Thursday, December 26, 2024

ਪੋਲਿੰਗ ਪਾਰਟੀਆਂ ਨੂੰ ਕੀਤਾ ਗਿਆ ਰਵਾਨਾ, ਹੀਟ ਵੇਵ ਤੋਂ ਬਚਣ ਲਈ ਕੀਤੇ ਪੁਖ਼ਤਾ ਪ੍ਰਬੰਧ

ਹਰੇਕ ਹਲਕੇ ਵਿੱਚ ਬਣਾਇਆ ਗਿਆ 1-1 ਪਿੰਕ ਬੂਥ

ਅੰਮ੍ਰਿਤਸਰ, 31 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੀਆਂ ਵੋਟਾਂ 1 ਜੂਨ ਨੂੰ ਪੈਣ ਜਾ ਰਹੀਆਂ ਹਨ। ਇਸ ਸਬੰਧੀ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪੂਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਅੱਜ ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਜਿਲ੍ਹੇ ਵਿੱਚ ਬਣੇ 2134 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਕੀਤੀਆਂ।ਥੋਰੀ ਨੇ ਦੱਸਿਆ ਕਿ ਜਿਲ੍ਹੇ ਵਿੱਚ ਵੋਟਾਂ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਕਰੀਬ 20 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੀ ਡਿਊਟੀ ਲਗਾਈ ਲਗਾਈ ਹੈ, ਜਿੰਨਾਂ ਵਿੱਚ ਵਲੰਟੀਅਰਾਂ ਤੋਂ ਇਲਾਵਾ ਆਸ਼ਾ ਵਰਕਰ ਵੀ ਸ਼ਾਮਲ ਹਨ।ਉਨਾਂ ਦੱਸਿਆ ਕਿ ਹਰੇਕ ਪੋਲਿੰਗ ਬੂਥ ਤੇ ਹੀਟ ਵੇਵ ਤੋਂ ਬਚਣ ਲਈ ਸ਼ਾਮਿਆਨੇ ਆਦਿ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਲੋੜ ਪੈਣ ਤੇ ਕਿਸੇ ਵੀ ਅਣਸੁਖਾਵੀਂ ਘਟਨਾਂ ਤੋਂ ਨਿਪਟਣ ਲਈ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।ਉਨਾਂ ਦੱਸਿਆ ਕਿ ਕਾਨੂੰਨੀ ਵਿਵਸਥਾ ਨੂੰ ਬਣਾਈ ਰੱਖਣ ਲਈ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 13 ਕੰਪਨੀਆਂ ਦਿਹਾਤੀ ਖੇਤਰ ਵਿੱਚ ਅਤੇ 12 ਪੁਲਿਸ ਦੀਆਂ ਕੰਪਨੀਆਂ ਸ਼ਹਿਰੀ ਖੇਤਰ ਵਿੱਚ ਤਾਇਨਾਤ ਹਨ।ਉਨਾਂ ਦੱਸਿਆ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਵੈਬ ਕਾਸਟਿੰਗ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ।ਜਿਥੇ ਬੈਠ ਕੇ 2134 ਬੂਥਾਂ ‘ਤੇ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ।
ਉਨਾਂ ਦੱਸਿਆ ਕਿ ਹਰੇਕ ਹਲਕੇ ਵਿੱਚ 1-1 ਪਿੰਕ ਬੂਥ ਵੀ ਬਣਾਇਆ ਗਿਆ ਹੈ।ਇਸ ਪਿੰਕ ਬੂਥ ਵਿੱਚ ਸਾਰਾ ਸਟਾਫ ਇਸਤਰੀਆਂ ਦਾ ਹੋਵੇਗਾ।ਉਨਾਂ ਦੱਸਿਆ ਕਿ ਜਿਲ੍ਹੇ ਦੇ 11 ਪਿੰਕ ਬੂਥਾਂ ਵਿੱਚ ਅਜਨਾਲਾ ਦਾ ਬੂਥ ਨੰਬਰ 081 ਸਰਕਾਰੀ ਐਲੀਮੈਂਟਰੀ ਸਕੂਲ, ਰਾਜਾਸਾਂਸੀ ਦਾ ਬੂਥ ਨੰਬਰ 207 ਸਰਕਾਰੀ ਐਲੀਮੈਂਟਰੀ ਸਕੂਲ, ਮਜੀਠਾ ਦਾ ਬੂਥ ਨੰਬਰ 90 ਸਰਕਾਰੀ ਮਿਡਲ ਸਕੂਲ ਕੋਟਲਾ ਸੈਦਾਂ, ਜੰਡਿਆਲਾ ਹਲਕੇ ਦਾ ਬੂਥ ਨੰਬਰ 198 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜੰਡਿਆਲਾ ਗੁਰੂ, ਅੰਮ੍ਰਿਤਸਰ ਉੱਤਰੀ ਦਾ ਬੂਥ ਨੰਬਰ 075 ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ, ਅੰਮ੍ਰਿਤਸਰ ਪੱਛਮੀ ਦਾ ਬੂਥ ਨੰਬਰ 98 ਖਾਲਸਾ ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਕੇਂਦਰੀ ਦਾ ਬੂਥ ਨੰਬਰ 081 ਏ.ਬੀ ਮਾਡਲ ਸਕੂਲ ਕਿਸ਼ਨ ਕੋਟ, ਅੰਮ੍ਰਿਤਸਰ ਪੂਰਬੀ ਦਾ ਬੂਥ ਨੰਬਰ 121 ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਅਜੀਤ ਨਗਰ, ਅੰਮ੍ਰਿਤਸਰ ਦੱਖਣੀ ਦਾ ਬੂਥ ਨੰਬਰ 070 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕੋਟ ਬਾਬਾ ਦੀਪ ਸਿੰਘ, ਅਟਾਰੀ ਦਾ ਬੂਥ ਨੰਬਰ 138 ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਗੌਂਸਾਂਬਾਦ ਅਤੇ ਬਾਬਾ ਬਕਾਲਾ ਦਾ ਬੂਥ ਨੰਬਰ 055 ਸ਼ਹੀਦ ਅਮਰਜੀਤ ਸਿੰਘ ਸਰਕਾਰੀ ਹਾਈ ਸਕੂਲ ਪਿੰਕ ਬੂਥ ਬਣਾਏ ਗਏ ਹਨ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲ੍ਹੇ ਵਿੱਚ ਅੰਮ੍ਰਿਤਸਰ ਉੱਤਰੀ ਹਲਕੇ ਵਿੱਚ ਇੱਕ ਸੁਪਰ ਮਾਡਲ ਪੋਲਿੰਗ ਬੂਥ ਨੰਬਰ 190, 191, 192 ਭਵਨ ਐਸ.ਐਲ ਪਬਲਿਕ ਸਕੂਲ ਵਿਖੇ ਬਣਾਇਆ ਗਿਆ ਹੈ, ਜਿਥੇ ਵੋਟਰਾਂ ਨੂੰ ਹਰੇਕ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …