ਅੰਡਰ 19 ਪੰਜਾਬ ਰਾਜ ਅੰਤਰ ਜਿਲ੍ਹਾ ਟੂਰਨਾਮੈਂਟ 2024 ਅੰਮ੍ਰਿਤਸਰ ਵਿਖੇ ਕਰਵਾਇਆ
ਅੰਮ੍ਰਿਤਸਰ, 1 ਜੂਨ (ਸੁਖਬੀਰ ਸਿੰਘ) – ਪੰਜਾਬ ਰਾਜ ਅੰਤਰ ਜਿਲ੍ਹਾ ਅੰਡਰ-19 ਟੂਰਨਾਮੈਂਟ ਦਾ ਲੀਗ ਮੈਚ ਅੰਮ੍ਰਿਤਸਰ ਅੰਡਰ-19 ਟੀਮ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਇੱਕ ਪਾਰੀ ਅਤੇ 97 ਦੌੜਾਂ ਨਾਲ ਹਰਾ ਕੇ ਜਿੱਤ ਲਿਆ।ਮੁਕਤਸਰ ਸਾਹਿਬ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁਕਤਸਰ ਸਾਹਿਬ ਦਾ ਸਕੋਰ 138 ਦੌੜਾਂ `ਤੇ ਆਲ ਆਊਟ ਹੋ ਗਿਆ।ਕਰਨਵੀਰ ਨੇ 28 ਦੌੜਾਂ ਬਣਾਈਆਂ।ਅਵਿਰਾਜ ਸਿੰਘ ਨੇ 49 ਦੌੜਾਂ ਦੇ ਕੇ 7 ਵਿਕਟਾਂ ਲਈਆਂ।ਜਵਾਬ `ਚ ਅੰਮ੍ਰਿਤਸਰ ਨੇ 6 ਵਿਕਟਾਂ `ਤੇ 376 ਦੌੜਾਂ ਬਣਾਈਆਂ।ਵਰਿੰਦਰ ਸਿੰਘ ਲੋਹਟ ਨੇ 203 ਦੌੜਾਂ ਅਤੇ ਤਰਨਵੀਰ ਕੰਬੋਜ ਨੇ 44 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।ਦੂਜੀ ਪਾਰੀ ਵਿੱਚ ਮੁਕਤਸਰ ਸਾਹਿਬ ਨੇ 141 ਦੌੜਾਂ `ਤੇ ਆਲ ਆਊਟ ਕੀਤਾ।ਰੇਵਨ ਪ੍ਰੀਤ ਸਿੰਘ ਨੇ 30 ਦੌੜਾਂ `ਤੇ ਅਤੇ ਸਮਰੱਥ ਮਹਾਜਨ ਨੇ 22 ਦੌੜਾਂ `ਤੇ 3 ਵਿਕਟਾਂ ਅਤੇ ਅਵਿਰਾਜ ਨੇ 51 ਦੌੜਾਂ `ਤੇ 3 ਵਿਕਟਾਂ ਲਈਆਂ ਅਤੇ ਅੰਮ੍ਰਿਤਸਰ ਨੇ ਇਹ ਮੈਚ ਇੱਕ ਪਾਰੀ ਅਤੇ 97 ਦੌੜਾਂ ਨਾਲ ਜਿੱਤ ਲਿਆ।
ਘਨਸ਼ਾਮ ਥੋਰੀ ਆਈ.ਏ.ਐਸ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਏ.ਜੀ.ਏ ਦੀ ਸਰਪ੍ਰਸਤੀ ਹੇਠ, ਅਰਸ਼ਦੀਪ ਸਿੰਘ ਲੋਬਾਣਾ ਆਰ.ਟੀ.ਓ ਅੰਮ੍ਰਿਤਸਰ ਕਮ ਮੀਤ ਪ੍ਰਧਾਨ ਏ.ਜੀ.ਏ ਅਤੇ ਇੰਦਰਜੀਤ ਸਿੰਘ ਬਾਜਵਾ ਹਨੀ ਸਕੱਤਰ ਏ.ਜੀ.ਏ ਨੇ ਟੀਮ ਨੂੰ ਮੁਬਾਰਕਾਂ ਦਿੱਤੀਆਂ ਅਤੇ ਆਸ ਜਤਾਈ ਕਿ ਹੋਰ ਟੂਰਨਾਮੈਂਟਾਂ ਵਿੱਚ ਵੀ ਅੰਮ੍ਰਿਤਸਰ ਬਿਹਤਰੀਨ ਪ੍ਰਦਰਸ਼ਨ ਕਰੇਗਾ।