Saturday, July 27, 2024

ਵੋਟ ਪਾਉਣ ਵਾਸਤੇ ਜਿਲ੍ਹੇ ਦੇ ਵੋਟਰਾਂ ਨੂੰ ਸੱਦਾ ਪੱਤਰ ਭੇਜੇਗਾ ਜਿਲ੍ਹਾ ਪ੍ਰਸ਼ਾਸਨ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਚੋਣਾਂ ਦੇ ਤਿਉਹਾਰ ਨੂੰ ਸਹੀ ਅਰਥਾਂ ਵਿੱਚ ਮਨਾਉਣ ਦੇ ਮਨੋਰਥ ਨਾਲ ਜਿਲ੍ਹਾ ਪ੍ਰਸ਼ਾਸਨ ਨੇ ਵੋਟਰਾਂ ਨੂੰ ਵੋਟ ਪਾਉਣ ਵਾਸਤੇ ਸੱਦਾ ਪੱਤਰ ਭੇਜਣ ਦਾ ਪ੍ਰੋਗਰਾਮ ਬਣਾਇਆ ਹੈ ਅਤੇ ਇਸ ਕੰਮ ਲਈ ਪੰਜਾਬੀ ਅਤੇ ਅੰਗਰੇਜ਼ੀ ਦੋ ਭਾਸ਼ਾਵਾਂ ਵਿੱਚ ਸੱਦਾ ਪੱਤਰ ਤਿਆਰ ਕੀਤੇ ਜਾ ਰਹੇ ਹਨ।ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਅਸੀਂ ਲੋਕਤੰਤਰ ਦੇ ਇਸ ਤਿਉਹਾਰ ਵਿਚ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਨਾਉਣ ਲਈ ਵਿਆਹ ਅਤੇ ਹੋਰ ਸਮਾਗਮਾਂ ਵਾਂਗ ਜਿਸ ਤਰਾਂ ਮਹਿਮਾਨਾਂ ਨੂੰ ਸੱਦਾ ਪੱਤਰ ਭੇਜੇ ਜਾਂਦੇ ਹਨ, ਉਸੇ ਤਰਜ਼ ‘ਤੇ ਵੋਟਾਂ ਪਾਉਣ ਲਈ ਵੀ ਸੱਦਾ ਪੱਤਰ ਭੇਜੇ ਜਾਣਗੇ।ਥੋਰੀ ਨੇ ਦੱਸਿਆ ਕਿ ਫੁਲਕਾਰੀ ਦੇ ਡਿਜ਼ਾਇਨ ਵਿੱਚ ਛਾਪੇ ਜਾ ਰਹੇ ਇਹ ਸੱਦਤ ਪੱਤਰ ਪਹਿਲੀ ਵਾਰ ਵੋਟ ਪਾ ਰਹੇ 51032 ਨੌਜਵਾਨਾਂ, 80 ਤੋਂ ਵੱਧ ਉਮਰ ਦੇ 42018 ਬਜ਼ੁਰਗ ਵੋਟਰ ਜਿੰਨਾਂ ਵਿੱਚ 100 ਸਾਲ ਤੋਂ ਵੱਧ ਉਮਰ ਵਾਲੇ 505 ਵੋਟਰ ਹਨ।ਇਸ ਤੋਂ ਇਲਾਵਾ 74 ਟਰਾਂਸਜੈਂਡਰ ਵੋਟਰਾਂ ਨੂੰ ਇਹ ਸੱਦਾ ਪੱਤਰ ਭੇਜੇ ਜਾਣਗੇ।
ਚੋਣ ਤਹਿਸੀਲਦਾਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਸੱਦਾ ਪੱਤਰ ਛਪਣ ਲਈ ਜਾ ਚੁੱਕੇ ਹਨ ਅਤੇ ਇੰਨਾਂ ਨੂੰ ਵੰਡਣ ਲਈ ਬੀ.ਐਲ.ਓਜ਼ ਦੀ ਡਿਊਟੀ ਲਗਾ ਦਿੱਤੀ ਗਈ ਹੈ।ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ ਇਸ ਵਾਰ 1995719 ਕੁੱਲ ਵੋਟਰ ਆਪਣੇ ਮੱਤਦਾਨ ਦੀ ਵਰਤੋਂ ਕਰਨਗੇ, ਜਿੰਨਾ ਵਿੱਚ 1047086 ਮਰਦ ਅਤੇ 948559 ਔਰਤਾਂ ਸ਼ਾਮਿਲ ਹਨ।ਇੰਦਰਜੀਤ ਸਿੰਘ ਨੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 1 ਜੂਨ ਨੂੰ ਵੱਧ-ਚੜ੍ਹ ਕੇ ਆਪਣਾ ਕੀਮਤੀ ਵੋਟ ਪਾਉਣ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …