ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ) – ਮਜੀਠਾ ਦੇ ਟਾਹਲੀ ਸਾਹਿਬ ਅਤੇ ਰਾਮ ਦੀਵਾਲੀ ਹਿੰਦੂਆਂ ਵਿਖੇ ਕਾੰਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ
‘ਚ ਮੀਟਿੰਗ ਕੀਤੀ ਗਈ।ਇਸ ਦੌਰਾਨ ਗੁਰਜੀਤ ਸਿੰਘ ਨੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾ ਦੀ ਕਲਾ ਨੂੰ ਸਿਰਫ ਇੱਕ ਮੌਕਾ ਦੇਣ ਦੀ ਲੋੜ ਹੈ, ਜਿਸ ਨਾਲ ਪੂਰੇ ਰਾਜ ਦਾ ਵਿਕਾਸ ਹੋਵੇਗਾ।
ਉਹਨਾਂ ਕਿਹਾ ਕਿ ਪੰਜਾਬ ਅਤੇ ਅੰਮ੍ਰਿਤਸਰ ਦੇ ਪਿੰਡਾਂ ਚ ਫੈਲੀ ਪੁਰਾਤਨ ਕਲਾ ਬੇਹਦ ਖਾਸ ਹੈ ਅਤੇ ਇਹਨਾਂ ਕਲਾਵਾਂ ਨੂੰ ਇਕ ਹੱਲਾਸ਼ੇਰਾ ਦੇਣ ਦੀ ਲੋੜ ਹੈ।ਉਹਨਾਂ ਨੇ ਕਿਹਾ ਕਿ ਰਿਵਾਇਤੀ ਇੰਡਸਟਰੀ ਭਾਜਪਾ ਦੀਆਂ ਨਾਕਾਮੀਆਂ ਕਾਰਣ ਦੂਜੇ ਰਾਜਾਂ ਵਿੱਚ ਸ਼ਿਫਟ ਹੋ ਗਈ ਹੈ।ਜਿਸ ਨੂੰ ਮੁੜ ਸਜੀਵ ਕਰਣ ਲਈ ਕਾੰਗਰਸ ਨੂੰ ਜਿਤਾਉਣਾ ਜਰੁਰੀ ਹੈ।ਉਹਨਾਂ ਨੇ ਕਿਹਾ ਕਿ ਕਾੰਗਰਸ ਨੂੰ ਲਿਆਉਣਾ ਦੇਸ਼ ਦੀ ਅਵਾਜ਼ ਹੈ।
ਇਸ ਮੌਕੇ ਭਗਵੰਤ ਪਾਲ ਸਿੰਘ ਸੱਚਰ, ਸਰਪੰਚ ਜਗਦੇਵ ਸਿੰਘ ਬੱਗਾ, ਸਰਪੰਚ ਸਤਨਾਮ ਸਿੰਘ ਕਾਜੀਕੋਟ, ਸਰਪੰਚ ਗੁਰਵਿੰਦਰ ਸਿੰਘ, ਪ੍ਰਧਾਨ ਨਵਦੀਪ ਸਿੰਘ ਸੋਨਾ, ਬਲਾਕ ਪ੍ਰਧਾਨ ਨਵਤੇਜ ਪਾਲ ਸਿੰਘ, ਸ਼ਮਸ਼ੇਰ ਸਿੰਘ ਬਾਬੋਵਾਲ, ਪਰਮਜੀਤ ਸਿੰਘ ਬਿੱਲੂ, ਅਸ਼ੋਕ ਮੱਤੇਵਾਲ, ਦਿਲਬਾਗ ਸਿੰਘ ਬਾਬੋਵਾਲ, ਹਰਮਨ ਸਿੰਘ, ਸੁੱਖ ਮਹਿਮਦਪੁਰ, ਬਾਬਾ ਲੱਖਾ ਸਿੰਘ ਸਿਆਲਕਾ, ਮੁਕੇਸ਼ ਭਨੋਟ ਰੂਪੋਵਾਲੀ, ਸਾਬੀ ਰੂਪੋਵਾਲੀ, ਨਿੱਕੂ ਬਾਬੋਵਾਲ, ਬਲਦੇਵ ਸਿੰਘ, ਲਖਵਿੰਦਰ ਸਿੰਘ ਸ਼ਾਹ, ਸੁਰਿੰਦਰ ਸਿੰਘ ਚਾਟੀਵਿੰਡ ਲੇਹਲ ਅਤੇ ਹੋਰ ਵਰਕਰ ਸਾਥੀ ਮੋਜ਼ੂਦ ਸਨ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media