Friday, July 26, 2024

ਪ੍ਰੀਖਿਆਵਾਂ ਮਗਰੋਂ ਸਮੇਂ ਦੀ ਸਹੀ ਵਰਤੋਂ ਜਰੂਰੀ

ਪ੍ਰੀਖਿਆਵਾਂ ‘ਤੇ ਚਰਚਾ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ, ਆਸ ਹੈ ਸਾਰੇ ਵਿਦਿਆਰਥੀ ਸੇਧ ਲੈਂਦੇ ਹੋਏ ਵਧੀਆ ਤਰੀਕੇ ਨਾਲ ਪ੍ਰੀਖਿਆਵਾਂ ਦਿੱਤੀਆਂ ਹੋਣਗੀਆਂ, ਨਾਲ ਬੋਰਡ ਕਲਾਸ ਦੇ ਨਤੀਜੇ ਆ ਚੁੱਕੇ ਹਨ, 8ਵੀਂ, 10ਵੀਂ, 12ਵੀਂ ਬੋਰਡ ਕਲਾਸਾਂ ਦੇ ਵਿਦਿਆਰਥੀ ਨਤੀਜੇ ਪ੍ਰਾਪਤ ਕਰ ਰਹੇ ਹਨ, ਹੁਣ ਵੀ ਕਾਫੀ ਸਮਾਂ ਖਾਲੀ ਹੁੰਦਾ ਹੈ।ਪ੍ਰੀਖਿਆਵਾਂ ਤੋਂ ਭਾਰ ਮੁਕਤ ਹੋ ਕੇ ਚੰਗੀ ਤਿਆਰੀ ਨਾਲ ਗੈਰ ਰਸਮੀ ਸਿੱਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ।
ਖੇਡਾਂ ਵਿੱਚ ਭਾਗ – ਸਾਰੇ ਹੀ ਵਿਦਿਆਰਥੀਆਂ ਨੂੰ ਖੇਡਣਾ ਬਹੁਤਾ ਚੰਗਾ ਲੱਗਦਾ ਹੈ।ਇਸ ਸਮੇਂ ਖੇਡਾਂ ਵਿੱਚ ਹਿੱਸਾ ਲੈ ਕੇ ਸਰੀਰ ਨੂੰ ਤੰਦਰੁਸਤ ਬਣਾਇਆ ਜਾ ਸਕਦਾ ਹੈ, ਕਿਉਂਕਿ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਕਾਰਜ਼ ਕਰਦਾ ਹੈ।ਆਪਣੇ ਦੋਸਤਾਂ ਨਾਲ ਜਾਂ ਗਰਾਊਂਡ ਵਿੱਚ ਕੁੱਝ ਸਮਾਂ ਜਰੂਰ ਬਤੀਤ ਕਰੋ।
ਗੀਤ-ਸੰਗੀਤ, ਕੰਪਿਊਟਰ, ਡਰਾਇੰਗ ਰੂਮ –
ਗੈਰ ਰਸਮੀ ਸਿੱਖਿਆ ਵੀ ਵਿਦਿਆਰਥੀ ਲਈ ਬਹੁਤ ਜਰੂਰੀ ਹੈ, ਪ੍ਰੀਖਿਆ ਦੇ ਭਾਰ ਤੋਂ ਮੁਕਤ ਹੋ ਕੇ ਗੀਤ ਸੰਗੀਤ, ਕੰਪਿਊਟਰ ਜਾਣਕਾਰੀ, ਡਾਂਸ, ਡਰਾਇੰਗ ਦੀਆਂ ਕਲਾਸਾਂ ਜੁਆਇਨ ਕਰ ਸਕਦੇ ਹੋ, ਜੋ ਹੁਨਰ ਕੌਸ਼ਲ ਦੇ ਵਿਕਾਸ ‘ਚ ਵਾਧਾ ਕਰਦੀਆਂ ਹਨ।
ਅਗਲੀ ਕਲਾਸ ਦੀ ਯੋਜਨਾਬੰਦੀ – ਨਤੀਜਾ ਆਉਣ ਤੋਂ ਪਹਿਲਾਂ ਅਗਲੀ ਕਲਾਸ ਦੀ ਯੋਜਨਾਬੰਦੀ ਜਰੂਰ ਤਿਆਰ ਕਰੋ, ਖਾਸਕਰ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਇਹ ਕਾਰਜ਼ ਬਹੁਤ ਹੀ ਜਰੂਰੀ ਹੁੰਦਾ ਹੈ।
ਘਰ ਦੇ ਕੰਮ – ਘਰੇਲੂ ਕੰਮ ਵਿੱਚ ਆਪਣੇ ਮਾਤਾ ਪਿਤਾ ਦੀ ਸਹਾਇਤਾ ਕਰੋ।ਘਰ ਦੀਆਂ ਹਾਲਤਾਂ ਨੂੰ ਸਮਝੋ, ਗੈਰ ਰਸਮੀ ਤਰੀਕੇ ਨਾਲ ਬਜ਼ਾਰ ਵਿੱਚ ਸਬਜ਼ੀ ਲੈ ਕੇ ਆਉਣਾ, ਘਰ ਦੀ ਸਾਫ ਸਫਾਈ, ਸਮਾਜਿਕ, ਪਰਿਵਾਰਿਕ ਗਿਆਨ ਦੀ ਸਿੱਖਿਆ ਪ੍ਰਾਪਤ ਕਰੋ।
ਆਪਣੇ ਪਰਿਵਾਰਕ ਮੈਂਬਰਾਂ ਨੂੰ ਸਮਾਂ – ਰਸਮੀ ਸਿੱਖਿਆ ਪ੍ਰਾਪਤੀ ਸਮੇਂ ਪੜ੍ਹਾਈ ਸਕੂਲ ਦਾ ਬਹੁਤ ਬੋਝ ਰਹਿੰਦਾ ਹੈ, ਜਿਸ ਕਾਰਨ ਆਪਣੇ ਮਾਤਾ-ਪਿਤਾ, ਰਿਸ਼ਤੇਦਾਰਾਂ ਘਰ ਦੇ ਬਜ਼ੁਰਗਾਂ, ਦਾਦਾ ਦਾਦੀ ਨੂੰ ਅਧੀਕ ਸਮਾਂ ਨਹੀਂ ਦੇ ਪਾਉਂਦੇ।ਇਸ ਸਮੇਂ ਬਜੁਰਗਾਂ ਦੀਆਂ ਗੱਲਾਂ ਸੁਣੋ, ਉਹਨਾਂ ਨੂੰ ਸਮਾਂ ਦਿਓ।
ਚੰਗੀਆਂ ਕਿਤਾਬਾਂ, ਅਖਬਾਰ ਪੜ੍ਹਣਾ – ਵਿਹਲੇ ਸਮੇਂ ਵਿੱਚ ਚੰਗੀਆਂ ਸਿੱਖਿਆਦਾਇਕ ਕਿਤਾਬਾਂ ਤੇ ਰੋਜ਼ਾਨਾ ਅਖਬਾਰ ਪੜ ਕੇ ਗਿਆਨ ਵਧਾਓ।ਜੀਵਨ ਵਿੱਚ ਅਖਬਾਰਾਂ ਦੇ ਬਹੁਤ ਲਾਭ ਹਨ।
ਕਮਜ਼ੋਰੀਆਂ ਦੂਰ ਕਰੋ – ਇਹਨਾਂ ਦਿਨਾਂ ਵਿੱਚ ਆਪਣੀਆਂ ਕਮਜ਼ੋਰੀਆਂ ਦੂਰ ਕਰੋ, ਜਿਵੇਂ ਸੁੰਦਰ ਲਿਖਾਈ ਕਰਨਾ, ਕਾਪੀਆਂ ਦੀ ਸਹੀ ਸੰਭਾਲ, ਸਾਹਿਤ ਪੜ੍ਹਣਾਂ ਅਤੇ ਰਚਨ ਦੀ ਸ਼ਕਤੀ ਦਾ ਵਿਕਾਸ, ਦੂਸਰਿਆਂ ਦੀ ਸਹਾਇਤਾ ਕਰਨਾ, ਸਮਾਂ ਸਾਰਣੀ ਤਿਆਰ ਕਰਨਾ ਆਦਿ ਕਾਰਜ਼ ਕੀਤੇ ਜਾ ਸਕਦੇ ਹਨ।
ਅੰਤ ਪ੍ਰੀਖਿਆਵਾਂ ਤੋਂ ਬਾਅਦ ਅਸੀਂ ਜੇਕਰ ਸਹੀ ਤਰੀਕੇ ਨਾਲ ਯੋਜਨਾ ਤਿਆਰ ਕਰਕੇ ਕਾਰਜ਼ ਕਰਦੇ ਹਾਂ ਤਾਂ ਜੀਵਨ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ।

ਆਓ ਬੇਅਰਥ ਸਮਾਂ ਨਾ ਗਵਾਈਏ,
ਮੋਬਾਇਲ, ਟੀ.ਵੀ ਦੀ ਘੱਟ ਵਰਤੋਂ ਕਰਕੇ ਸਫਲਤਾ ਪਾਈਏ।
ਲੇਖ 2605202401

ਸਾਰਿਕਾ ਜ਼ਿੰਦਲ ਲੌਂਗੋਵਾਲ,
ਜਿਲ੍ਹਾ ਬਰਨਾਲਾ/ਸੰਗਰੂਰ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …