Monday, June 24, 2024

ਸੰਧੂ ਸਮੁੰਦਰੀ ਨੇ ਖੁੱਲ੍ਹੀ ਜੀਪ `ਤੇ ਸਵਾਰ ਹੋ ਕੇ ਰੋਡ ਸ਼ੋਅ ਕੀਤਾ

ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਨੂੰ ਸਿਖ਼ਰਾਂ ’ਤੇ ਲਿਜਾਂਦਿਆਂ ਉਨ੍ਹਾਂ ਦੇ ਹੱਕ ਵਿੱਚ ਗੋਲਡਨ ਗੇਟ ਤੋਂ ਨਿਊ ਅੰਮ੍ਰਿਤਸਰ ਤੱਕ ਮੋਟਰਸਾਈਕਲ-ਕਾਰ ਰੈਲੀ ਕੱਢੀ ਗਈ।ਸੰਧੂ ਸਮੁੰਦਰੀ ਖੁੱਲ੍ਹੀ ਜੀਪ ਵਿੱਚ ਸਵਾਰ ਨਜ਼ਰ ਆਏ।ਰੈਲੀ ਵਿੱਚ ਸੈਂਕੜੇ ਕਾਰਾਂ, ਜੀਪਾਂ ਅਤੇ ਅਣਗਿਣਤ ਮੋਟਰਸਾਈਕਲਾਂ ਨੇ ਸ਼ਮੂਲੀਅਤ ਕੀਤੀ।ਲੋਕਾਂ ਨੇ ਸੰਧੂ ਸਮੁੰਦਰੀ ਦਾ ਨਿੱਘਾ ਸਵਾਗਤ ਕੀਤਾ। ਸੰਧੂ ਸਮੁੰਦਰੀ ਨੇ ਸਾਰਿਆਂ ਦੀਆਂ ਸ਼ੁਭਕਾਮਨਾਵਾਂ  ਪ੍ਰਵਾਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਅੰਮ੍ਰਿਤਸਰ ਦੇ ਵਿਕਾਸ ਨੂੰ ਮੁੱਖ ਪਹਿਲ ਦਿੰਦੇ ਹੋਏ ਆਪਣੇ ਲਈ ਸਹੀ ਨੁਮਾਇੰਦੇ ਚੁਣਨ।ਰੋਡ ਸ਼ੋਅ ਵਿੱਚ ਰਾਜੇਸ਼ ਹਨੀ, ਵਰਿੰਦਰ ਸਵੀਟੀ, ਗੁਰਕੰਵਲ ਸਿੰਘ ਮਾਨ, ਗੁਰਤੇਸ਼ਵਰ ਬਾਵਾ, ਗੁਰਪ੍ਰੀਤ ਸਿੰਘ, ਮਹਿੰਦਰ ਸਿੰਗੜੀ, ਕਮਲ ਕਪੂਰ, ਅਸ਼ੋਕ ਮਹਾਜਨ ਆਦਿ ਹਾਜ਼ਰ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਧੂ ਸਮੁੰਦਰੀ ਨੇ ਕਿਹਾ ਕਿ ਲੋਕ ਅੱਗੇ ਵੱਲ ਦੇਖਦੇ ਹਨ।ਅੰਮ੍ਰਿਤਸਰ ਦੇ ਲੋਕ ਖ਼ਾਸ ਤੌਰ `ਤੇ ਇਥੋਂ ਦੇ ਵਿਕਾਸ ਦੀ ਆਸ ਰੱਖਦੇ ਹਨ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿੱਚ ਵਿਕਾਸ ਲਿਆਂਦਾ ਹੈ, ਇਹ ਵਿਕਾਸ ਅੰਮ੍ਰਿਤਸਰ ਵਿੱਚ ਲਿਆਉਣਾ ਹੈ।ਇਥੋਂ ਦੀ ਕਾਨੂੰਨੀ ਵਿਵਸਥਾ ਮਾੜੀ ਹੈ ਅਤੇ ਨਸ਼ਾ ਵਧ ਰਿਹਾ ਹੈ।ਸਾਡੀ ਖੇਤੀ ਅਤੇ ਉਦਯੋਗ ਨੂੰ ਚੁਨੌਤੀਆਂ ਹਨ।

Check Also

‘ਅਧਿਆਪਕ ਦੀ ਤਿਆਰੀ’ ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ

ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵੱਲੋਂ ਜੀ.ਐਚ.ਜੀ …