇ 96.8 ਫੀਸਦੀ ਅੰਕਾਂ ਨਾਲ ਹਿਊਮੈਨਟੀਜ਼ ਵਿੱਚ ਜ਼ਿਲ੍ਹਾ ਬਠਿੰਡਾ ਵਿਚੋਂ ਪਹਿਲਾ ਸਥਾਨ, ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਦੀ ਅਨਮੋਲਪ੍ਰੀਤ ਕੌਰ ਨੇ 94.4 ਫੀਸਦੀ ਅੰਕਾਂ ਨਾਲ ਮੈਡੀਕਲ ਵਿੱਚ ਜ਼ਿਲ੍ਹਾ ਤਰਨਤਾਰਨ ਵਿਚੋਂ ਦੂਸਰਾ ਸਥਾਨ, ਅਕਾਲ ਅਕੈਡਮੀ ਤਿੱਬੜ ਦੀ ਗੁਰਪ੍ਰੀਤ ਕੌਰ ਨੇ 94.4 ਫੀਸਦੀ ਅੰਕਾਂ ਨਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਤੀਸਰਾ ਸਥਾਨ ਅਤੇ ਅਕਾਲ ਅਕੈਡਮੀ ਢੋਟੀਆਂ ਦੀ ਖੁਸ਼ਪ੍ਰੀਤ ਕੌਰ ਨੇ 94.4 ਫੀਸਦੀ ਅੰਕਾਂ ਨਾਲ ਜ਼ਿਲ੍ਹਾ ਤਰਨਤਾਰਨ ਵਿੱਚੋਂ ਤੀਸਰਾ ਸਥਾਨ ਹਾਸਿਲ ਕੀਤਾ।ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਚਲਾਈ ਜਾ ਰਹੀ ਮਾਤਾ ਭੋਲੀ ਸਕੀਮ ਤਹਿਤ ਇਹਨਾਂ ਅਕਾਲ ਅਕੈਡਮੀਆਂ ਵਿੱਚ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਦਿੱਤੀ ਜਾਂਦੀ ਹੈ।
ਇਥੇ ਜਿਕਰਯੋਗ ਹੈ ਕਿ ਇਹਨਾਂ ਜਿਲ੍ਹਾ-ਪੱਧਰ `ਤੇ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਵਿੱਚ ਅਕਾਲ ਅਕੈਡਮੀ ਢੋਟੀਆਂ ਦੀ ਖੁਸ਼ਪ੍ਰੀਤ ਕੌਰ (ਜਿਲ੍ਹੇ ਵਿੱਚ ਤੀਸਰਾ ਸਥਾਨ), ਅਕਾਲ ਅਕੈਡਮੀ ਦਦੇਹਰ ਸਾਹਿਬ ਦੀ ਜਸਮੀਤ ਕੌਰ (95 ਫੀਸਦੀ ਤਰਨਤਾਰਨ ਜ਼ਿਲੇ ਵਿੱਚ ਛੇਵਾਂ ਸਥਾਨ) ਅਤੇ ਖੁਸ਼ਪ੍ਰੀਤ ਕੌਰ (94.6 ਫੀਸਦੀ ਤਰਨਤਾਰਨ ਜ਼ਿਲੇ ਵਿੱਚ ਸੱਤਵਾਂ ਸਥਾਨ) ਹਾਸਿਲ ਕੀਤਾ ਹੈ।ਸੰਸਥਾ ਹਮੇਸ਼ਾ ਹੀ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਉਚ-ਵਿੱਦਿਆ ਦੇਣ ਦਾ ਬਹੁਤ ਵੱਡਾ ਉਪਰਾਲਾ ਕਰ ਰਹੀ ਹੈ।ਇਸ ਗੱਲ ਨੂੰ ਅਸੀਂ ਸਹੀ ਸਾਬਿਤ ਕਹਿ ਸਕਦੇ ਹਾਂ ਕਿ ਪਦਮ ਸ਼੍ਰੀ ਸ਼੍ਰੋਮਣੀ ਪੰਥ ਰਤਨ ਵਿੱਦਿਆ ਮਾਰਤੰਡ ਸੰਤ ਬਾਬਾ ਇਕਬਾਲ ਸਿੰਘ ਜੀ ਵਲੋਂ ਅਕੈਡਮੀਆਂ ਦਾ ਲਗਾਇਆ ਵਿੱਦਿਆ ਲਈ ਬੂਟਾ ਦਿਨੋ ਦਿਨ ਫੈਲ ਰਿਹਾ ਹੈ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …