Sunday, June 23, 2024

ਸੁਰਜੀਤ ਪਾਤਰ ਨੂੰ ਯਾਦ ਕਰਦਿਆਂ

ਹੋ ਸਕਦੀਆਂ ਨੇ ਹਵਾਵਾਂ ਸ਼ਾਂਤ,
ਰਾਤ ਦੇ ਹਨੇਰਿਆਂ ਵਿੱਚ
ਹਰਫ਼ਾਂ ਦਾ ਸੁਲਤਾਨ ਕਿਵੇਂ ਸ਼ਾਂਤ ਹੋ ਗਿਆ,
ਰਾਤ ਦੇ ਹਨੇਰਿਆਂ ਵਿੱਚ
ਸਾਡੇ ਸਾਹਿਤ ਦਾ ਕਿੰਨਾ ਸੋਹਣਾ ਖੁਆਬ ਸੀ
ਜਿਹੜਾ ਮੈਂ ਪੂਰਾ ਹੁੰਦਾ ਦੇਖਿਆ
ਫਿਰ ਵੀ ਮੈਂ ਕਿਵੇਂ ਆਖ ਦੇਵਾਂ
ਕਿ ਉਹ ਸਾਥੋਂ ਦੂਰ ਹੋ ਗਿਆ
ਉਮਰਾਂ ਤੋਂ ਵੀ ਵੱਧ ਨੇ ਲਿਖਤਾਂ,
ਜੋ ਸੁਰਜੀਤ ਪਾਤਰ ਨੂੰ ਸੁਰਜੀਤ ਕਰਦੀਆਂ ਰਹਿਣਗੀਆਂ
ਆਖਿਰ ਅਚਨਚੇਤ, ਸਾਡਾ ਹਰਫ਼ਾਂ ਦਾ ਸਿਤਾਰਾ
ਸਾਥੋ ਕਿਵੇਂ ਦੂਰ ਹੋ ਗਿਆ
ਲੱਭ ਹੀ ਜਾਣਾ ਕਿਤਾਬਾਂ ਦੇ ਸੁਨਿਹਰੀ ਵਰਕਿਆਂ ਵਿੱਚੋਂ
ਕਿਤੇ ਹਵਾਵਾਂ ਵਿੱਚ ਲਿਖੇ ਹਰਫ਼ਾਂ ਵਿੱਚੋਂ
ਹਰਫ਼ਾਂ ਦਾ ਸ਼ਾਇਰ “ਸੁਰਜੀਤ ਪਾਤਰ”
ਕਵਿਤਾ 2605202402
ਸੰਦੀਪ ਸਿੱਧੂ ਬਡਰੁੱਖਾਂ

Check Also

‘ਅਧਿਆਪਕ ਦੀ ਤਿਆਰੀ’ ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ

ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵੱਲੋਂ ਜੀ.ਐਚ.ਜੀ …