ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਜਨਤਕ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ `ਤੇ ਹੱਲ ਕਰਨ ਲਈ ਇੰਜੀਨੀਅਰਿੰਗ ਵਿੰਗ ਨੂੰ ਉਹ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।ਨਗਰ ਨਿਗਮ ਅੰਮ੍ਰਿਤਸਰ ਆਪਣੇ ਨਾਗਰਿਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਸਪਲਾਈ ਕਰਨ ਲਈ ਵਚਨਬੱਧ ਹੈ।ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਨਗਰ ਨਿਗਮ ਵਲੋਂ ਪੀਣ ਵਾਲੇ ਸ਼ੁੱਧ ਪਾਣੀ ਲਈ ਅਤੇ ਸੀਵਰੇਜ਼ ਪਾਈਪਾਂ ਪਾਈਆਂ ਗਈਆਂ ਹਨ, ਪਰ ਕੁੱਝ ਲੋਕ ਪ੍ਰਾਈਵੇਟ ਪਲੰਬਰਾਂ ਰਾਹੀਂ ਪਾਣੀ ਅਤੇ ਸੀਵਰੇਜ਼ ਦੇ ਕੁਨੈਕਸ਼ਨ ਗੈਰ-ਕਾਨੂੰਨੀ ਢੰਗ ਨਾਲ ਲੈ ਲੈਂਦੇ ਹਨ ਅਤੇ ਇਹ ਕੁਨੈਕਸ਼ਨ ਲਾਉਣ ਸਮੇਂ ਪਾਈਪਾਂ ਟੁੱਟ ਜਾਂਦੀਆਂ ਹਨ, ਜੋ ਕਿ ਸੀਵਰੇਜ਼ ਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਰਲਣ ਦਾ ਮੁੱਖ ਕਾਰਨ ਹੈ।
ਉਨ੍ਹਾਂ ਕਿਹਾ ਕਿ ਗੁਜਰਾਤ ਗੈਸ ਕੰਪਨੀ ਵੀ ਪੱਛਮੀ ਜ਼ੋਨ ਦੀਆਂ ਵੱਖ-ਵੱਖ ਕਲੋਨੀਆਂ ਵਿੱਚ ਆਪਣਾ ਬੁਨਿਆਦੀ ਢਾਂਚਾ ਵਿਛਾ ਰਹੀ ਹੈ ਅਤੇ ਟ੍ਰੇਚਿੰਗ ਦੌਰਾਨ ਇਹ ਸੀਵਰੇਜ਼ ਦੀਆਂ ਪਾਈਪਾਂ ਨੂੰ ਤੋੜ ਦਿੰਦੀਆਂ ਹਨ।ਪਰ ਉਨ੍ਹਾਂ ਨੂੰ ਇਸ ਦੀ ਮੁਰੰਮਤ ਕਰਵਾਉਣ ਦੀ ਕੋਈ ਪ੍ਰਵਾਹ ਨਹੀਂ ਹੈ।ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਕੰਪਨੀ ਕੋਲ ਉਠਾਇਆ ਹੈ ਅਤੇ ਬਿਨਾਂ ਦੇਰੀ ਕੀਤੇ ਸਾਰੇ ਨੁਕਸਾਨ ਦੀ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ ਹਨ।ਕਾਰਜਕਾਰੀ ਇੰਜਨੀਅਰ ਪੱਛਮੀ ਜ਼ੋਨ ਗੁਰਜਿੰਦਰ ਨੇ ਦੱਸਿਆ ਹੈ ਕਿ ਐਸ.ਡੀ.ਓ ਅਨੁਦੀਪਕ ਸਿੰਘ, ਜੇ.ਈ ਸੁਨੀਲ ਕੁਮਾਰ ਅਤੇ ਨਰਿੰਦਰ ਕੁਮਾਰ ਦੀ ਟੀਮ ਪ੍ਰਭਾਵਿਤ ਸਾਰੀਆਂ ਕਲੋਨੀਆਂ ਨਰਾਇਣਗੜ੍ਹ, ਕਰਤਾਰ ਨਗਰ, ਗੁਰੂ ਅਮਰਦਾਸ ਕਲੋਨੀ, ਹਮੀਦਪੁਰਾ, ਨਿਊ ਰਣਜੀਤਪੁਰਾ, ਨੇੜੇ ਮਾਡਲ ਟਾਊਨ, ਛੋਟਾ ਹਰੀਪੁਰਾ, ਸੰਧੂ ਕਲੋਨੀ ਦੀ ਚੈਕਿੰਗ ਕਰ ਰਹੀ ਹੈ।ਛੇਹਰਟਾ ਅਤੇ ਭੱਲਾ ਕਲੋਨੀ ਅਤੇ ਪੀਣ ਵਾਲੇ ਪਾਣੀ ਸਬੰਧੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਨ।ਉਨ੍ਹਾਂ ਭਰੋਸਾ ਦਿੱਤਾ ਕਿ ਇੱਕ-ਦੋ ਦਿਨਾਂ ਵਿੱਚ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …