ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਭਾਰਤ ਸਰਕਾਰ ਦੀ ਰੂਸਾ ਗ੍ਰਾਂਟ ਦੁਆਰਾ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਿੱਚ “ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ” ਲੈਬਾਰਟਰੀ ਦੀ ਸਥਾਪਨਾ ਕੀਤੀ ਗਈ ਹੈ।”ਫੈਕਟਰੀ ਆਟੋਮੇਸ਼ਨ ਅਤੇ ਰੋਬੋਟਿਕਸ ਪ੍ਰੋਗ੍ਰਾਮਿੰਗ ਯੂਸਿੰਗ ਫਲੂਡਸਿਮ ਸੌਫਟਵੇਅਰ ਐਂਡ ਸੀ.ਆਈ.ਆਰ.ਓ.ਐਸ ਸਾਫਟਵੇਅਰ ਆਫ ਜਰਮਨੀ ਫੇਸਟੋ ਕੰਪਨੀ” ਵਿਸ਼ੇ `ਤੇ ਇਹ ਪੰਜ਼ ਰੋਜ਼ਾ ਸਿਖਲਾਈ ਪ੍ਰੋਗਰਾਮ ਡਾ. ਪੀ.ਕੇ ਪਾਤੀ ਦੇ ਸਹਿਯੋਗ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਲੈਬਾਰਟਰੀ ਵਿਖੇ ਆਯੋਜਿਤ ਕੀਤਾ ਗਿਆ।ਉਦਮਤਾ ਅਤੇ ਨਵੀਨਤਾ ਵਿੱਚ ਨਵੀਆਂ ਦਿਸ਼ਾਵਾਂ ਵਿੱਚ ਕਾਰਜ਼ ਕਰਨ ਦੇ ਉਦੇਸ਼ ਨਾਲ ਕਰਵਾਏ ਗਏ ਇਸ ਸਿਖਲਾਈ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਫੈਕਟਰੀ ਆਟੋਮੇਸ਼ਨ ਅਤੇ ਰੋਬੋਟਿਕ ਪ੍ਰੋਗਰਾਮਿੰਗ ਤਕਨੀਕਾਂ ਬਾਰੇ ਸਿਖਲਾਈ ਦਿੱਤੀ ਗਈ।
ਡਾ. ਪਾਤੀ ਨੇ ਇਸ ਮੌਕੇ ਕਿਹਾ ਕਿ ਇਸ ਤਰ੍ਹਾਂ ਦੀ ਸਿਖਲਾਈ ਅਕਾਦਮਿਕ ਅਤੇ ਉਦਯੋਗ ਵਿੱਚ ਵਰਤੀਆਂ ਜਾਣ ਵਾਲੀਆਂ ਨਵੀਨਤਮ ਤਕਨਾਲੋਜੀਆਂ ਵਿਚਕਾਰ ਪਾੜੇ ਨੂੰ ਪੂਰਾ ਕਰ ਸਕਦੀ ਹੈ।ਡਾ. ਹਰਮਿੰਦਰ ਸਿੰਘ ਮੁਖੀ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਨੇ ਰਿਸੋਰਸ ਪਰਸਨ, ਫੇਸਟੋ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਮੈਨੇਜਰ ਡਿਡੈਕਟਿਕ ਈ.ਆਰ ਚੰਦਰਸ਼ੇਖਰ ਵੀ.ਵਾਰੇਰਕਰ, ਈ.ਆਰ ਵਰੇਰਕਰ ਨੇ ਸੀਮੇਂਸ ਟੈਕਨਿਕ ਅਕੈਡਮੀ ਬਰਲਿਨ ਜਰਮਨੀ ਤੋਂ ਲੈਵਲ 1 ਅਤੇ ਲੈਵਲ 2 ਮੇਕੈਟ੍ਰੋਨਿਕਸ ਟ੍ਰੇਨਰ ਨੂੰ ‘ਜੀ ਆਇਆਂ’ ਆਖਿਆ।ਉਨ੍ਹਾਂ ਪਾਸ ਇਲੈਕਟ੍ਰੀਕਲ ਮੇਨਟੇਨੈਂਸ ਡਿਪਾਰਟਮੈਂਟ ਵਿੱਚ ਟਾਟਾ ਸਟੀਲ ਵਾਇਰ ਡਿਵੀਜ਼ਨ ਵਿੱਚ ਕੋਰ ਨਿਰਮਾਣ ਉਦਯੋਗ ਵਿੱਚ 15 ਸਾਲਾਂ ਦਾ ਤਜ਼ਰਬਾ ਹੈ ਅਤੇ ਇੰਡੋ-ਜਰਮਨ ਜੇ.ਵੀ ਕੰਪਨੀ ਕ੍ਰਿਸਚੀਅਨ ਸ਼ਾਰਪਲਾਈਨ ਟੈਕਨੀਕਲ ਟਰੇਨਿੰਗ ਪ੍ਰਾਈਵੇਟ ਵਿੱਚ 9 ਸਾਲਾਂ ਦਾ ਕੋਰ ਸਿਖਲਾਈ ਦਾ ਤਜ਼ਰਬਾ ਹੈ।
ਸਿਖਲਾਈ ਸੈਸ਼ਨ ਦੌਰਾਨ ਉਦਯੋਗਿਕ ਕ੍ਰਾਂਤੀ ਦੇ ਦ੍ਰਿਸ਼ਟੀਕੋਣ ਤੋਂ ਨਿਊਮੈਟਿਕਸ ਅਤੇ ਹਾਈਡ੍ਰੌਲਿਕਸ ਬਾਰੇ ਮੁੱਢਲੇ ਗਿਆਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇਣ ਤੋਂ ਇਲਾਵਾ ਫਿਉਡ, ਇਸਮ, ਸੀਰੋਸ, ਕੋਡੇਸਿਸ ਅਤੇ ਪੀਐਲ਼ਸੀ ਸੌਫਟਵੇਅਰ ਦੀ ਪੇਸ਼ੇਵਰ ਵਰਤੋਂ ਬਾਰੇ ਦੱਸਿਆ ਗਿਆ।ਸਿਖਲਾਈ ਪ੍ਰੋਗਰਾਮ ਵਿੱਚ ਫੈਕਲਟੀ ਮੈਂਬਰਾਂ ਦੇ ਨਾਲ ਲਗਭਗ 150 ਵਿਦਿਆਰਥੀਆਂ ਨੇ ਭਾਗ ਲਿਆ।ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ 12ਵੀਂ ਨਾਨ-ਮੈਡੀਕਲ ਪਾਸ-ਆਊਟ ਵਿਦਿਆਰਥੀਆਂ ਲਈ ਪੰਜ ਸਾਲਾ ਐਮ.ਟੈਕ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਇੰਜੀਨੀਅਰਿੰਗ ਵਿੱਚ ਮੁਹਾਰਤ ਵਾਲਾ ਕੋਰਸ ਵੀ ਸ਼ੁਰੂ ਕੀਤਾ ਹੈ।
Check Also
ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ
ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …