Monday, June 24, 2024

ਗੁਰਮੀਤ ਸਿੰਘ ਖੁੱਡੀਆਂ ਦੇ ਚੋਣ ਦਫਤਰ ਦਾ ਕੀਤਾ ਗਿਆ ਉਦਘਾਟਨ

ਭੀਖੀ, 21 (ਕਮਲ ਜ਼ਿੰਦਲ) – ਸਥਾਨਕ ਸ਼ਹਿਰ ਭੀਖੀ ਵਿਖੇ ਆਮ ਆਦਮੀ ਪਾਰਟੀ ਵਲੋਂ ਹਲਕਾ ਵਿਧਾਇਕ ਡਾ. ਵਿਜੈ ਸਿੰਗਲਾ ਦੀ ਅਗਵਾਈ ਵਿੱਚ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ ਗਿਆ।ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਭਾਰੀ ਬਹੁਮਤ ਨਾਲ ਗੁਰਮੀਤ ਸਿੰਘ ਖੁੰਡੀਆਂ ਜਿੱਤ ਹਾਸਿਲ ਕਰਨਗੇ।ਹਲਕਾ ਮਾਨਸਾ ਤੋਂ ਵੱਡੀ ਲੀਡ ਨਾਲ ਇਸ ਵਾਰ ਫਿਰ ਲੋਕ ਇਤਿਹਾਸ ਦੁਰਹਾਉਣ ਗਏ।ਮਾਨ ਸਰਕਾਰ ਦੇ ਦੋ ਸਾਲਾਂ ਦੇ ਕਾਰਜ਼ਕਾਲ ਦੌਰਾਨ ਕੀਤੇ ਰਿਕਾਰਡ ਤੋੜ ਕੰਮਾਂ ਨੂੰ ਤਰਜ਼ੀਹ ਦਿੰਦਿਆਂ ਪੰਜਾਬ ਦੇ ਲੋਕੀ ਮਾਨ ਸਰਕਾਰ ਨੂੰ ਵੋਟ ਪਾਉਣ ਦਾ ਮਨ ਬਣਾ ਚੁੱਕੇ ਹਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਸਿੰਗਲਾ ਨੇ ਕਿਹਾ ਆਮ ਆਦਮੀ ਪਾਰਟੀ ਦੀ ਮਾਨਸਾ ਲੋਕ ਪੱਖੀ ਸਰਕਾਰ ਹੈ।ਪੰਜਾਬ ਦੀ ਇਕਲੋਤੀ ਸਰਕਾਰ ਜਿਸ ਨੇ ਬਿਨਾਂ ਸਿਫਾਰਸ਼ ਮੈਰਿਟ ਦੇ ਅਧਾਰ ‘ਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।ਇਸ ਦੇ ਨਾਲ ਨਾਲ ਲੋਕਾਂ ਨੂੰ 24 ਘੰਟੇ ਮੁਫ਼ਤ ਬਿਜਲੀ, ਕਿਸਾਨ ਭਰਾਵਾਂ ਨੂੰ ਮੋਟਰ ਨਿਰਵਿਘਨ ਸਪਲਾਈ ਤੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਦਵਾਈਆਂ ਦੀ ਸਹੁਲਤਾਂ ਦੇਣ ਲਈ ਵਚਨਬੱਧ ਹਨ।ਪਾਰਟੀ ਦੇ ਸੀਨੀਅਰ ਤੇ ਟਕਸਾਲੀ ਆਗੂ ਮਾਂ ਵਰਿੰਦਰ ਸੋਨੀ ਭੀਖੀ ਅਤੇ ਚੁਸਪਿੰਦਰਬੀਰ ਸਿੰਘ ਭੁਪਾਲ ਨੇ ਕਿਹਾ ਕਿ ਬਲਾਕ ਭੀਖੀ ਤੋਂ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਖੁੰਡੀਆਂ ਨੂੰ ਵੱਡੀ ਲੀਡ ਦੇ ਫ਼ਰਕ ਨਾਲ ਜਿਤਾ ਕੇ ਇਹ ਸੀਟ ਪਾਰਟੀ ਦੀ ਝੋਲੀ ਪਾਵਾਂਗੇ।
ਇਸ ਮੌਕੇ ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ, ਅਮਨਦੀਪ ਸਿੰਘ, ਸਿੰਕਦਰ ਸਿੰਘ, ਪਰਮਜੀਤ ਕੌਰ ਮੰਜ਼ੂ, ਬਲਰਾਜ ਬਾਂਸਲ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਨਵਨੀਤ ਢੈਪਈ ਅਤੇ ਪਾਰਟੀ ਵਰਕਰ ਤੇ ਆਗੂ ਹਾਜ਼ਰ ਸਨ।

Check Also

‘ਅਧਿਆਪਕ ਦੀ ਤਿਆਰੀ’ ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ

ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵੱਲੋਂ ਜੀ.ਐਚ.ਜੀ …